Hoshiarpur News: ਬੰਦ ਹੋਇਆ ਮਾਤਾ ਚਿੰਤਪੂਰਨੀ ਦਾ ਰਸਤਾ, ਪੈਦਾ ਹੋਈ ਭਿਆਨਕ ਸਥਿਤੀ, ਫੋਟੋਆਂ ਆਈਆਂ ਸਾਹਮਣੇ
Advertisement
Article Detail0/zeephh/zeephh1878436

Hoshiarpur News: ਬੰਦ ਹੋਇਆ ਮਾਤਾ ਚਿੰਤਪੂਰਨੀ ਦਾ ਰਸਤਾ, ਪੈਦਾ ਹੋਈ ਭਿਆਨਕ ਸਥਿਤੀ, ਫੋਟੋਆਂ ਆਈਆਂ ਸਾਹਮਣੇ

Hoshiarpur Mata Chintapurni Marg News: ਸੜਕ ਦੇ ਦੋਹਾਂ ਪਾਸਿਆਂ ਉੱਤੇ ਲੰਮਾ ਜਾਮ ਲੱਗ ਗਿਆ ਹਾਲਾਂਕਿ ਇਸ ਦੌਰਾਨ ਲੋਕਾਂ ਵੱਲੋਂ ਖੁਦ ਹੀ ਆਪਣੇ ਪੱਧਰ ਉੱਤੇ ਸੜਕ ਨੂੰ ਸਾਫ ਕਰਨ ਲਈ ਯਤਨ ਆਰੰਭਣੇ ਸ਼ੁਰੂ ਕਰ ਦਿੱਤੇ ਗਏ।

 

Hoshiarpur News: ਬੰਦ ਹੋਇਆ ਮਾਤਾ ਚਿੰਤਪੂਰਨੀ ਦਾ ਰਸਤਾ, ਪੈਦਾ ਹੋਈ ਭਿਆਨਕ ਸਥਿਤੀ, ਫੋਟੋਆਂ ਆਈਆਂ ਸਾਹਮਣੇ

Hoshiarpur Mata Chintapurni Marg News: ਹਿਮਾਚਲ 'ਚ ਲਗਾਤਾਰ ਹੋ ਰਹੀ ਬਾਰਿਸ਼ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਖ਼ਬਰ ਚਿੰਤਪੁਰਨੀ ਰੂਟ ਤੋਂ ਆ ਰਹੀ ਹੈ, ਜਿੱਥੇ ਮੁੱਖ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਹੁਸ਼ਿਆਰਪੁਰ ਚਿੰਤਪੂਰਨੀ ਮਾਰਗ ਜਿੱਥੇ ਕਿ ਗਗਰੇਟ ਨਜ਼ਦੀਕ ਸਥਿਤ ਇਕ ਨਾਮੀ ਰੈਸਟੋਰੈਂਟ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਿਆ ਜਿਸ ਕਾਰਨ ਨੈਸ਼ਨਲ ਮੁੱਖ ਮਾਰਗ (Mata Chintapurni Marg) ਬੰਦ ਹੋ ਗਿਆ। 

ਸੜਕ ਦੇ ਦੋਹਾਂ ਪਾਸਿਆਂ ਉੱਤੇ ਲੰਮਾ ਜਾਮ ਲੱਗ ਗਿਆ ਹਾਲਾਂਕਿ ਇਸ ਦੌਰਾਨ ਲੋਕਾਂ ਵੱਲੋਂ ਖੁਦ ਹੀ ਆਪਣੇ ਪੱਧਰ ਉੱਤੇ ਸੜਕ ਨੂੰ ਸਾਫ ਕਰਨ ਲਈ ਯਤਨ ਆਰੰਭਣੇ ਸ਼ੁਰੂ ਕਰ ਦਿੱਤੇ ਗਏ।

ਹੁਸਿ਼ਆਰਪੁਰ ਚਿੰਤਪੂਰਨੀ ਮਾਰਗ ਦੀਆਂ ਨੇ ਜਿੱਥੇ ਕਿ ਗਗਰੇਟ ਨਜ਼ਦੀਕ ਸਥਿਤ ਇਕ ਨਾਮੀ ਰੈਸਟੋਰੈਂਟ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਿਆ ਜਿਸ ਕਾਰਨ ਹੁਸਿ਼ਆਰਪੁਰ ਚਿੰਤਪੂਰਨੀ ਨੈਸ਼ਨਲ ਮੁੱਖ ਮਾਰਗ (Mata Chintapurni Marg) ਬੰਦ ਹੋ ਗਿਆ ਤੇ ਸੜਕ ਦੇ ਦੋਹਾਂ ਪਾਸਿਆਂ ਤੇ ਲੰਮਾ ਜਾਮ ਲੱਗ ਗਿਆ ਹਾਲਾਂਕਿ ਇਸ ਦੌਰਾਨ ਲੋਕਾਂ ਵਲੋਂ ਖੁਦ ਹੀ ਆਪਣੇ ਪੱਧਰ ਤੇ ਸੜਕ ਨੂੰ ਸਾਫ ਕਰਨ ਲਈ ਯਤਨ ਆਰੰਭਣੇ ਸ਼ੁਰੂ ਕਰ ਦਿੱਤੇ ਗਏ। 

ਮੌਕੇ ਤੋਂ ਭੇਜੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਵੱਡਾ ਦਰੱਖਤ ਪਹਾੜੀ ਖਿਸਕਣ ਕਾਰਨ ਸੜਕ ਦੇ ਵਿਚਕਾਰ ਆ ਕੇ ਡਿੱਗ ਪਿਆ ਜਿਸ ਕਾਰਨ ਇਹ ਮੁੱਖ ਮਾਰਗ ਬੰਦ ਹੋ ਗਿਆ ਤੇ ਅੱਜ ਮੰਗਲਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਚਿੰਤਪੂਰਨੀ ਜੀ (Mata Chintapurni Marg) ਦੇ ਦਰਬਾਰ ਤੇ ਨਤਮਸਤਕ ਹੋਣ ਲਈ ਜਾਂਦੇ ਹਨ ਤੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੋਣ ਕਾਰਨ ਸੜਕ ਦੇ ਦੋਹਾਂ ਪਾਸਿਆਂ ਤੇ ਇਕ ਵੱਡਾ ਜਾਮ ਲੱਗ ਗਿਆ। 

ਇਹ ਵੀ ਪੜ੍ਹੋ: Jalandhar News: ਬੱਚਿਆਂ ਦੇ ਖੇਡਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, 1 ਧਿਰ 'ਤੇ ਗੋਲੀ ਚਲਾਉਣ ਦਾ ਦੋਸ਼

ਦੱਸਣਯੋਗ ਹੈ ਕਿ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਦੇ ਕਈ ਹਿੱਸਿਆ ਵਿੱਚ ਭਿਆਨਕ ਹਾਲਾਤ ਪੈਦਾ ਹੋਏ ਸਨ ਤੇ ਹਿਮਾਚਲ ਵਿੱਚ ਕਾਫੀ ਜਿਆਦਾ ਨੁਕਸਾਨ ਵੀ ਹੋਇਆ ਸੀ ਤੇ ਹਿਮਾਚਲ ਵਿੱਚ ਹੀ ਹੋਣ ਵਾਲੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਪੰਜਾਬ ਵਿੱਚ ਹੜ੍ਹ ਆਏ ਸਨ ਤੇ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਵਿੱਚ ਪਾਣੀ ਦਾ ਲੈਵਲ ਵੱਧਣ ਕਾਰਨ ਡੈਮਾਂ ਵਿੱਚੋਂ ਪਾਣੀ ਵੀ ਛੱਡਿਆ ਜਾ ਰਿਹਾ ਸੀ। ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਜੇਕਰ ਉਹ ਘਰਾਂ ਵਿੱਚੋਂ ਬਾਹਰ ਹਿਮਾਚਲ ਵਿੱਚ ਘੁੰਮਣ ਲਈ ਜਾ ਰਹੇ ਹਨ ਤਾਂ ਇਸ ਤਰ੍ਹਾਂ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ।

ਇਹ ਵੀ ਪੜ੍ਹੋ: Parliament Special Session: ਪੁਰਾਣੀ ਸੰਸਦ ਭਵਨ ਨੂੰ ਵਿਦਾਈ, ਨਵੇਂ ਸੰਸਦ ਭਵਨ ਦੀ ਸ਼ੁਰੂਆਤ
 

Trending news