Punjab News: ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਮਗਰੋਂ ADGP ਬਣ ਕੇ ਟਰੈਵਲ ਏਜੰਟ ਕੋਲੋਂ ਲੱਖਾਂ ਠੱਗੇ
Advertisement
Article Detail0/zeephh/zeephh1805299

Punjab News: ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਮਗਰੋਂ ADGP ਬਣ ਕੇ ਟਰੈਵਲ ਏਜੰਟ ਕੋਲੋਂ ਲੱਖਾਂ ਠੱਗੇ

Punjab Fraud Case: ਇਸ ਤੋਂ ਪਹਿਲਾਂ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਨਾਲ 5.76 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ 'ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਵੀ ਠੱਗੀ ਮਾਰੀ ਸੀ। 

 

Punjab News: ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਮਗਰੋਂ ADGP ਬਣ ਕੇ ਟਰੈਵਲ ਏਜੰਟ ਕੋਲੋਂ ਲੱਖਾਂ ਠੱਗੇ

Punjab Fraud Case: ਪੰਜਾਬ ਵਿੱਚ ਧੋਖਾਧੜੀ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਧੋਖਾਧੜੀ ਕਰਨ ਵਾਲੇ 2 ਲੋਕਾਂ ਦੇ ਗ੍ਰਿਫ਼ਤਾਰ ਹੋਣ ਦਾ ਸਮਾਚਾਰ ਮਿਲਿਆ ਹੈ। ਹੁਣ ਹਾਲ ਹੀ ਵਿੱਚ ਏ.ਡੀ.ਜੀ.ਪੀ. ਆਲੋਕ ਕੁਮਾਰ ਬਣ ਕੇ ਠੱਗਾਂ ਨੇ ਜਲੰਧਰ ਦੇ ਟਰੈਵਲ ਏਜੰਟ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਟਰੈਵਲ ਏਜੰਟ ਦੀ ਸ਼ਿਕਾਇਤ 'ਤੇ ਮੋਹਾਲੀ ਪੁਲਿਸ ਨੇ ਜਾਂਚ ਕੀਤੀ ਤਾਂ ਫਰੀਦਾਬਾਦ ਸੈਕਟਰ-17 ਨਿਵਾਸੀ ਨਿਰਨਾਥ ਉਰਫ ਮ੍ਰਿਅੰਕ ਅਤੇ ਪਾਣੀਪਤ ਨਿਵਾਸੀ ਰਾਘਵ ਗੋਇਲ ਨੂੰ ਫੜ ਲਿਆ ਗਿਆ। ਇਨ੍ਹਾਂ ਠੱਗਾਂ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਨਾਲ 5.76 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ 'ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਵੀ ਠੱਗੀ ਮਾਰੀ ਸੀ। 

ਇਹ ਵੀ ਪੜ੍ਹੋ: Malerkotla News: ਘਰ ਨੂੰ ਲੁਟੇਰਿਆਂ ਨੇ ਫਿਲਮੀ ਸਟਾਈਲ ਵਿੱਚ ਲੁੱਟਿਆ, ਤਸਵੀਰਾਂ CCTV 'ਚ ਕੈਦ

ਨਿਰਨਾਥ ਉਰਫ਼ ਮ੍ਰਿਣਕ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ 1.63 ਲੱਖ ਰੁਪਏ ਦੀ ਠੱਗੀ ਮਾਰੀ ਸੀ। ਜਿਸ ਤੋਂ ਬਾਅਦ ਮ੍ਰਿਣਕ ਸਿੰਘ ਦੇ ਖਿਲਾਫ਼ ਮੁੰਬਈ 'ਚ ਮਾਮਲਾ ਦਰਜ ਹੋਇਆ ਸੀ ਅਤੇ ਉਹ ਜ਼ਮਾਨਤ 'ਤੇ ਬਾਹਰ ਆ ਗਿਆ ਸੀ।

ਦਰਅਸਲ ਜਲੰਧਰ ਬੀਐਮਸੀ ਚੌਕ ਨੇੜੇ ਟਰੈਵਲ ਐਕਸਪਰਟਸ ਵੈਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਾਂ ਦਾ ਦਫ਼ਤਰ ਚਲਾਉਣ ਵਾਲੇ ਵਿਜੇ ਸਿੰਘ ਡੋਗਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਫ਼ੋਨ ਆਇਆ ਕਿ ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਫ਼ੋਨ ਕਰ ਰਹੇ ਹਨ। ਉਸ ਨੂੰ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਦੀਆਂ ਟਿਕਟਾਂ ਦਿਵਾਓ ਅਤੇ ਉੱਥੇ ਹੋਟਲ ਦਾ ਕਮਰਾ ਬੁੱਕ ਕਰੋ। ਵਿਜੇ ਸਿੰਘ ਨੇ ਵੀ ਟਿਕਟ ਭੇਜ ਕੇ ਕਮਰਾ ਬੁੱਕ ਕਰਵਾ ਦਿੱਤਾ।

ਜਦੋਂ ਠੱਗਾਂ ਨੇ ਦੇਖਿਆ ਕਿ ਵਿਜੇ ਜਾਲ ਵਿੱਚ ਫਸ ਗਿਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਦੁਬਾਰਾ ਏਡੀਜੀਪੀ ਆਲੋਕ ਕੁਮਾਰ ਕਹਿ ਕੇ ਕਾਲ ਕੀਤੀ ਅਤੇ ਕਿਹਾ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ, ਉਹ ਖਾਤੇ ਵਿੱਚ ਪੈਸੇ ਜਮ੍ਹਾ ਕਰਵਾ ਦੇਵੇ। ਠੱਗਾਂ ਨੇ ਕਈ ਵਾਰ ਖਾਤੇ 'ਚ ਪੈਸੇ ਜਮ੍ਹਾ ਕਰਵਾਏ ਹਨ ਅਤੇ ਪੈਸੇ ਵਾਪਸ ਕਰਨ ਦੀ ਗੱਲ ਆਖੀ। ਜਦੋਂ ਵਿਜੇ ਨੇ ਦੇਖਿਆ ਕਿ ਪੈਸੇ ਲੱਖਾਂ ਵਿੱਚ ਹਨ, ਤਾਂ ਉਸਨੇ ਵਾਪਸ ਕਾਲ ਕੀਤੀ ।

ਇਹ ਵੀ ਪੜ੍ਹੋ: Pathankot News: ਗਲੀ 'ਚ ਖੇਡ ਰਹੀ 6 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼, ਵਿਅਕਤੀ ਗ੍ਰਿਫ਼ਤਾਰ

ਵਿਜੇ ਅਨੁਸਾਰ ਠੱਗਾਂ ਨੇ ਉਸ ਨੂੰ ਮੋਹਾਲੀ ਬੁਲਾਇਆ ਅਤੇ ਪੈਸੇ ਲੈਣ ਲਈ ਕਿਹਾ। ਜਦੋਂ ਉਸ ਨੇ ਮੋਹਾਲੀ ਪਹੁੰਚ ਕੇ ਫੋਨ ਕੀਤਾ ਤਾਂ ਠੱਗਾਂ ਨੇ ਉਸ ਨੂੰ ਫੇਜ਼-9 ਕ੍ਰਿਕਟ ਸਟੇਡੀਅਮ ਨੇੜੇ ਆਉਣ ਲਈ ਕਿਹਾ। ਉਥੇ ਪਹੁੰਚ ਕੇ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਕੋਈ ਜ਼ਰੂਰੀ ਮਾਮਲਾ ਆਇਆ ਹੈ। ਐਮਰਜੈਂਸੀ ਵਿੱਚ ਜਾਣਾ ਪੈਂਦਾ ਹੈ। ਉਸ ਦੇ ਖਾਤੇ ਵਿੱਚ 50 ਹਜ਼ਾਰ ਹੋਰ ਪਾਓ, ਉਹ ਸਾਰੇ ਪੈਸੇ ਵਾਪਸ ਕਰ ਦੇਵੇਗਾ।

ਵਿਜੇ ਨੇ 50 ਹਜ਼ਾਰ ਹੋਰ ਪਾ ਦਿੱਤੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਗਏ ਅਤੇ ਜਦੋਂ ਉਨ੍ਹਾਂ ਨੇ ਏਡੀਜੀਪੀ ਆਲੋਕ ਕੁਮਾਰ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਵਿੱਚ ਅਜਿਹਾ ਕੋਈ ਅਧਿਕਾਰੀ ਨਹੀਂ ਹੈ। ਇਸ ਤੋਂ ਬਾਅਦ ਉਸ ਨੇ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ। ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆਉਂਦੀਆਂ ਸਨ, ਉਨ੍ਹਾਂ ਨੰਬਰਾਂ ਦੀ ਮਦਦ ਨਾਲ ਪੁਲਿਸ ਠੱਗਾਂ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ:Amritsar News: ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੀਤੀ ਗਈ ਕੋਸ਼ਿਸ਼, ਜਾਂਚ 'ਚ ਜੁਟੀ ਪੁਲਿਸ
 

 

Trending news