Punjab News: ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ ਕੱਢੀ ਗਈ ਰੈਲੀ; ਸਿੱਧੂ ਮੂਸੇਵਾਲਾ ਦਾ ਪਰਿਵਾਰ ਹੋਇਆ ਸ਼ਾਮਲ
Advertisement
Article Detail0/zeephh/zeephh1704914

Punjab News: ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ ਕੱਢੀ ਗਈ ਰੈਲੀ; ਸਿੱਧੂ ਮੂਸੇਵਾਲਾ ਦਾ ਪਰਿਵਾਰ ਹੋਇਆ ਸ਼ਾਮਲ

Punjab News: ਮਾਨਸਾ ਸ਼ਹਿਰ ਦੇ ਵਿੱਚ ਨੌਜਵਾਨਾਂ ਅਤੇ ਸ਼ਹਿਰ ਦੇ ਵੱਖ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਰੋਸ ਰੈਲੀ ਕਰਕੇ ਬੰਦ ਕਰਨ ਦੀ ਅਪੀਲ ਕੀਤੀ ਗਈ।

Punjab News: ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ ਕੱਢੀ ਗਈ ਰੈਲੀ; ਸਿੱਧੂ ਮੂਸੇਵਾਲਾ ਦਾ ਪਰਿਵਾਰ ਹੋਇਆ ਸ਼ਾਮਲ

Punjab News: ਮਾਨਸਾ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਤੇ ਨਸ਼ੇ ਦੇ ਰੂਪ ਵਿੱਚ ਵਿਕਣ ਵਾਲੀਆਂ ਦਵਾਈਆਂ ਨੂੰ ਬੰਦ ਕਰਵਾਉਣ ਦੇ ਲਈ ਅੱਜ ਮਾਨਸਾ ਸ਼ਹਿਰ ਦੇ ਵਿੱਚ ਨੌਜਵਾਨਾਂ ਵੱਲੋਂ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੇ ਲਈ ਕਿਹਾ ਤਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ।

ਮਾਨਸਾ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਮੈਡੀਕਲ ਸਟੋਰਾਂ ਅਤੇ ਸ਼ਹਿਰ ਦੇ ਵਿੱਚ ਆਮ ਵਿਕਣ ਵਾਲੇ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਤੋਂ ਬਾਅਦ ਹੁਣ ਨਸ਼ੇ ਦੇ ਖਿਲਾਫ ਕਾਫਲਾ ਤੇਜ਼ ਹੋ ਗਿਆ ਹੈ। ਮਾਨਸਾ ਸ਼ਹਿਰ ਦੇ ਵਿੱਚ ਨੌਜਵਾਨਾਂ ਅਤੇ ਸ਼ਹਿਰ ਦੇ ਵੱਖ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਰੋਸ ਰੈਲੀ ਕਰਕੇ ਬੰਦ ਕਰਨ ਦੀ ਅਪੀਲ ਕੀਤੀ ਗਈ। ਨਸ਼ੇ ਦੇ ਖਿਲਾਫ਼ ਗੁਰਦਵਾਰਾ ਚੌਂਕ ਤੋਂ ਬੱਸ ਸਟੈਂਡ ਜਾਗਰੂਕਤਾ ਰੈਲੀ ਕਰਕੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। 

ਇਹ ਵੀ ਪੜ੍ਹੋ: Boris Johnson News: ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ! ਪਤਨੀ ਨੇ ਕਿਹਾ- ਬਸ ਕੁਝ ਹਫ਼ਤੇ ਹੋਰ

ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ਼ ਉਠਾਈ ਗਈ ਆਵਾਜ਼ ਦੇ ਲਈ ਇਸ ਕਾਫ਼ਲੇ ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਛੋਟੇ ਪੱਧਰ ਦੀ ਲੜਾਈ ਨਹੀਂ ਅਤੇ ਨਸ਼ੇ ਦੇ ਛੋਟੇ ਪੱਧਰ ਤੋਂ ਲੈ ਕੇ ਜੇਲਾਂ ਤੱਕ ਤਾਰ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਅਤੇ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ ਅਤੇ ਇਸ ਤਰ੍ਹਾਂ ਇਹ ਨਸ਼ਾ ਬੰਦ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਕਹਿ ਰਹੇ ਸੀ ਕਿ ਨਸ਼ਾ ਬੰਦ ਕਰ ਦੇਣਗੇ ਪਰ ਪੰਜਾਬ ਵਿਚ ਅੱਜ ਧੜੱਲੇ ਦੇ ਨਾਲ ਨਸ਼ਾ ਵਿੱਕ ਰਿਹਾ ਹੈ। ਉਹਨਾਂ ਤਾਂ ਕਿਹਾ ਕਿ ਇਹ ਨਸ਼ਾ ਉਦੋਂ ਤੱਕ ਬੰਦ ਨਹੀਂ ਹੋਣੇ ਜਦੋਂ ਤੱਕ ਇਸ ਲਹਿਰ ਦੇ ਵਿੱਚ ਘਰ-ਘਰ ਦਾ ਬੰਦਾ ਸ਼ਾਮਲ ਨਹੀਂ ਹੋਵੇਗਾ। 

ਉਨ੍ਹਾਂ ਕਿਹਾ ਕਿ ਨਸ਼ੇ ਦੀ ਅੱਗ ਹਰ ਘਰ ਦੇ ਵਿੱਚ ਲੱਗੀ ਹੋਈ ਹੈ ਪਰ ਕੁਝ ਲੋਕ ਸਮਝਦੇ ਹਨ ਕਿ ਸਾਡੇ ਘਰ ਤੱਕ ਨਸ਼ੇ ਦੀ ਅੱਗ ਨਹੀਂ ਪਹੁੰਚੀ ਪਰ ਜੇਕਰ ਇਨ੍ਹਾਂ ਹਾਲਾਤਾਂ ਨੂੰ ਕਾਬੂ ਨਾ ਕੀਤਾ ਤਾਂ ਇਹ ਅੱਗ ਹਰ ਘਰ ਦੇ ਵਿੱਚ ਪਹੁੰਚੇਗੀ। ਉਨ੍ਹਾਂ ਕਿਹਾ ਕਿ ਮਾਨਸਾ ਦਾ ਇਹ ਨੌਜਵਾਨ ਇਕੱਲਾ ਇਹ ਦੋ ਮਹੀਨੇ ਤੋਂ ਨਸ਼ੇ ਦੇ ਖਿਲਾਫ ਰੌਲਾ ਪਾ ਰਿਹਾ ਹੈ ਪਰ ਇਹ ਉਸ ਇਕੱਲੇ ਦਾ ਕੰਮ ਨਹੀਂ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ ਨੂੰ ਅੱਗੇ ਤੱਕ ਲੈ ਕੇ ਜਾਈਏ ਤਾਂ ਕਿ ਸਰਕਾਰਾਂ ਤੱਕ ਆਵਾਜ਼ ਪਹੁੰਚਾ ਸਕੀਏ ਅਤੇ ਨਸ਼ੇ ਨੂੰ ਕੰਟਰੋਲ ਕੀਤਾ ਜਾ ਸਕੇ।

ਉਨ੍ਹਾਂ ਦੂਸਰੀਆਂ ਪਾਰਟੀਆਂ ਨੂੰ ਵੀ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਜੋ ਪਾਰਟੀਆਂ ਸੱਤਾ ਤੋਂ ਬਾਹਰ ਹੁੰਦੀਆਂ ਹਨ ਉਦੋਂ ਨਸ਼ੇ ਦਾ ਰੌਲਾ ਪਾਉਂਦੀਆਂ ਹਨ ਪਰ ਖ਼ੁਦ ਸੱਤਾ ਦੇ ਵਿੱਚ ਆ ਕੇ ਇਹ ਸਰਕਾਰਾਂ ਇਸ ਮੁੱਦੇ ਨੂੰ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਹਰ ਪਾਰਟੀ ਦੇ ਆਗੂ ਨੂੰ ਨਸ਼ੇ ਦੇ ਖਿਲਾਫ਼ ਬੋਲਣ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਐਡਵੋਕੇਟ ਲਖਨ ਪਾਲ ਸਿੰਘ ਨੇ ਵੀ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਮਾਨਸਾ ਸ਼ਹਿਰ ਦੇ ਵਿੱਚ ਇਹ ਨਸ਼ੇ ਦੀਆ ਵੀਡੀਓ ਹੋਈ ਵਾਇਰਲ ਹੋ ਰਹੀਆਂ ਹਨ ਪਰ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

(ਕੁਲਦੀਪ ਧਾਲੀਵਾਲ ਦੀ ਰਿਪੋਰਟ)

Trending news