ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ। ਸੂਤਰਾਂ ਦੇ ਮੁਤਾਬਿਕ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਡਿਪਟੀ CLP ਰਾਜ ਕੁਮਾਰ ਚੱਬੇਵਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
Trending Photos
Raj Kumar Chabewal News/ਕਮਲਦੀਪ ਸਿੰਘ: ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਲੀਡਰ ਅਤੇ ਡਿਪਟੀ CLP ਰਾਜ ਕੁਮਾਰ ਚੱਬੇਵਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਰਸਮੀ ਐਲਾਨ ਬਾਕੀ ਹੈ।
ਚਰਚਾ ਹੈ ਕਿ ਲੋਕ ਸਭਾ ਚੋਣਾਂ ਲਈ ਰਾਜ ਕੁਮਾਰ ਚੱਬੇਵਾਲ (Raj Kumar Chabewal) ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਅੱਜ 15 ਮਾਰਚ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਆਪ ਵਿਚ ਸ਼ਾਮਲ ਹੋ ਰਹੇ ਹਨ। ਇਸ ਮਗਰੋਂ ਉਸਦੀ ਉਮੀਦਵਾਰੀ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਵਿੱਚ ਡਿਪਟੀ ਲੀਡਰ ਰਾਜ ਕੁਮਾਰ ਚੱਬੇਵਾਲ (Raj Kumar Chabewal News) ਆਪ ਵਿੱਚ ਸ਼ਾਮਲ ਹੋ ਰਹੇ ਨੇ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਵਿੱਚ ਸ਼ਾਮਿਲ ਕਰਵਾਉਣਗੇ। ਰਾਜ ਕੁਮਾਰ ਚੱਬੇਵਾਲਇੱਕ ਦਲਿਤ ਚਿਹਰਾ ਹਨ ਅਤੇ ਅਨੁਸੂਚਿਤ ਜਾਤੀ ਦੀ ਸੀਟ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ।ਦਰਅਸਲ ਬੀਤੇ ਦਿਨੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਨੰ | ਉਮੀਦਵਾਰ ਦਾ ਨਾਂਅ | ਲੋਕ ਸਭਾ ਹਲਕਾ |
1. | ਗੁਰਮੀਤ ਸਿੰਘ ਮੀਤ ਹੇਅਰ | ਸੰਗਰੂਰ |
2. | ਸੁਸ਼ੀਲ ਰਿੰਕੂ | ਜਲੰਧਰ |
3. | ਗੁਰਪ੍ਰੀਤ ਸਿੰਘ ਜੀਪੀ | ਫਤਹਿਗੜ੍ਹ ਸਾਹਿਬ |
4. |
ਕਰਮਜੀਤ ਅਨਮੋਲ | ਫਰੀਦਕੋਟ |
5. | ਡਾ. ਬਲਬੀਰ ਸਿੰਘ | ਪਟਿਆਲਾ |
6. | ਲਾਲਜੀਤ ਸਿੰਘ ਭੁੱਲਰ | ਖਡੂਰ ਸਾਹਿਬ |
7. | ਅੰਮ੍ਰਿਤਸਰ | ਕੁਲਦੀਪ ਸਿੰਘ ਧਾਲੀਵਾਲ |
8. | ਬਠਿੰਡਾ | ਗੁਰਮੀਤ ਸਿੰਘ ਖੁੱਡੀਆ |
ਇਹ ਵੀ ਪੜ੍ਹੋ: Navjot Singh Sidhu: ਨਵਜੋਤ ਸਿੰਘ ਸਿੱਧੂ ਅੱਜ ਰਾਜਪਾਲ ਨੂੰ ਮਿਲਣਗੇ, ਉਠਾਉਣਗੇ ਸੂਬੇ ਦੇ ਕਈ ਮੁੱਦੇ
ਕੌਣ ਹਨ ਰਾਜ ਕੁਮਾਰ ਚੱਬੇਵਾਲ/ ਸਿਆਸੀ ਕਰੀਅਰ (Raj Kumar Chabewal News)
-ਡਾ. ਰਾਜਕੁਮਾਰ ਚੱਬੇਵਾਲ (Raj Kumar Chabewal News) ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। ਉਹ ਇਸ ਸਮੇਂ ਚੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ। ਚੱਬੇਵਾਲ 2009 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ। ਉਹ ਪਹਿਲੀ ਵਾਰ 2017 ਵਿੱਚ ਚੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ।
2022 ਵਿੱਚ, ਉਹ (Raj Kumar Chabewal News) ਉਸੇ ਹਲਕੇ ਤੋਂ ਦੁਬਾਰਾ ਚੁਣੇ ਗਏ ਸਨ। 10 ਅਪ੍ਰੈਲ 2022 ਨੂੰ, ਉਸਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸੀਐਲਪੀ ਲੀਡਰ ਬਣਾਇਆ ਗਿਆ। ਚੱਬੇਵਾਲ ਨੂੰ 2015 ਵਿੱਚ ਕਾਂਗਰਸ ਦੇ ਅਨੁਸੂਚਿਤ ਜਾਤੀ (SC) ਵਿਭਾਗ, ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਹਨ।