Quami Insaaf Morcha: ਆਉਣ ਵਾਲੀ 3 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਕੌਮੀ ਇਨਸਾਫ ਮੋਰਚੇ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
Trending Photos
Quami Insaaf Morcha: ਆਉਣ ਵਾਲੀ 3 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ 22 ਮਹੀਨਿਆਂ ਤੋਂ ਮੋਹਾਲੀ ਚੰਡੀਗੜ੍ਹ ਦੇ 52 ਸੈਕਟਰ ਨੇੜੇ ਵਾਈਪੀਐਸ ਚੌਕ ਉਤੇ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਲਗਾਤਾਰ ਰਹਿੰਦੀਆਂ, ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਕਿ ਇੱਕ ਦੇਸ਼ ਵਿੱਚ ਦੋ ਕਾਨੂੰਨ ਕਿਉਂ ਹਨ। ਹਮੇਸ਼ਾਂ ਸਿੱਖਾਂ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ। 30-30 ਸਾਲਾਂ ਦੇ ਜੇਲ੍ਹਾ ਵਿੱਚ ਬੰਦ ਸਾਡੇ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ।
ਇਹ ਵਿਚਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਜਥੇਦਾਰ ਗੁਰਨਾਮ ਸਿੰਘ ਚੰਡੀਗੜ, ਕਾਲਾ ਝਾੜ ਸਾਹਬ, ਟੋਨੀ ਘੜੂੰਆਂ, ਪਾਲ ਘੜੂੰਆਂ, ਕਰਮਾਂ ਨੰਬਰਦਾਰ, ਸੇਵਾ ਸਿੰਘ ਚੰਡੀਗੜ੍ਹ ਅਤੇ ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ। 11 ਸਾਲਾਂ ਵਿੱਚ ਇੱਕ ਵਾਰ ਵੀ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ।
ਆਗੂਆਂ ਨੇ ਇਹ ਵੀ ਜਾਣਕਾਰੀ ਦਿੱਤੀ ਕੇ ਸਮੇਂ-ਸਮੇਂ ਉਤੇ ਪੰਜਾਬ ਸਰਕਾਰ ਖਿਲਾਫ਼ ਵੀ ਪ੍ਰਦਰਸ਼ਨ ਕੀਤੇ ਗਏ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਸਿੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਨੇ ਅੱਜ ਤੱਕ ਬੰਦੀ ਸਿੰਘ ਦੀ ਰਿਹਾਈ ਲਈ ਇੱਕ ਵੀ ਮੀਟਿੰਗ ਤਾਲਮੇਲ ਕਮੇਟੀ ਕੌਮੀ ਇਨਸਾਫ਼ ਮੋਰਚੇ ਦੀ ਨਹੀਂ ਬੁਲਾਈ ਅਤੇ ਨਾ ਹੀ ਕਦੇ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਮਾਰਿਆ ਹੈ।
ਪੰਜਾਬ ਦੇ ਲੋਕਾਂ ਨੂੰ ਬੜੀ ਆਸ ਸੀ ਕਿ ਜੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਆਵੇਗੀ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੌਮ ਦੇ ਹੋਰ ਬਹੁਤ ਮਸਲੇ ਹਨ ਜੋ ਹੱਲ ਹੋਣਗੇ ਪਰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਪਛਤਾਅ ਰਹੇ ਹਨ ਕੇ ਅਸੀਂ 92 ਐ ਐਲਏ ਨਹੀਂ ਬਲਕਿ ਮੂਰਤੀਆਂ ਚੁਣ ਲਈਆਂ ਹਨ।
ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ 3 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਤੇ “ਮੋਦੀ ਗੋ ਬੈਕ” ਦੇ ਪੰਪਲੇਟ ਛਪਵਾਕੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਦਲਜੀਤ ਭਾਊ ਲੱਖੋਵਾਲ ਯੂਨੀਅਨ,ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ, ਪੀਐਸ ਗਿੱਲ, ਚਰਨਜੀਤ ਚੰਨੀ, ਬਲਜੀਤ ਸਿੰਘ ਰੁੜਕੀ, ਮੇਵਾ ਘੜੂੰਆਂ, ਜਗਤਾਰ ਕੁੰਬੜਾਂ, ਲਖਮੀਰ ਨਿਹੰਗ ਕੁੰਬੜਾਂ, ਕਰਨੈਲ ਸਿੰਘ ਪਾਤੜਾਂ, ਜੀਤ ਸਿੰਘ, ਸਾਹਬ ਆਈਟੀ ਸੈਲ, ਬਿੱਲਾ ਨਿਹੰਗ ਸਿੰਘ, ਬਾਬਾ ਪਵਨਦੀਪ ਸਿੰਘ, ਗੁੱਜਰ ਤੋਤੇਵਾਲ, ਗੋਰਾ ਤਖਾਨਬੱਦ, ਮੱਖਣ ਸਿੰਘ, ਬਾਪੂ ਲਾਭ ਸਿੰਘ ਹਾਜ਼ਰ ਸਨ।