Khanna News: ਸੜਕ ਸੁਰੱਖਿਆ ਫੋਰਸ ਨੇ ਕਰੇਨ ਨਾ ਪੁੱਜਣ 'ਤੇ ਪਲਟੀ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਕੇ 2 ਨੌਜਵਾਨਾਂ ਦੀ ਜਾਨ ਬਚਾਈ
Advertisement
Article Detail0/zeephh/zeephh2360172

Khanna News: ਸੜਕ ਸੁਰੱਖਿਆ ਫੋਰਸ ਨੇ ਕਰੇਨ ਨਾ ਪੁੱਜਣ 'ਤੇ ਪਲਟੀ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਕੇ 2 ਨੌਜਵਾਨਾਂ ਦੀ ਜਾਨ ਬਚਾਈ

Khanna News:  ਸੜਕ ਸੁਰੱਖਿਆ ਫੋਰਸ ਦੀ ਮੁਸਤੈਦੀ ਸਦਕਾ ਖੰਨਾ ਵਿੱਚ ਦੋ ਨੌਜਵਾਨਾਂ ਦੀ ਜਾਨ ਬਚਾਈ ਗਈ।

Khanna News: ਸੜਕ ਸੁਰੱਖਿਆ ਫੋਰਸ ਨੇ ਕਰੇਨ ਨਾ ਪੁੱਜਣ 'ਤੇ ਪਲਟੀ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਕੇ 2 ਨੌਜਵਾਨਾਂ ਦੀ ਜਾਨ ਬਚਾਈ

Khanna News: ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਗਠਿਤ ਸੜਕ ਸੁਰੱਖਿਆ ਫੋਰਸ ਦੀ ਫ਼ੁਰਤੀ ਦਾ ਵੀਡਿਓ ਖੰਨਾ ਤੋਂ ਸਾਹਮਣੇ ਆਈ ਹੈ। ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਦੋਰਾਹਾ ਦੇ ਨੈਸ਼ਨਲ ਹਾਈਵੇਅ ਦਾ ਵੀਡਿਓ ਹੈ। ਇੱਥੇ ਸੋਮਵਾਰ ਰਾਤ ਨੂੰ ਹਾਦਸਾ ਵਾਪਰ ਗਿਆ। ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਪਲਟ ਗਈ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਕਰੇਨ ਦਾ ਇੰਤਜ਼ਾਰ ਨਹੀਂ ਕੀਤਾ ਸਗੋਂ ਹੱਥਾਂ ਨਾਲ ਕਾਰ ਨੂੰ ਸਿੱਧਾ ਕੀਤਾ। ਹਾਦਸੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਜਾਨ ਬਚ ਗਈ।

ਨੌਜਵਾਨ ਲੁਧਿਆਣਾ ਤੋਂ ਸਰਹਿੰਦ ਜਾ ਰਹੇ ਸਨ
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨ ਮਾਨਿਕ ਕੁਮਾਰ ਅਤੇ ਸੰਦੀਪ ਕੁਮਾਰ ਵਾਸੀ ਲੁਧਿਆਣਾ ਕਾਲੇ ਰੰਗ ਦੀ ਵਰਨਾ ਕਾਰ ਨੰਬਰ ਪੀ.ਬੀ.-10ਡੀ.ਪੀ.-3637 ਵਿੱਚ ਕਿਸੇ ਕੰਮ ਲਈ ਸਰਹਿੰਦ ਜਾ ਰਹੇ ਸਨ। ਦੋਰਾਹਾ ਨਹਿਰ ਦੇ ਪੁਲ ਉਤੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਪਲਟ ਗਈ। ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸਦੀ ਸੂਚਨਾ ਰਾਹਗੀਰਾਂ ਨੇ ਕੰਟਰੋਲ ਰੂਮ ''ਤੇ ਦਿੱਤੀ। ਫਿਰ ਨੈਸ਼ਨਲ ਹਾਈਵੇ 'ਤੇ ਲਿਬੜਾ ਨੇੜੇ ਮੌਜੂਦ ਸੜਕ ਸੁਰੱਖਿਆ ਫੋਰਸ 10 ਮਿੰਟਾਂ ਵਿੱਚ ਹਾਦਸੇ ਵਾਲੀ ਥਾਂ ਉਤੇ ਪਹੁੰਚ ਗਈ।

ਉਸ ਸਮੇਂ ਤੱਕ ਨੈਸ਼ਨਲ ਹਾਈਵੇ ਉਤੇ ਕਾਫੀ ਟ੍ਰੈਫਿਕ ਜਾਮ ਹੋ ਗਿਆ ਸੀ। ਕਰੇਨ ਦੀ ਉਡੀਕ ਕਰਨ ਦੀ ਥਾਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸੁਖਦੇਵ ਸਿੰਘ ਨੇ ਆਪਣੀ ਟੀਮ ਸਮੇਤ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਨ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੂੰ ਦੇਖ ਕੇ ਰਾਹਗੀਰ ਵੀ ਨਾਲ ਲੱਗ ਗਏ। ਸਾਰਿਆਂ ਨੇ 2 ਮਿੰਟਾਂ ਵਿੱਚ ਹੀ ਕਾਰ ਨੂੰ ਸਿੱਧੀ ਕਰ ਕੇ ਉਥੋਂ ਸਾਈਡ ਕੀਤਾ। ਸੜਕ ਸੁਰੱਖਿਆ ਫੋਰਸ ਨੇ ਹਾਦਸੇ ਵਿੱਚ ਜ਼ਖਮੀ ਹੋਏ ਮਾਨਿਕ ਕੁਮਾਰ ਅਤੇ ਸੰਦੀਪ ਕੁਮਾਰ ਨੂੰ ਮੌਕੇ ਉਤੇ ਹੀ ਮੁੱਢਲੀ ਸਹਾਇਤਾ ਦਿੱਤੀ। ਖੁਸ਼ਕਿਸਮਤੀ ਰਹੀ ਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਦੋਵਾਂ ਜ਼ਖ਼ਮੀਆਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿਚੋਂ ਇੱਕ ਦਾ ਕੁੱਝ ਦਿਨਾਂ ਬਾਅਦ ਵਿਆਹ ਹੈ।

ਆਵਾਜਾਈ ਨੂੰ ਡਾਇਵਰਟ ਕਰਨ ਦਾ ਕੋਈ ਹੋਰ ਰਸਤਾ ਨਹੀਂ ਸੀ
ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਰਜੀਹ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੁੰਦੀ ਹੈ। ਜਦੋਂ ਉਨ੍ਹਾਂ ਆਪਣੀ ਟੀਮ ਸਮੇਤ ਮੌਕੇ ਉਤੇ ਜਾ ਕੇ ਦੇਖਿਆ ਤਾਂ ਨਹਿਰ ਦਾ ਪੁਲ ਹੋਣ ਕਾਰਨ ਨੈਸ਼ਨਲ ਹਾਈਵੇ ਉਤੇ ਆਵਾਜਾਈ ਨੂੰ ਡਾਇਵਰਟ ਕਰਨ ਲਈ ਹੋਰ ਕੋਈ ਰਸਤਾ ਨਹੀਂ ਸੀ।

ਕਰੇਨ ਨੂੰ ਪਹੁੰਚਣ ਵਿੱਚ ਇੱਕ ਘੰਟਾ ਲੱਗ ਸਕਦਾ ਸੀ। ਇਹ ਦੇਖ ਕੇ ਉਹਨਾਂ ਨੇ ਆਪ ਹੀ ਤੇਜ਼ੀ ਨਾਲ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕਾਂ ਨੇ ਵੀ ਪੁਲਿਸ ਦਾ ਸਾਥ ਦਿੱਤਾ ਅਤੇ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਕੇ ਪਾਸੇ ਕਰ ਦਿੱਤਾ ਗਿਆ। ਜਿਸ ਕਾਰਨ ਆਵਾਜਾਈ ਸ਼ੁਰੂ ਹੋ ਗਈ ਅਤੇ ਜ਼ਖਮੀਆਂ ਦੀ ਜਾਨ ਵੀ ਬਚ ਗਈ। ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋਏ ਡਰਾਈਵਰ ਸਬੰਧੀ ਥਾਣਾ ਦੋਰਾਹਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਸਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : Bikram Majithia Peshi: ਅੱਜ ਵੀ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠਿਆ, ਚਿੱਠੀ ਲਿਖ ਦਿੱਤੀ ਜਾਣਕਾਰੀ

Trending news