Ludhiana Farmer Meeting: ਮਹਾਂਪੰਚਾਇਤ ਵਿੱਚ ਦੇਸ਼ ਦੇ 400 ਤੋਂ ਵੱਧ ਕਿਸਾਨ-ਮਜ਼ਦੂਰ ਜੱਥੇਬੰਦੀਆਂ ਹਿੱਸਾ ਲੈਣਗੇ। ਬਹੁਤ ਸਾਰੇ ਕਿਸਾਨ ਆਗੂ ਆਪਣੀਆਂ ਜੱਥੇਬੰਦੀਆਂ ਸਮੇਤ ਰਾਮਲੀਲਾ ਮੈਦਾਨ 'ਚ ਪਹੁੰਚ ਗਏ ਹਨ।
Trending Photos
Ludhiana Farmer Meeting: ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ 37 ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਹਨ। ਇਸ ਮੀਟਿੰਗ ਵਿੱਚ ਜੱਥੇਬੰਦੀਆਂ ਵੱਲੋਂ ਦਿੱਲੀ ਵਿਖੇ 14 ਮਾਰਚ ਨੂੰ ਹੋਣ ਜਾ ਰਹੇ ਕਿਸਾਨ ਮਜ਼ਦੂਰ ਮਹਾਂਪੰਚਾਇਤ ਨੂੰ ਲੈ ਕੇ ਰੂਪ ਰੇਖਾ ਤਿਆਰ ਕੀਤੀ ਗਈ। ਮੀਟਿੰਗ ਵਿਚ ਸਾਰੇ ਕਿਸਾਨਾਂ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਦਿੱਲੀ ਪਹੁੰਚਣ ਲਈ ਵਿਸ਼ੇਸ਼ ਤੌਰ 'ਤੇ ਕਿਹਾ ਜਾ ਰਿਹਾ ਹੈ | ਕੋਈ ਕਿਸਾਨ ਟਰੈਕਟਰ ਰਾਹੀਂ ਦਿੱਲੀ ਨਹੀਂ ਜਾਵੇਗਾ। ਇਸ ਮੌਕੇ ਬਿੰਦਰ ਸਿੰਘ ਗੋਲੇਵਾਲ, ਕਮਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸਿੰਘ ਸੇਖੋਂ, ਸੁੱਖ ਗਿੱਲ ਮੋਗਾ ਆਦਿ ਹਾਜ਼ਰ ਸਨ।
ਸੂਬੇ ਦੀ ਰਾਜਧਾਨੀ ਵੀ ਰੈਲੀ
ਜੱਥੇਬੰਦੀਆਂ ਵੱਲੋਂ 14 ਮਾਰਚ ਨੂੰ ਹੋਣ ਵਾਲੀ ਰੈਲੀ ਸਬੰਧੀ ਜਾਣਕਾਰੀ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕਰਦੇ ਹੋਏ ਕਿਹਾ ਗਿਆ ਕਿ ਕਿਸਾਨ ਮਜ਼ਦੂਰ ਮਹਾਂਪੰਚਾਇਤ ਦੇ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਹਨਾਂ ਨੇ ਕਿਹਾ ਕਿ ਇਸ ਕਿਸਾਨ-ਮਜ਼ਦੂਰ ਮਹਾਂਪੰਚਾਇਤ ਵਿੱਚ ਦੇਸ਼ ਦੇ ਸਾਰੇ ਹੀ ਸੂਬਿਆਂ ਤੋਂ ਕਿਸਾਨ ਹਿੱਸਾ ਲੈਣਗੇ। ਕਿਸਾਨ ਆਗੂ ਨੇ ਕਿਹਾ ਕਿ ਜੋ ਸੂਬੇ ਰਾਜਧਾਨੀ ਤੋਂ ਬਹੁਤ ਦੂਰ ਹਨ ਉਹ ਆਪਣੇ-ਆਪਣੇ ਸੂਬੇ ਦੀਆਂ ਰਾਜਧਾਨੀਆ ਵਿੱਚ ਮਹਾਂਪੰਚਾਇਤ ਕਰਨਗੇ। ਪਰ ਦਿੱਲੀ ਵਿੱਚ ਹੋਣ ਵਾਲੇ ਮਜ਼ਦੂਰ-ਕਿਸਾਨ ਮਹਾਂਪੰਚਾਇਤ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਆਦਿ ਸੂਬਿਆਂ ਦੇ ਕਿਸਾਨ ਸ਼ਾਮਿਲ ਹੋਣਗੇ।
ਕਿਸਾਨਾਂ ਨੂੰ ਰੋਕਿਆ ਤਾਂ ਹੋਣਗੇ ਰੇਲ ਟਰੈਕ ਜਾਮ
ਕਿਸਾਨ ਆਗੂ ਦਾ ਕਹਿਣ ਹੈ ਕਿ ਹਰ ਕੋਈ ਇਸ ਰੈਲੀ ਵਿੱਚ ਪਹੁੰਚਣ ਦੇ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੇਗਾ। ਜੇਕਰ ਸਰਕਾਰਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿੱਥੇ ਉਹਨਾਂ ਸਰਕਾਰ ਕਿਸਾਨਾਂ-ਮਜ਼ਦੂਰਾਂ ਨੂੰ ਰੋਕੇਗੀ ਤਾਂ ਉਸੇ ਥਾਂ 'ਤੇ ਧਰਨਾ ਲਗਾ ਦਿੱਤਾ ਜਾਵੇਗਾ। ਇਸ ਰੈਲੀ ਵਿੱਚ 1 ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨਾਂ ਨੂੰ ਦਬਾਇਆ ਨਹੀਂ ਜਾ ਸਕਦਾ।
14 ਨੂੰ ਦਿੱਲੀ 'ਚ ਮਹਾਂਪੰਚਾਇਤ
ਇਸ ਮਹਾਪੰਚਾਇਤ ਵਿੱਚ ਦੇਸ਼ ਦੇ 400 ਤੋਂ ਵੱਧ ਕਿਸਾਨ-ਮਜ਼ਦੂਰ ਜੱਥੇਬੰਦੀਆਂ ਹਿੱਸਾ ਲੈਣਗੇ। ਬਹੁਤ ਸਾਰੇ ਕਿਸਾਨ ਆਗੂ ਆਪਣੀਆਂ ਜੱਥੇਬੰਦੀਆਂ ਸਮੇਤ ਰਾਮਲੀਲਾ ਮੈਦਾਨ 'ਚ ਪਹੁੰਚ ਗਏ ਹਨ। ਕਿਸਾਨ ਬੱਸ, ਰੇਲ ਜਾਂ ਆਪਣੀ ਕਾਰ ਰਾਹੀਂ ਦਿੱਲੀ ਜਾਣਗੇ। ਜੇਕਰ ਸਰਕਾਰ ਨੇ ਹੁਣ ਵੀ ਕਿਸਾਨਾਂ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਬੈਠਣ ਤੋਂ ਰੋਕਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।