Nri News: ਨੌਜਵਾਨਾਂ ਨੇ ਦੱਸਿਆ ਕਿ ਮੈਂਨੂੰ ਨਜਾਇਜ਼ ਵਿੱਚ ਇਸ ਕੇਸ ਵਿੱਚ ਫਸ ਦਿੱਤਾ ਗਿਆ ,ਜਿਸ ਤੋਂ ਬਾਅਦ ਮੈਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਪਰਿਵਾਰ ਵੱਲੋਂ ਸਰਬੱਤ ਦਾ ਟਰਸਟ ਭਲਾ ਦੇ ਐਸਪੀ ਓਬਰੋਏ ਨਾਲ ਮੁਲਾਕਾਤ ਕੀਤੀ ਗਈ, ਜਿਸ ਤੋਂ ਬਾਅਦ ਤਕਰੀਬਨ ਪੰਜ ਮਹੀਨੇ ਬਾਅਦ ਭਾਰਤ ਵਾਪਸ ਲਿਆਂਦਾ ਗਿਆ।
Trending Photos
Nri News(ਪਰਮਬੀਰ ਔਲਖ): ਸਰਬੱਤ ਦਾ ਭਲਾ ਟਰੱਸਟ ਦੇ SP ਓਬਰਾਏ ਦੇ ਯਤਨਾ ਸਦਕਾ ਅੱਜ ਤਕਰੀਬਨ ਪੰਜ ਮਹੀਨੇ ਦੀ ਕਾਰਵਾਈ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਨਾਮ ਦਾ ਸ਼ਖਸ ਜੋ ਕਿ ਬਟਾਲਾ ਦੇ ਸ਼ੇਖੋਪੁਰ ਦਾ ਰਹਿਣ ਵਾਲਾ ਹੈ। ਉਸ ਨੂੰ ਮੌਤ ਦੀ ਸਜ਼ਾ ਤੋਂ ਮੁਕਤ ਕਰਵਾ ਕੇ ਭਾਰਤ ਵਾਪਸ ਲਿਆਂਦਾ ਗਿਆ। ਨੌਜਵਾਨ ਸਾਲ 2019 ਵਿੱਚ ਦੁਬਈ ਗਿਆ ਸੀ। ਉੱਥੇ ਉਸ ਨਾਲ ਰਹਿ ਰਹੇ ਤਿੰਨ ਪਾਕਿਸਤਾਨ ਨੌਜਵਾਨ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਿਸ ਵਿੱਚ ਉਸ ਨੂੰ ਫਸਾ ਦਿੱਤਾ ਗਿਆ ਅਤੇ ਦੁਬਈ ਦੀ ਅਦਾਲਤ ਨੇ ਇੱਕ ਨੌਜਵਾਨ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ।
ਨੌਜਵਾਨਾਂ ਨੇ ਦੱਸਿਆ ਕਿ ਮੈਂਨੂੰ ਨਜਾਇਜ਼ ਵਿੱਚ ਇਸ ਕੇਸ ਵਿੱਚ ਫਸ ਦਿੱਤਾ ਗਿਆ ,ਜਿਸ ਤੋਂ ਬਾਅਦ ਮੈਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਮੇਰੇ ਪਰਿਵਾਰ ਵੱਲੋਂ ਸਰਬੱਤ ਦਾ ਟਰਸਟ ਭਲਾ ਦੇ ਐਸਪੀ ਓਬਰੋਏ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੈਨੂੰ ਤਕਰੀਬਨ ਪੰਜ ਮਹੀਨੇ ਬਾਅਦ ਭਾਰਤ ਵਾਪਸ ਲਿਆਂਦਾ ਗਿਆ। ਪਰਿਵਾਰ ਵਿੱਚ ਵੀ ਕਾਫੀ ਖੁਸ਼ੀ ਦਾ ਮਹੌਲ ਦਿਖਾਈ ਦੇ ਰਿਹਾ ਹੈ, ਪਰਿਵਾਰ ਦਾ ਕਹਿਣਾ ਹੀ ਕਿ ਸਾਡੇ ਮੁੰਡੇ ਨੇ ਵਾਪਸ ਇੱਕ ਵਾਰ ਮੁੜ ਤੋਂ ਜਨਮ ਲੈ ਕੇ ਘਰ ਪਹੁੰਚਿਆ ਹੈ।
ਸਰਬਤ ਭਲਾ ਟਰਸਟ ਦੇ ਮੈਂਬਰ ਸੁਖਦੀਪ ਸਿੱਧੂ ਨੇ ਕਿਹਾ ਕਿ 2019 ਦੇ ਵਿੱਚ ਗੁਰਪ੍ਰੀਤ ਨਾਮ ਦਾ ਨੌਜਵਾਨ ਦੁਬਈ ਗਿਆ ਸੀ ਜਿੱਥੇ ਕਿ ਨੌਜਵਾਨ ਨਜਾਇਜ਼ ਕਤਲ ਮਾਮਲੇ ਦੇ ਵਿੱਚ ਫਸ ਗਿਆ ਅਤੇ ਦੁਬਈ ਦੀ ਅਦਾਲਤ ਵੱਲੋਂ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਸੁਖਦੀਪ ਸਿੰਘ ਸਿੱਧੂ ਦੀ ਮਦਦ ਨਾਲ ਸਰਬੱਤ ਦਾ ਭਲਾ ਟਰਸਟ ਦੇ ਐਸਪੀ ਓਬਰੋਏ ਦੇ ਨਾਲ ਮੁਲਾਕਾਤ ਕੀਤੀ ਗਈ।
ਇਹ ਵੀ ਪੜ੍ਹੋ: Arvind Kejriwal Arrest: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਹਿਰਾਸਤ 'ਚ, CM ਮਾਨ ਵੀ ਪੁੱਜੇ ਦਿੱਲੀ, ਵੇਖੋ ਤਸਵੀਰਾਂ
ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਪਰਿਵਾਰ ਦੀ ਬਾਂਹ ਫੜੀ ਗਈ ਅਤੇ ਇਹਨਾਂ ਦੇ ਨੌਜਵਾਨ ਨੂੰ ਦੁਬਈ ਤੋਂ ਛਡਵਾ ਕੇ ਭਾਰਤ ਵਾਪਸ ਲਿਆਂਦਾ ਗਿਆ। ਤਕਰੀਬਨ ਜਿਸ ਨੌਜਵਾਨ ਦੀ ਮੌਤ ਹੋਈ ਸੀ, ਉਸਦੇ ਪਰਿਵਾਰ ਨੂੰ 2 ਲੱਖ ਦੇ ਕਰੀਬ ਬਲੱਡ ਮਨੀ ਦਿੱਤੀ ਗਈ। ਜੋ ਕਿ ਭਾਰਤ ਦੀ ਕਰੰਸੀ ਦੇ ਮੁਤਾਬਿਕ ਗੱਲ ਕਰੀਏ ਤਾਂ 46 ਲੱਖ ਰੁਪਏ ਬਣਦਾ ਸੁਖਦੀਪ ਸਿੱਧੂ ਵੱਲੋਂ ਕਿਹਾ ਗਿਆ, ਕਿ ਸਰਕਾਰ ਵੱਲੋਂ ਵੀ ਕਾਫੀ ਮਦਦ ਕੀਤੀ ਗਈ ਕਾਗਜ਼ੀ ਕਾਰਵਾਈ ਦੇ ਵਿੱਚ ਭਾਰਤੀ ਐਂਬੈਸੀ ਨੇ ਕਾਫੀ ਸਾਥ ਦਿੱਤਾ।