ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਅਜੇ ਮੁਕਿਆ ਨਹੀਂ ਸੀ ਕਿ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀ. ਸੀ. ਸਤਬੀਰ ਸਿੰਘ ਗੋਸਲ ਦੀ ਹਟਾਉਣ ਦੀ ਗੱਲ ਤੁਰ ਪਈ ਹੈ। ਰਾਜਪਾਲ ਨੇ ਇਕ ਪੱਤਰ ਲਿਖ ਕੇ ਪੀ. ਏ. ਯੂ. ਦੇ ਨਵੇਂ ਵੀ. ਸੀ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਲਈ ਕਿਹਾ।
Trending Photos
ਚੰਡੀਗੜ: ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਇਕ ਨਵਾਂ ਪੰਗਾ ਪੈ ਗਿਆ ਹੈ। ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਅਜੇ ਮੁਕਿਆ ਨਹੀਂ ਸੀ ਕਿ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀ. ਸੀ. ਸਤਬੀਰ ਸਿੰਘ ਗੋਸਲ ਦੀ ਹਟਾਉਣ ਦੀ ਗੱਲ ਤੁਰ ਪਈ ਹੈ। ਰਾਜਪਾਲ ਨੇ ਇਕ ਪੱਤਰ ਲਿਖ ਕੇ ਪੀ. ਏ. ਯੂ. ਦੇ ਨਵੇਂ ਵੀ. ਸੀ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਲਈ ਕਿਹਾ।
ਪੱਤਰ ਦੇ ਵਿਚ ਰਾਜਪਾਲ ਨੇ ਦਿੱਤੇ ਸਖ਼ਤ ਨਿਰਦੇਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਕਿੰਨੇ ਹੀ ਸਮੇਂ ਬਾਅਦ ਡਾ. ਸਤਬੀਰ ਸਿੰਘ ਗੋਸਲ ਦੀ ਵੀ. ਸੀ. ਵਜੋਂ ਨਿਯੁਕਤੀ ਕੀਤੀ ਗਈ ਸੀ। ਪਰ ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਕਿਉਂਕਿ ਪੱਤਰ ਵਿਚ ਕਿਹਾ ਹੈ ਕਿ ਇਹ ਨਿਯੁਕਤੀ ਯੂ. ਜੀ. ਸੀ. ਦੇ ਨਿਯਮਾਂ ਦੇ ਉਲਟ ਹੋਈ ਹੈ ਅਤੇ ਨਾਂ ਹੀ ਉਹਨਾਂ ਦੀ ਮਨਜ਼ੂਰੀ ਲਈ ਗਈ। ਪੱਤਰ ਵਿਚ ਉਨ੍ਹਾਂ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਨਵੇਂ ਵੀਸੀ ਦੀ ਨਿਯੁਕਤੀ ਤੱਕ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ ਅਤੇ ਚਾਂਸਲਰ ਨਾਲ ਸਲਾਹ ਕਰਕੇ ਨਿਯਮਾਂ ਅਨੁਸਾਰ ਨਵੇਂ ਵੀ. ਸੀ. ਦੀ ਨਿਯੁਕਤੀ ਦੀ ਕੀਤੀ ਜਾਵੇ।
ਇਸ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ. ਸੀ. 'ਤੇ ਫਸਿਆ ਸੀ ਪੇਚ
ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ. ਸੀ. ਦੀ ਨਿਯੁਕਤੀ 'ਤੇ ਆਹਮੋ-ਸਾਹਮਣੇ ਹੋਏ। ਜਿਸ ਵੇਲੇ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਵੀ. ਸੀ. ਨਿਯੁਕਤ ਕੀਤਾ ਗਿਆ ਸੀ ਉਸ ਵੇਲੇ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਤਰਾਜ ਜਤਾਇਆ ਸੀ ਅਤੇ ਨਿਯੁਕਤੀ 'ਤੇ ਰੋਕ ਲਗਾਈ ਸੀ।
ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਚੱਲ ਰਹੀ ਹੈ ਤਲਖੀ
ਜੱਗ ਜਾਹਿਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ 36 ਦਾ ਅੰਕੜਾ ਚੱਲ ਰਿਹਾ ਹੈ। ਪਹਿਲਾਂ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਦੋਵੇਂ ਵਿਚ ਮੱਤਭੇਦ ਵੇਖਣ ਨੂੰ ਮਿਲੇ। ਕੁਝ ਦਿਨ ਪਹਿਲਾਂ ਪੰਜਾਬ ਰਾਜ ਭਵਨ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਵਾਗਤ ਲਈ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਹਾਜ਼ਰੀ 'ਤੇ ਰਾਜਪਾਲ ਨੇ ਸਵਾਲ ਖੜ੍ਹੇ ਕੀਤੇ। ਮੋਹਾਲੀ ਏਅਰਪੋਰਟ ਦਾ ਨਾਂ ਬਦਲੀ ਸਮਾਰੋਹ ਦੌਰਾਨ ਵੀ ਦੋਵਾਂ ਨੇ ਇਕ ਦੂਜੇ ਨਾਲ ਗੱਲ ਨਹੀਂ ਕੀਤੀ।
WATCH LIVE TV