ਦਿੱਲੀ ਸਰਕਾਰ ਗੁਰਦੁਆਰਾ ਮਜਨੂੰ ਟਿੱਲੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਭੇਜਣ ਦੀ ਮਨਜ਼ੂਰੀ ਦੇਵੇ : ਕੈਪਟਨ

ਲਾਕਡਾਊਨ ਦੀ ਵਜ੍ਹਾਂ ਕਰ ਕੇ ਪੰਜਾਬ ਦੇ 250 ਸ਼ਰਧਾਲੂ ਦਿੱਲੀ ਵਿੱਚ ਫਸ ਗਏ ਸਨ

ਦਿੱਲੀ ਸਰਕਾਰ ਗੁਰਦੁਆਰਾ ਮਜਨੂੰ ਟਿੱਲੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਭੇਜਣ ਦੀ ਮਨਜ਼ੂਰੀ ਦੇਵੇ : ਕੈਪਟਨ
ਲਾਕਡਾਊਨ ਦੀ ਵਜ੍ਹਾਂ ਕਰ ਕੇ ਪੰਜਾਬ ਦੇ 250 ਸ਼ਰਧਾਲੂ ਦਿੱਲੀ ਵਿੱਚ ਫਸ ਗਏ ਸਨ

ਚੰਡੀਗੜ੍ਹ :   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਫਸੇ ਪੰਜਾਬ ਦੇ 250 ਸ਼ਰਧਾਲੂਆਂ ਨੂੰ ਵਾਪਸ ਭੇਜਣ ਦੇ ਲਈ ਦਿੱਲੀ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ, ਲਾਕਡਾਊਨ ਦੌਰਾਨ ਸ਼ਰਧਾਲੂ ਦਿੱਲੀ ਦੇ ਮਜਨੂੰ ਟਿੱਲਾ ਗੁਰਦੁਆਰੇ ਵਿੱਚ ਫਸ ਗਏ ਸਨ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਸਾਰੇ ਸ਼ਰਧਾਲੂਆਂ ਨੂੰ ਆਈਸੋਲੇਸ਼ਨ ਸੈਂਟਰ ਵਿੱਚ ਸ਼ਿਫ਼ਟ ਕੀਤਾ ਸੀ,ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ਼ ਸਕੱਤਰ  ਸਤੀਸ਼ ਚੰਦਰਾ ਨੇ ਦਿੱਲੀ ਸੈਂਟਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕੀ ਉਹ ਦਿੱਲੀ ਸਰਕਾਰ ਤੋਂ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਭੇਜਣ ਦੀ ਇਜਾਜ਼ਤ ਮੰਗਣ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕੀ ਸੂਬਾ ਸਰਕਾਰ  ਨਾਂਦੇੜ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਵਾਪਸ ਲੈਕੇ ਆਏ ਨੇ

ਹੁਣ ਤੱਕ ਕੌਣ-ਕੌਣ ਪੰਜਾਬ ਪਰਤਿਆਂ ?

ਪੰਜਾਬ ਸਰਕਾਰ ਨੇ ਹਜ਼ੂਰ ਸਾਹਿਬ ਤੋਂ 3 ਹਜ਼ਾਰ ਸ਼ਰਧਾਲੂਆਂ ਦੇ ਪੰਜਾਬ ਵਾਪਸ ਪਰਤਣ ਦਾ ਇੰਤਜ਼ਾਮ ਕੀਤਾ ਸੀ, ਪੰਜਾਬ ਸਰਕਾਰ ਵੱਲੋਂ ਨਾਂਦੇੜ ਦੇ ਲਈ ਸਪੈਸ਼ਲ ਬੱਸਾਂ ਭੇਜਿਆ ਗਈਆਂ ਸਨ, ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਕੋਟਾ ਵਿੱਚ ਫਸੇ 152 ਵਿਦਿਆਰਥੀਆਂ ਲਈ ਵੀ ਸਪੈਸ਼ਲ ਬੱਸਾਂ ਦਾ ਇੰਤਜ਼ਾਮ ਕੀਤਾ ਸੀ, ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜੈਸਰਮੇਰ ਤੋਂ ਤਕਰੀਬਨ 2800 ਪੰਜਾਬੀ ਮਜ਼ਦੂਰਾਂ ਦੇ ਵਾਪਸ ਆਉਣ ਦਾ ਇੰਤਜ਼ਾਮ ਕੀਤਾ ਹੈ, ਸੂਬਾ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਦੇ ਲਈ 60 ਬੱਸਾਂ ਭੇਜਿਆ ਨੇ, ਪੰਜਾਬ ਸਰਕਾਰ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕੀ ਦੂਜੇ ਸੂਬਿਆਂ ਵਿੱਚ ਫਸੇ ਜਿਹੜੇ ਵੀ ਪੰਜਾਬੀ ਪਰਤਨਗੇ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 14 ਦਿਨ ਕੋਅਰੰਟੀਨ ਨਿਯਮ ਦਾ ਪਾਲਨ ਕਰਨਾ ਹੋਵੇਗਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਜ਼ੂਰ ਸਾਹਿਬ ਗਏ PRTC ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ  ਮੌਤ 'ਤੇ ਦੁੱਖ ਜਤਾਉਂਦੇ ਹੋਏ ਪਰਿਵਾਰ ਨੂੰ 10 ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ