ਉਹਨਾਂ ਕਿਹਾ ਜੇ ਤੁਹਾਡੀ ਕੋਈ ਗੱਲ ਹੈ ਤਾਂ ਉਥੇ ਜਾ ਕੇ ਰੱਖ ਸਕਦੇ ਹੋ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਫੈਸਲਾ ਹੈ।
Trending Photos
ਕੀਰਤੀਪਾਲ/ਸੰਗਰੂਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਗੁਰਮਿਤ ਸਮਾਗਮਾਂ 'ਤੇ ਲਗਾਈ ਗਈ ਰੋਕ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਫੈਸਲਾ ਸਹੀ ਹੈ। ਉਹਨਾਂ ਕਿਹਾ ਜੇ ਤੁਹਾਡੀ ਕੋਈ ਗੱਲ ਹੈ ਤਾਂ ਉਥੇ ਜਾ ਕੇ ਰੱਖ ਸਕਦੇ ਹੋ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਫੈਸਲਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਢੱਡਰੀਆਂਵਾਲਾ ਨੂੰ ਗੁਰਮਿਤ ਖ਼ਿਲਾਫ਼ ਬਿਆਨ ਬਾਜ਼ੀਆਂ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ, ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਾ ਵਿੱਚ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਸਮਾਗਮ 'ਤੇ ਮੁਕੰਮਲ ਤੌਰ 'ਤੇ ਉਸ ਵੇਲੇ ਤੱਕ ਰੋਕ ਲੱਗਾ ਦਿੱਤਾ ਗਈ ਹੈ ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਆਕੇ ਮੁਆਫ਼ੀ ਨਹੀਂ ਮੰਗਦੇ।
ਢੱਡਰੀਆਂਵਾਲਾ ਦਾ ਜਵਾਬ
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਸਮਾਗਮਾਂ 'ਤੇ ਸ੍ਰੀ ਅਕਾਲ ਤਖ਼ਤ ਵੱਲੋਂ ਰੋਕ ਲਗਾਉਣ ਤੋਂ ਬਾਅਦ ਹੁਣ ਢੱਡਰੀਆਂਵਾਲਾ ਨੇ ਸ੍ਰੀ ਅਕਾਲ ਤਖ਼ਤ ਨੂੰ ਵੀਡੀਓ ਦੇ ਜ਼ਰੀਏ ਜਵਾਬ ਭੇਜਿਆ ਹੈ,'ਉਨ੍ਹਾਂ ਕਿਹਾ ਤੁਸੀਂ ਕਹਿੰਦੇ ਹੋ ਮੈ ਜ਼ਿੱਦ ਕਿਉਂ ਕਰਦਾ ਹੈ, ਕਿਉਂ ਸ੍ਰੀ ਅਕਾਲ ਤਖ਼ਤ ਪੇਸ਼ ਨਹੀਂ ਹੁੰਦਾ ਹੈ, ਮੈਂ ਤਿਆਰ ਹਾਂ ਹਮੇਸ਼ਾ, ਪਰ ਜਥੇਦਾਰ ਜਦੋਂ ਕਹਿੰਦੇ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਦੋਸ਼ੀ ਪਾਇਆ ਗਿਆ ਹੈ ਤਾਂ ਗ਼ਲਤੀ ਦਾ ਪਤਾ ਚੱਲਣੀ ਚਾਹੀਦਾ ਹੈ, ਜਥੇਦਾਰ ਸਾਹਿਬ ਜਾਂਚ ਕਮੇਟੀ ਦੀ ਰਿਪੋਰਟ ਲੈਕੇ ਕਿਸੇ ਵੀ ਟੀਵੀ ਚੈਨਲ ਦੇ ਸਾਹਮਣੇ 2 ਘੰਟੇ ਦਾ ਸਮਾਂ ਲੈਕੇ ਆਉਣ ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਦੋਸ਼ ਸਾਬਿਤ ਹੋਇਆ ਤਾਂ ਸ੍ਰੀ ਅਕਾਲ ਤਖ਼ਤ ਅਤੇ ਜਥੇਦਾਰ ਸਾਹਿਬਾਨ ਦੇ ਸਾਹਮਣੇ ਲੇਟ ਕੇ ਮਾਫ਼ੀ ਮੰਗਾਂਗਾ'।
Watch Live Tv-