Sienna Weir: ਆਸਟ੍ਰੇਲੀਆ ਮਿਸ ਯੂਨੀਵਰਸ ਫਾਈਨਲਿਸਟ ਸਿਏਨਾ ਵੀਅਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਵੀਅਰ ਮਹਿਜ਼ 23 ਸਾਲਾਂ ਦੀ ਸੀ।
Trending Photos
Sienna Weir: ਮਿਸ ਯੂਨੀਵਰਸ ਫਾਈਨਲਿਸਟ (ਆਸਟ੍ਰੇਲੀਆ) ਸਿਏਨਾ ਵੀਅਰ ਬਾਰੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਸੁੰਦਰੀ ਦੀ ਘੋੜੇ ਦੀ ਸਵਾਰੀ ਕਰਦੇ ਸਮੇਂ ਮੌਤ ਹੋ ਗਈ ਹੈ। ਸਿਏਨਾ ਮਹਿਜ਼ 23 ਸਾਲਾਂ ਦੀ ਸੀ। ਇੱਕ ਅਖਬਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਿਪੋਰਟ ਮੁਤਾਬਕ ਘੁੜਸਵਾਰੀ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਸਿਏਨਾ ਨੂੰ ਹਸਪਤਾਲ 'ਚ ਲਾਈਫ ਸਪੋਰਟ 'ਤੇ ਰੱਖਿਆ ਗਿਆ ਸੀ।
ਆਸਟ੍ਰੇਲੀਅਨ ਆਊਟਲੈੱਟ ਅਨੁਸਾਰ 2 ਅਪ੍ਰੈਲ ਨੂੰ ਸੁੰਦਰੀ ਸਿਡਨੀ ਦੇ ਵਿੰਡਸਰ ਪੋਲ ਮੈਦਾਨ 'ਤੇ ਘੁੜਸਵਾਰੀ ਕਰ ਰਹੀ ਸੀ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਹਫ਼ਤਿਆਂ ਤੱਕ ਲਾਈਫ ਸਪੋਰਟ 'ਤੇ ਰੱਖਿਆ ਗਿਆ ਪਰ ਬੀਤੀ ਰਾਤ ਉਸ ਦੀ ਮੌਤ ਹੋ ਗਈ।
ਖਾਸ ਗੱਲ ਇਹ ਹੈ ਕਿ ਸੁੰਦਰੀ ਨੇ ਸਿਡਨੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਅਤੇ ਮਨੋਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇੱਕ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਉਸਨੂੰ ਜੰਪਿੰਗ ਦਿਖਾਉਣ ਦਾ ਕਾਫੀ ਸ਼ੌਂਕ ਹੈ। ਉਸ ਨੇ ਦੱਸਿਆ ਸੀ, 'ਮੇਰੇ ਪਰਿਵਾਰ ਨੂੰ ਵੀ ਨਹੀਂ ਪਤਾ ਕਿ ਮੈਨੂੰ ਇਸ ਖੇਡ ਲਈ ਇੰਨਾ ਜਨੂੰਨ ਕਿੱਥੋਂ ਮਿਲਿਆ ਪਰ ਮੈਨੂੰ ਘੁੜਸਵਾਰੀ ਦਾ ਸ਼ੌਂਕ ਲਗਭਗ 3 ਸਾਲ ਤੋਂ ਸੀ।' ਪਿਛਲੇ ਸਤੰਬਰ ਵਿੱਚ ਬਿਊਟੀ ਕੁਈਨ ਨੇ ਦੱਸਿਆ ਸੀ, ਮੈਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਰੇਲਗੱਡੀ ਰਾਹੀਂ ਸਿਡਨੀ ਦੇ ਪੇਂਡੂ ਖੇਤਰਾਂ ਦਾ ਸਫ਼ਰ ਵੀ ਕੀਤਾ ਸੀ ਅਤੇ ਉੱਥੇ ਕਈ ਥਾਵਾਂ ਦਾ ਦੌਰਾ ਵੀ ਕੀਤਾ ਸੀ। ਬਿਊਟੀ ਕੁਈਨ ਦੀ ਮੌਤ 'ਤੇ ਉਸ ਦੇ ਪ੍ਰਸ਼ੰਸਕ ਸੋਗ ਵਿੱਚ ਡੁੱਬੇ ਹੋਏ ਹਨ।
ਇਹ ਵੀ ਪੜ੍ਹੋ : Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ
ਇਸ ਦੇ ਨਾਲ ਹੀ ਬਿਊਟੀ ਕੁਈਨ ਦੀ ਮੌਤ 'ਤੇ ਸੋਗ ਜ਼ਾਹਿਰ ਕਰਦੇ ਹੋਏ ਉਨ੍ਹਾਂ ਦੇ ਫੋਟੋਗ੍ਰਾਫਰ ਨੇ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਦੂਜੇ ਪਾਸੇ ਸੁੰਦਰੀ ਦੇ ਚਲੇ ਜਾਣ ਨਾਲ ਉਸ ਦੇ ਘਰ ਸੋਗ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜ੍ਹੋ : Go First Flights Cancelled: GoFirst ਨੇ ਹੁਣ 12 ਮਈ ਤੱਕ ਆਪਣੀਆਂ ਉਡਾਣਾਂ ਕੀਤੀਆਂ ਰੱਦ! ਜਾਣੋ ਕਿਉਂ