Gautam Gambhir new coach: ਗੌਤਮ ਗੰਭੀਰ ਬਣੇ ਭਾਰਤੀ ਕ੍ਰਿਕੇਟ ਟੀਮ ਦੇ ਨਵੇਂ ਮੁੱਖ ਕੋਚ, ਜੈ ਸ਼ਾਹ ਨੇ ਕੀਤਾ ਐਲਾਨ
Advertisement
Article Detail0/zeephh/zeephh2328841

Gautam Gambhir new coach: ਗੌਤਮ ਗੰਭੀਰ ਬਣੇ ਭਾਰਤੀ ਕ੍ਰਿਕੇਟ ਟੀਮ ਦੇ ਨਵੇਂ ਮੁੱਖ ਕੋਚ, ਜੈ ਸ਼ਾਹ ਨੇ ਕੀਤਾ ਐਲਾਨ

Gautam Gambhir new coach: ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਦੀਆਂ ਖਬਰਾਂ ਦੇ ਨਾਲ ਹੀ ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਦੀਆਂ ਖਬਰਾਂ ਚੱਲ ਹੀ ਸਨ। ਹੁਣ ਜੈ ਸ਼ਾਹ ਨੇ ਇਸ 'ਤੇ ਮੋਹਰ ਲਗਾ ਦਿੱਤੀ ਹੈ। ਫਿਲਹਾਲ ਭਾਰਤੀ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ 'ਚ ਜ਼ਿੰਬਾਬਵੇ ਦੌਰੇ 'ਤੇ ਹੈ।

Gautam Gambhir new coach: ਗੌਤਮ ਗੰਭੀਰ ਬਣੇ ਭਾਰਤੀ ਕ੍ਰਿਕੇਟ ਟੀਮ ਦੇ ਨਵੇਂ ਮੁੱਖ ਕੋਚ, ਜੈ ਸ਼ਾਹ ਨੇ ਕੀਤਾ ਐਲਾਨ

Gautam Gambhir new coach: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ। ਉਹ ਭਾਰਤੀ ਟੀਮ ਦਾ ਮੁੱਖ ਕੋਚ ਬਣ ਗਿਆ ਹੈ। ਉਨ੍ਹਾਂ ਨੇ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਨਵੇਂ ਮੁੱਖ ਕੋਚ ਵਜੋਂ ਗੰਭੀਰ ਦੀ ਨਿਯੁਕਤੀ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਕੀਤਾ ਹੈ।

ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਦੀਆਂ ਖਬਰਾਂ ਦੇ ਨਾਲ ਹੀ ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਦੀਆਂ ਖਬਰਾਂ ਚੱਲ ਹੀ ਸਨ। ਹੁਣ ਜੈ ਸ਼ਾਹ ਨੇ ਇਸ 'ਤੇ ਮੋਹਰ ਲਗਾ ਦਿੱਤੀ ਹੈ। ਫਿਲਹਾਲ ਭਾਰਤੀ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ 'ਚ ਜ਼ਿੰਬਾਬਵੇ ਦੌਰੇ 'ਤੇ ਹੈ। ਇਸ ਤੋਂ ਬਾਅਦ ਉਹ ਸ਼੍ਰੀਲੰਕਾ ਦੌਰੇ 'ਤੇ ਜਾਵੇਗੀ। ਜਿੱਥੇ ਗੰਭੀਰ ਕਮਾਨ ਸੰਭਾਲਣਗੇ।

ਗੰਭੀਰ IPL 2024 ਤੋਂ ਪਹਿਲਾਂ ਹੀ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਬਤੌਰ ਮੈਂਟੋਰ ਜੁੜੇ ਸਨ। ਇਸ ਤੋਂ ਬਾਅਦ ਉਸ ਨੇ ਆਪਣੀ ਮੈਂਟਰਸ਼ਿਪ ਵਿੱਚ ਕੇਕੇਆਰ ਟੀਮ ਨੂੰ ਚੈਂਪੀਅਨ ਵੀ ਬਣਾਇਆ। ਗੰਭੀਰ ਹੀ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਇਕਲੌਤੇ ਉਮੀਦਵਾਰ ਸੀ। ਉਨ੍ਹਾਂ ਨੇ ਕੋਚ ਦੇ ਅਹੁਦੇ ਲਈ ਇੰਟਰਵਿਊ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: Stag Beetle: ये कीड़ा आपको रातों रात बना सकता है करोड़पति! जाने क्यों है ये इतना खास?

ਬੀਸੀਸੀਆਈ ਨੇ ਪਹਿਲਾਂ ਕਿਹਾ ਸੀ ਕਿ ਨਵਾਂ ਮੁੱਖ ਕੋਚ ਜੁਲਾਈ ਤੋਂ ਸਾਢੇ ਤਿੰਨ ਸਾਲ ਦੇ ਕਾਰਜਕਾਲ ਲਈ ਦਸੰਬਰ 2027 ਤੱਕ ਨਿਯੁਕਤ ਕੀਤਾ ਜਾਵੇਗਾ ਅਤੇ ਉਹ ਸਾਰੇ ਤਿੰਨਾਂ ਫਾਰਮੈਟਾਂ ਵਿੱਚ ਟੀਮ ਦਾ ਇੰਚਾਰਜ ਹੋਵੇਗਾ।

ਇਹ ਵੀ ਪੜ੍ਹੋ: Dera Bassi News: ਡੇਰਾਬੱਸੀ ਵਿੱਚ ਪਿਛਲੇ 36 ਘੰਟਿਆਂ ਦੌਰਾਨ ਲਾਪਤਾ ਸੱਤ ਬੱਚਿਆਂ ਚੋਂ ਇੱਕ ਬੱਚਾ ਘਰ ਪਰਤਿਆਂ

Trending news