Neeraj Chopra Birthday: ਭਾਰਤੀ ਜੈਵਲਿਨ ਥਰੋਅ ਚੈਂਪੀਅਨ ਨੀਰਜ ਚੋਪੜਾ ਅੱਜ 26 ਸਾਲ ਦੇ ਹੋ ਗਏ ਹਨ। ਪਿਛਲੇ ਪੰਜ ਸਾਲ ਵਿੱਚ ਨੀਰਜ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਮਾਣ ਵਧਾਇਆ ਹੈ।
Trending Photos
Neeraj Chopra Birthday: ਭਾਰਤੀ ਜੈਵਲਿਨ ਥਰੋਅ ਚੈਂਪੀਅਨ ਨੀਰਜ ਚੋਪੜਾ ਅੱਜ 26 ਸਾਲ ਦੇ ਹੋ ਗਏ ਹਨ। ਪਿਛਲੇ ਪੰਜ ਸਾਲ ਵਿੱਚ ਨੀਰਜ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਮਾਣ ਵਧਾਇਆ ਹੈ। ਨੀਰਜ ਪੂਰੇ ਦੇਸ਼ ਭਰ ਲਈ ਰੋਲ ਮਾਡਲ ਅਤੇ ਚੈਂਪੀਅਨ ਜੈਵਲਿਨ ਥ੍ਰੋਅਰ ਹੋਣ ਦੇ ਬਾਵਜੂਦ ਬਹੁਤ ਹੀ ਨਿਮਰ ਵਿਅਕਤੀ ਹਨ।
ਨੀਰਜ ਚੋਪੜਾ ਦਾ ਜਨਮ 24 ਦਸੰਬਰ 1997 ਨੂੰ ਪਾਣੀਪਤ, ਹਰਿਆਣਾ ਦੇ ਪਿੰਡ ਖੰਡਰਾ 'ਚ ਹੋਇਆ। ਉਨ੍ਹਾਂ ਦਾ ਪਰਿਵਾਰ ਖੇਤੀ 'ਤੇ ਕਰਦਾ ਹੈ, ਨੀਰਜ ਦੀਆਂ ਦੋ ਭੈਣਾਂ ਹਨ। ਨੀਰਜ ਚੋਪੜਾ ਗ੍ਰੈਜੂਏਸ਼ਨ ਪਾਸ ਹਨ ਅਤੇ ਆਰਮੀ ਵਿੱਚ ਨੌਕਰੀ ਕਰਦੇ ਹਨ।
ਪਿਛਲੇ ਪੰਜ ਸਾਲਾਂ ਵਿੱਚ ਨੀਰਜ ਹੁਣ ਤੱਕ ਦਾ ਸਭ ਤੋਂ ਮਹਾਨ ਭਾਰਤੀ ਅਥਲੀਟ ਬਣ ਕੇ ਉਭਰਿਆ ਹੈ।
2016 ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ, ਨੀਰਜ ਨੇ ਸੀਨੀਅਰ ਪੱਧਰ 'ਤੇ 2017 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਪਣਾ ਲੋਹਾ ਮਨਾਇਆ।
ਸਾਲ 2018 ਵੀ ਨੀਰਜ ਦੇ ਲਈ ਸ਼ਾਨਦਾਰ ਰਿਹਾ, ਉਨ੍ਹਾਂ ਨੇ Continental ਅਤੇ Commonwealth Level 'ਤੇ ਪ੍ਰਭਾਵ ਛੱਡਦੇ ਹੋਏ ਆਪਣੀ ਪਛਾਣ ਬਣਾਈ। ਉਸਨੇ ਰਾਸ਼ਟਰਮੰਡਲ ਖੇਡਾਂ 2018 ਵਿੱਚ 86.47 ਮੀਟਰ ਦੀ ਥਰੋਅ ਨਾਲ ਸੋਨ ਤਗਮਾ ਵੀ ਹਾਸਿਲ ਕੀਤਾ।
ਇਸੇ ਸਾਲ ਉਨ੍ਹਾਂ ਨੇ ਜਕਾਰਤਾ ਵਿੱਚ ਹੋਈਆ ਏਸ਼ੀਆਈ ਖੇਡਾਂ ਵਿੱਚ 88.06 ਮੀਟਰ ਦੇ ਥਰੋਅ ਨਾਲ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਿਆ ਸੀ।
ਪਰ ਸਾਲ 2021, ਜਦੋਂ ਨੀਰਜ ਲਈ ਸਭ ਕੁਝ ਬਦਲ ਗਿਆ ਅਤੇ ਉਹ ਭਾਰਤ ਦੇ 'ਗੋਲਡਨ ਬੁਆਏ' ਬਣ ਗਏ। ਨੀਰਜ ਨੇ ਟੋਕੀਓ ਵਿੱਚ 87.58 ਮੀਟਰ ਦੀ ਸਰਵੋਤਮ ਥਰੋਅ ਨਾਲ ਓਲੰਪਿਕ ਵਿੱਚ ਆਪਣਾ ਪਹਿਲਾਂ ਸੋਨ ਤਮਗਾ ਜਿੱਤਿਆ।
ਇਸ ਜਿੱਤ ਨੇ ਵਿਸ਼ਵ ਭਰ ਵਿੱਚ ਭਾਰਤ ਦਾ ਮਾਣ ਹੋਰ ਵਧਾ ਦਿੱਤਾ, ਪ੍ਰਸ਼ੰਸਕਾਂ, ਕ੍ਰਿਕਟਰਾਂ, ਸਿਆਸਤਦਾਨਾਂ ਅਤੇ ਬਾਲੀਵੁੱਡ ਹਸਤੀਆਂ ਦੇ ਪਿਆਰ ਅਤੇ ਸਮਰਥਨ ਨੇ ਨੀਰਜ ਜਿੱਤ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ।
ਅਗਲੇ ਕੁਝ ਮਹੀਨਿਆਂ ਵਿੱਚ, ਨੀਰਜ ਨੇ ਦਿਖਾਇਆ ਕਿ ਭਾਵੇਂ ਉਸ ਨੇ ਐਥਲੈਟਿਕਸ ਵਿੱਚ ਚੋਟੀ ਦਾ ਇਨਾਮ ਹਾਸਲ ਕਰ ਲਿਆ ਸੀ, ਫਿਰ ਵੀ ਉਸ ਲਈ ਸਾਬਤ ਕਰਨ ਅਤੇ ਜਿੱਤਣ ਲਈ ਬਹੁਤ ਕੁਝ ਸੀ।
ਨੀਰਜ ਲਈ 2022 ਸ਼ਾਨਦਾਰ ਸਾਲ ਸੀ, ਹਾਲਾਂਕਿ ਉਹ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ 2022 ਤੋਂ ਖੁੰਝ ਗਿਆ ਸੀ। ਜੂਨ ਵਿੱਚ, ਉਸਨੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ
ਜਿਸ ਨਾਲ ਉਸਨੇ ਪਿਛਲੇ ਸਾਲ ਪਟਿਆਲਾ ਵਿੱਚ ਬਣਾਏ 88.07 ਮੀਟਰ ਦੇ ਆਪਣੇ ਪਿਛਲੇ ਰਾਸ਼ਟਰੀ ਰਿਕਾਰਡ ਨੂੰ ਬਿਹਤਰ ਕੀਤਾ।
ਜੂਨ ਵਿੱਚ ਮੁੜ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਨੀਰਜ ਨੇ ਫਿਨਲੈਂਡ ਵਿੱਚ ਹੋਈਆਂ Kuortane Games ਵਿੱਚ 86.69 ਮੀਟਰ ਥਰੋਅ ਕਰਕੇ ਸੋਨੇ ਦਾ ਤਮਗਾ ਜਿੱਤਿਆ ਸੀ।
ਉਸਨੇ Stockholm Diamond League ਵਿੱਚ 89.94 ਮੀਟਰ ਦਾ ਥਰੋਅ ਕਰਕੇ ਪੁਰਸ਼ ਜੈਵਲਿਨ ਦਾ ਨਵਾਂ ਰਾਸ਼ਟਰੀ ਰਿਕਾਰਡ ਵੀ ਬਣਾਇਆ, ਜਿਸ ਨਾਲ ਉਸਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਸਨੇ Stockholm Diamond League ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ।
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਨੇ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਅਤੇ ਪਹਿਲੇ ਪੁਰਸ਼ ਟਰੈਕ ਅਤੇ ਫੀਲਡ ਅਥਲੀਟ ਬਣ ਕੇ ਇਤਿਹਾਸ ਰਚਿਆ। ਉਹ ਦੂਜੇ ਸਥਾਨ 'ਤੇ ਰਿਹਾ ਅਤੇ 88.13 ਮੀਟਰ ਥਰੋਅ ਨਾਲ ਵਿਸ਼ਵ ਤਮਗਾ ਜਿੱਤਣ ਦੇ ਆਪਣੇ ਟੀਚੇ ਨੂੰ ਪੂਰਾ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ।
ਅੰਜੂ ਬੌਬੀ ਜਾਰਜ ਨੇ ਨੀਰਜ ਤੋਂ ਪਹਿਲਾਂ ਲੰਬੀ ਛਾਲ ਮੁਕਾਬਲੇ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਸਤੰਬਰ ਵਿੱਚ ਚੋਪੜਾ ਡਾਇਮੰਡ ਲੀਗ ਟਰਾਫੀ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਕੇ ਇਤਿਹਾਸ ਰਚਿਆ,ਨੀਰਜ ਨੇ ਐਥਲੈਟਿਕਸ ਮੁਕਾਬਲਾ ਵਿੱਚ 88.44 ਮੀਟਰ ਦਾ ਸਭ ਤੋਂ ਵਧੀਆ ਥਰੋਅ ਸੁੱਟ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ।
ਨੀਰਜ ਨੇ ਅਗਸਤ ਵਿੱਚ World Athletics Championships ਖੇਡੀ ਜੋ ਨੂੰ Budapest ਵਿੱਚ ਹੋਈ, ਇੱਥੇ ਉਨ੍ਹਾਂ ਨੇ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਸੀ। ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 88.17 ਮੀਟਰ ਦਾ ਆਪਣਾ ਸਰਵੋਤਮ ਥਰੋਅ ਰਿਕਾਰਡ ਕੀਤਾ ।
ਨੀਰਜ ਇਸੇ ਸਾਲ ਹੋਈਆ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਦੀਆਂ ਉਮੀਦਾਂ 'ਤੇ ਖਰਾ ਉਤਰਿਆ, ਉਨ੍ਹਾਂ ਦੇ ਨਾਲ ਭਾਰਤ ਦੇ ਇੱਕ ਹੋਰ ਅਥਲੀਟ ਕਿਸ਼ੋਰ ਕੁਮਾਰ ਜੇਨਾ ਨੇ 4 ਅਕਤੂਬਰ ਨੂੰ ਹਾਂਗਜ਼ੂ ਓਲੰਪਿਕ ਸਟੇਡੀਅਮ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ।
ਦੋ ਭਾਰਤੀ ਐਥਲੀਟਾਂ ਵਿਚਕਾਰ ਬਹੁਤ ਸਖ਼ਤ ਮੁਕਾਬਲਾ ਹੋਇਆ, ਅਤੇ ਨੀਰਜ ਨੇ ਆਪਣੇ ਸੀਜ਼ਨ ਦੇ ਸਭ ਤੋਂ ਵਧੀਆ 88.88 ਮੀਟਰ ਦੇ ਥਰੋਅ ਨਾਲ ਜਿੱਤ ਪ੍ਰਾਪਤ ਕੀਤੀ।
ਏਸ਼ੀਅਨ ਖੇਡਾਂ, ਓਲੰਪਿਕ, ਰਾਸ਼ਟਰਮੰਡਲ ਖੇਡਾਂ, ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਅਤੇ ਡਾਇਮੰਡ ਲੀਗ ਦੇ ਖਿਤਾਬ ਵਿੱਚ ਸੋਨ ਤਗਮੇ ਦੇ ਨਾਲ, ਚੋਪੜਾ ਨੇ ਖੇਡ ਵਿੱਚ ਹਰ ਚੋਟੀ ਦਾ ਇਨਾਮ ਜਿੱਤਿਆ ਹੈ।