Arvind Kejriwal News: ਕ੍ਰਾਈਮ ਬ੍ਰਾਂਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਨੋਟਿਸ ਦੇਣ ਕਦੇ ਵੀ ਆ ਸਕਦੀ ਹੈ।
Trending Photos
Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕ੍ਰਾਈਮ ਬ੍ਰਾਂਚ ਅਰਵਿੰਦ ਕੇਜਰੀਵਾਲ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਨੋਟਿਸ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ਉਤੇ ਪੁੱਜ ਗਈ ਹੈ।
ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉਪਰ 7 ਵਿਧਾਇਕਾਂ ਨੂੰ 25-25 ਕਰੋੜ ਵਿੱਚ ਖ਼ਰੀਦਣ ਦਾ ਦੋਸ਼ ਲਗਾਇਆ ਸੀ। ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Pathankot News: ਪੰਜਾਬ ਦੇ ਪਠਾਨਕੋਟ 'ਚ ਅੱਜ NRI ਮਿਲਣੀ ਪ੍ਰੋਗਰਾਮ, CM ਭਗਵੰਤ ਸਿੰਘ ਮਾਨ ਕਰਨਗੇ ਉਦਘਾਟਨ
ਆਤਿਸ਼ੀ ਨੇ ਹੀ ਬੀਤੇ ਸੋਮਵਾਰ ਨੂੰ ਮੀਡੀਆ ਦੇ ਸਾਹਮਣੇ ਬਿਆਨ ਦੇ ਕੇ ਭਾਜਪਾ ਉਤੇ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਬੂਤ ਵੀ ਦਿੱਤੇ ਜਾਣਗੇ। ਆਤਿਸ਼ੀ ਨੇ ਇਸ ਪੂਰੇ ਮਾਮਲੇ ਨੂੰ ਆਪ੍ਰੇਸ਼ਨ ਲੋਟਸ 2.0 ਦਾ ਨਾਮ ਦਿੱਤਾ ਸੀ।
ਕਾਬਿਲੇਗੌਰ ਹੈ ਕਿ ਸ਼ਰਾਬ ਘੁਟਾਲੇ ਮਾਮਲੇ 'ਚ ਈਡੀ ਨੇ ਕੇਜਰੀਵਾਲ ਨੂੰ ਪੰਜਵੀਂ ਵਾਰ ਤਲਬ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ 'ਚ ਪੁੱਛਗਿੱਛ ਲਈ ਪੰਜਵੀਂ ਵਾਰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਨੇ ਈਡੀ ਵੱਲੋਂ ਭੇਜੇ ਸੰਮਨਾਂ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ 17 ਜਨਵਰੀ, 3 ਜਨਵਰੀ, 21 ਦਸੰਬਰ ਅਤੇ 2 ਨਵੰਬਰ ਨੂੰ ਸੰਮਨ ਭੇਜੇ ਸਨ ਪਰ ਉਹ ਪੇਸ਼ ਨਹੀਂ ਹੋਏ।
ਈਡੀ ਵੱਲੋਂ ਲਗਾਤਾਰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਇਹ ਸਾਰੀ ਕਾਰਵਾਈ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਜਾ ਰਹੀ ਹੈ। ਈਡੀ ਉਸ ਨੂੰ ਪੁੱਛਗਿੱਛ ਦੇ ਬਹਾਨੇ ਬੁਲਾ ਕੇ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। 'ਆਪ' ਦਾ ਕਹਿਣਾ ਹੈ ਕਿ ਜੇਕਰ ਈਡੀ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੇ ਸਵਾਲ ਲਿਖ ਕੇ ਕੇਜਰੀਵਾਲ ਨੂੰ ਦੇ ਸਕਦੀ ਹੈ।
ED ਦੇ ਸੰਮਨ 'ਤੇ ਕੇਜਰੀਵਾਲ ਨੇ ਕੀ ਕਿਹਾ?
ਈਡੀ ਨੂੰ ਭੇਜੇ ਪੱਤਰ ਵਿੱਚ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਹਰ ਕਾਨੂੰਨੀ ਸੰਮਨ ਨੂੰ ਸਵੀਕਾਰ ਕਰਨ ਲਈ ਤਿਆਰ ਹਨ, ਪਰ ਇਹ ਈਡੀ ਸੰਮਨ ਵੀ ਪਿਛਲੇ ਸੰਮਨਾਂ ਵਾਂਗ ਗ਼ੈਰ-ਕਾਨੂੰਨੀ ਹੈ। ਉਸ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਤੀਤ ਕੀਤੀ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ।
ਇਹ ਵੀ ਪੜ੍ਹੋ : Jalandhar News: ਜਲੰਧਰ 'ਚ ਪਤੀ ਤੇ ਸੱਸ ਨੇ ਔਰਤ ਦੀ ਕੀਤੀ ਕੁੱਟਮਾਰ, ਪੀੜਤਾ ਨੇ ਕਿਹਾ- ਧੀ ਦੇ ਜਨਮ 'ਤੇ ਹੈ ਗੁੱਸਾ