Maharashtra Bus Fire News: ਮਹਾਰਾਸ਼ਟਰ ਬੱਸ ਹਾਦਸੇ 'ਚ ਮੇਕਅੱਪ ਆਰਟਿਸਟ ਅਵੰਤੀ ਦੀ ਵੀ ਗਈ ਜਾਨ
Advertisement
Article Detail0/zeephh/zeephh1761986

Maharashtra Bus Fire News: ਮਹਾਰਾਸ਼ਟਰ ਬੱਸ ਹਾਦਸੇ 'ਚ ਮੇਕਅੱਪ ਆਰਟਿਸਟ ਅਵੰਤੀ ਦੀ ਵੀ ਗਈ ਜਾਨ

Maharashtra Bus Fire News: ਮਹਾਰਾਸ਼ਟਰ ਵਿੱਚ ਬੱਸ ਨੂੰ ਅੱਗ ਲੱਗਣ ਦੀ ਘਟਨਾ ਵਿੱਚ 26 ਲੋਕਾਂ ਦੀ ਜਾਨ ਚਲੀ ਗਈ। ਇਸ ਦੌਰਾਨ ਸਫਰ ਕਰ ਰਹੀ ਮੇਕਅੱਪ ਆਰਟਿਸਟ ਅਵੰਤੀ ਪਰਿਮਲ ਦੀ ਵੀ ਜਾਨ ਚਲੀ ਗਈ।

 Maharashtra Bus Fire News:  ਮਹਾਰਾਸ਼ਟਰ ਬੱਸ ਹਾਦਸੇ 'ਚ ਮੇਕਅੱਪ ਆਰਟਿਸਟ ਅਵੰਤੀ ਦੀ ਵੀ ਗਈ ਜਾਨ

Maharashtra Bus Fire News: ਮਹਾਰਾਸ਼ਟਰ ਦੇ ਬੁਲਢਾਣਾ 'ਚ ਸਮਰਿਧੀ ਐਕਸਪ੍ਰੈਸ ਵੇਅ 'ਤੇ ਬੱਸ ਨੂੰ ਅੱਗ ਲੱਗਣ ਕਾਰਨ 26 ਬੱਸ ਯਾਤਰੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮੇਕਅੱਪ ਆਰਟਿਸਟ ਅਵੰਤੀ ਪਰਿਮਲ ਦੀ ਵੀ ਜਾਨ ਚਲੀ ਗਈ ਹੈ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ 1.30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਅਵੰਤੀ ਨੌਕਰੀ ਦੀ ਤਲਾਸ਼ 'ਚ ਪੁਣੇ ਜਾ ਰਹੀ ਸੀ। ਹਾਦਸੇ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ।

ਬੇਟੀ ਦੀ ਮੌਤ ਨਾਲ ਘਰ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਵੰਤੀ ਪਰਿਮਲ ਪੋਹਨੀਕਰ ਦੀ ਇੱਕ ਭੈਣ ਹੈ। ਉਨ੍ਹਾਂ ਦੀ ਮਾਂ ਦਾ ਨਾਂ ਪ੍ਰਣੀਤਾ ਪੋਹਾਨੀਕਰ ਹੈ। ਉਸ ਦੇ ਪਤੀ ਦੀ 18 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਸਮੇਂ ਧੀਆਂ ਦੀ ਉਮਰ 3 ਤੋਂ 4 ਸਾਲ ਸੀ। ਪ੍ਰਣੀਤਾ ਨੇ ਪ੍ਰਾਈਵੇਟ ਨੌਕਰੀ ਕਰਕੇ ਆਪਣੀਆਂ ਧੀਆਂ ਨੂੰ ਪੜ੍ਹਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹਸਪਤਾਲ ਵਿੱਚ ਨੌਕਰੀ ਵੀ ਕੀਤੀ।

ਹੌਲੀ-ਹੌਲੀ ਹਾਲਾਤ ਬਦਲ ਗਏ ਅਤੇ ਧੀਆਂ ਨੂੰ ਚੰਗੀ ਸਿੱਖਿਆ ਦਿੱਤੀ ਗਈ। ਅਵੰਤੀ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕੀਤੀ ਸੀ। ਦੱਸ ਦਈਏ ਕਿ ਬੁਲਢਾਣਾ ਜ਼ਿਲ੍ਹੇ ਦੇ ਸਿੰਦਖੇਡ ਰਾਜਾ ਸ਼ਹਿਰ ਦੇ ਕੋਲ ਇੱਕ ਦਰਦਨਾਕ ਬੱਸ ਹਾਦਸੇ ਵਿੱਚ 26 ਯਾਤਰੀਆਂ ਦੀ ਜਾਨ ਚਲੀ ਗਈ। ਇਹ ਹਾਦਸਾ ਸਮਰਿਧੀ ਐਕਸਪ੍ਰੈਸ ਵੇਅ 'ਤੇ ਵਾਪਰਿਆ। ਇੱਥੇ ਸਿਟੀਲਿੰਕ ਟਰੈਵਲਜ਼ ਦੀ ਲਗਜ਼ਰੀ ਬੱਸ ਨਾਗਪੁਰ ਤੋਂ ਮੁੰਬਈ ਜਾ ਰਹੀ ਸੀ।

ਹਾਦਸੇ ਮਗਰੋਂ ਕੁਝ ਹੀ ਦੇਰ 'ਚ ਬੱਸ ਨੂੰ ਅੱਗ ਲੱਗ ਗਈ। ਜਦੋਂ ਤੱਕ ਲੋਕ ਕੁਝ ਸਮਝ ਪਾਉਂਦੇ, ਉਦੋਂ ਤੱਕ 26 ਲੋਕਾਂ ਦੀ ਜਾਨ ਜਾ ਚੁੱਕੀ ਸੀ। ਬੁਲਢਾਨਾ ਦੇ ਐਸਪੀ ਸੁਨੀਲ ਕਦਾਸੇਨ ਦਾ ਕਹਿਣਾ ਹੈ ਕਿ ਬੱਸ ਵਿੱਚ ਕੁੱਲ 33 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 26 ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 3 ਮਾਸੂਮ ਬੱਚੇ ਵੀ ਸ਼ਾਮਲ ਹਨ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸਮ੍ਰਿਧੀ ਐਕਸਪ੍ਰੈਸ ਵੇਅ 'ਤੇ ਜਾ ਰਹੀ ਬੱਸ ਦਾ ਟਾਇਰ ਫਟ ਗਿਆ, ਜਿਸ ਤੋਂ ਬਾਅਦ ਇਹ ਖੰਭੇ ਅਤੇ ਡਿਵਾਈਡਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ : Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ

ਇਸ ਤੋਂ ਬਾਅਦ ਪਲਟਦੇ ਸਾਰ ਹੀ ਬੱਸ ਨੂੰ ਅੱਗ ਲੱਗ ਗਈ। ਅਵੰਤੀ ਨੌਕਰੀ ਦੀ ਭਾਲ ਵਿੱਚ ਪੁਣੇ ਜਾ ਰਹੀ ਸੀ। ਅਵੰਤੀ ਨੇ ਦੱਤਾ ਮੇਘ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੋਂ ਡਿਗਰੀ ਹਾਸਲ ਕੀਤੀ ਸੀ। ਅਵੰਤੀ ਨੌਕਰੀ ਦੀ ਭਾਲ 'ਚ ਪੁਣੇ ਰਵਾਨਾ ਹੋਈ ਸੀ। ਉਹ ਰਸਤੇ ਵਿੱਚ ਹੀ ਸੀ ਜਦੋਂ ਮਾਂ ਨੇ ਵੀਡੀਓ ਕਾਲ ਕੀਤੀ। ਇਸ ਤੋਂ ਬਾਅਦ ਸਵੇਰੇ ਜਦੋਂ ਹਾਦਸੇ 'ਚ ਬੇਟੀ ਦੀ ਮੌਤ ਦੀ ਖਬਰ ਮਿਲੀ ਤਾਂ ਘਰ 'ਚ ਹਫੜਾ-ਦਫੜੀ ਮਚ ਗਈ।

ਇਹ ਵੀ ਪੜ੍ਹੋ : Maharashtra Bus Fire News: ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 26 ਦੀ ਹੋਈ ਮੌਤ

Trending news