Rajasthan News: NIA ਨੇ ਰਾਜਸਥਾਨ 'ਚ ਅੱਤਵਾਦੀ ਸਾਜ਼ਿਸ਼ 'ਚ ਸ਼ਾਮਿਲ ਦੋ ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ
Advertisement

Rajasthan News: NIA ਨੇ ਰਾਜਸਥਾਨ 'ਚ ਅੱਤਵਾਦੀ ਸਾਜ਼ਿਸ਼ 'ਚ ਸ਼ਾਮਿਲ ਦੋ ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ

Rajasthan Terror News: ਐਨਆਈਏ ਵੱਲੋਂ ਇਸ ਤੋਂ ਪਹਿਲਾਂ ਇੱਕ ਹੋਰ ਮਾਮਲੇ ਵਿੱਚ ਲੋੜੀਂਦੇ ਮੁਲਜ਼ਮਾਂ ਕੋਲੋਂ ਵਿਸਫੋਟਕ ਅਤੇ ਆਈਈਡੀ ਬਣਾਉਣ ਵਿੱਚ ਵਰਤੇ ਗਏ ਵੱਖ-ਵੱਖ ਹਿੱਸੇ ਜ਼ਬਤ ਕੀਤੇ ਸਨ।

Rajasthan News: NIA ਨੇ ਰਾਜਸਥਾਨ 'ਚ ਅੱਤਵਾਦੀ ਸਾਜ਼ਿਸ਼ 'ਚ ਸ਼ਾਮਿਲ ਦੋ ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ

Rajasthan Terror Case News: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ 2022 ਵਿੱਚ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਤੋਂ ਵਿਸਫੋਟਕ ਅਤੇ ਆਈਈਡੀ ਸਮੱਗਰੀ ਜ਼ਬਤ ਕਰਨ ਦੇ ਮਾਮਲੇ ਵਿੱਚ ਦੋ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ISIS ਤੋਂ ਪ੍ਰੇਰਿਤ 'ਸੂਫਾ' ਦੀ ਦਹਿਸ਼ਤੀ ਸਾਜ਼ਿਸ਼ ਸੀ। 

ਇਸ ਦੌਰਾਨ ਦੋਵੇਂ ਮੁਲਜ਼ਮਾਂ ਦੀ ਪਛਾਣ ਮੁਹੰਮਦ ਯੂਨਸ ਸਾਕੀ ਅਤੇ ਇਮਰਾਨ ਖਾਨ ਉਰਫ ਯੂਸਫ ਵਜੋਂ ਹੋਈ ਹੈ, ਅਤੇ ਦੋਵੇਂ ਰਤਲਾਮ ਦੇ ਰਹਿਣ ਵਾਲੇ ਹਨ। ਬੀਤੇ ਦਿਨ ਦੋਵਾਂ ਨੂੰ ਜੈਪੁਰ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਐਨਆਈਏ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਏਜੰਸੀ ਨੂੰ ਮਾਮਲੇ ਵਿੱਚ ਗੁੰਮ ਹੋਏ ਲਿੰਕ ਸਥਾਪਤ ਕਰਨ ਵਿੱਚ ਮਦਦ ਕਰੇਗੀ ਅਤੇ ਭਾਰਤ ਵਿੱਚ ISIS ਦੇ ਸਰਗਰਮ ਮੈਂਬਰਾਂ ਅਤੇ ਸਲੀਪਰ ਮਾਡਿਊਲਾਂ ਨਾਲ ਸੰਗਠਨ ਦੇ ਸਬੰਧਾਂ ਦਾ ਪਤਾ ਲਗਾਵੇਗੀ। ਦੱਸਣਯੋਗ ਹੈ ਕਿ ਮੁਹੰਮਦ ਯੂਨਸ ਸਾਕੀ ਅਤੇ ਇਮਰਾਨ ਖਾਨ ਮਹਾਰਾਸ਼ਟਰ ਤੋਂ ਗ੍ਰਿਫਤਾਰੀ ਤੋਂ ਪਹਿਲਾਂ ISIS ਦੀ ਵਿਚਾਰਧਾਰਾ ਨੂੰ ਫੈਲਾਉਣ ਵਿੱਚ ਸਰਗਰਮੀ ਨਾਲ ਲੱਗੇ ਹੋਏ ਸਨ।

ਦੱਸ ਦਈਏ ਕਿ ਐਨਆਈਏ ਵੱਲੋਂ ਇਸ ਤੋਂ ਪਹਿਲਾਂ ਇੱਕ ਹੋਰ ਮਾਮਲੇ ਵਿੱਚ ਲੋੜੀਂਦੇ ਮੁਲਜ਼ਮਾਂ ਕੋਲੋਂ ਵਿਸਫੋਟਕ ਅਤੇ ਆਈਈਡੀ ਬਣਾਉਣ ਵਿੱਚ ਵਰਤੇ ਗਏ ਵੱਖ-ਵੱਖ ਹਿੱਸੇ ਜ਼ਬਤ ਕੀਤੇ ਸਨ। ਇਸਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਦੋਵਾਂ ਵਿਅਕਤੀਆਂ ਵੱਲੋਂ ਰਾਜਸਥਾਨ ਅਤੇ ਭਾਰਤ ਵਿੱਚ ਹੋਰ ਥਾਵਾਂ 'ਤੇ ਦਹਿਸ਼ਤ ਅਤੇ ਤਬਾਹੀ ਫੈਲਾਉਣ ਦੇ ਇਰਾਦੇ ਨਾਲ ਆਈਈਡੀ ਬਣਾਉਣ ਲਈ ਸਮੱਗਰੀ ਅਤੇ ਪਦਾਰਥ ਖਰੀਦੇ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਆਈਈਡੀ ਬਣਾਉਣ ਵਿੱਚ ਬਹੁਤ ਸਿਖਲਾਈ ਦਿੱਤੀ ਗਈ ਸੀ, ਅਤੇ ਮਾਸਟਰਮਾਈਂਡ ਇਮਰਾਨ ਖਾਨ ਇੱਕ ਪੋਲਟਰੀ ਫਾਰਮ ਵਿੱਚ ਆਪਣੇ ਸਹਿ-ਮੁਲਜ਼ਮਾਂ ਨੂੰ ਅਜਿਹੇ ਉਪਕਰਣ ਬਣਾਉਣ ਦੀ ਸਿਖਲਾਈ ਦੇਣ ਵਿੱਚ ਵੀ ਸ਼ਾਮਲ ਸੀ। ਉਕਤ ਪੋਲਟਰੀ ਫਾਰਮ ਨੂੰ NIA ਵੱਲੋਂ ਪਿਛਲੇ ਮਹੀਨੇ ਅਟੈਚ ਕੀਤਾ ਗਿਆ ਸੀ।

(For more news apart from NIA big crackdown in Rajasthan Terror Case News, stay tuned to Zee PHH)

Trending news