Pathankot News: ਪਠਾਨਕੋਟ ਦੇ ਸਰਹੱਦੀ ਪਿੰਡ 'ਚ 2 ਅੱਤਵਾਦੀ ਘੁੰਮਦੇ ਨਜ਼ਰ ਆਏ
Advertisement
Article Detail0/zeephh/zeephh2308503

Pathankot News: ਪਠਾਨਕੋਟ ਦੇ ਸਰਹੱਦੀ ਪਿੰਡ 'ਚ 2 ਅੱਤਵਾਦੀ ਘੁੰਮਦੇ ਨਜ਼ਰ ਆਏ

Pathankot News: ਫਾਰਮ ਹਾਊਸ 'ਤੇ ਮੌਜੂਦ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਨੇ ਕਿਹਾ ਕਿ , ''ਖਾਨਾ ਬਨ ਗਿਆ ਹੈ, ਹਮ ਖਾਣਾ ਯੇ ਖਾਏਂਗੇ, ਕਿਸ ਕੋ ਬਤਾਯਾ ਤੋ ਇਸਕਾ ਅੰਜਨ ਤੁਮਕੋ ਭੁਗਤਾਨਾ ਪੜੇਗਾ ਹਮ ਅਭੀ ਨਦੀ ਕੇ ਕਿਨਾਰੇ ਸੇ ਆ ਰਹੇ ਹੈ''। 

Pathankot News: ਪਠਾਨਕੋਟ ਦੇ ਸਰਹੱਦੀ ਪਿੰਡ 'ਚ 2 ਅੱਤਵਾਦੀ ਘੁੰਮਦੇ ਨਜ਼ਰ ਆਏ

Pathankot News: ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੰਜਾਬ ਦੇ ਇੱਕ ਪਿੰਡ ਕੋਟ ਪੱਟੀਆਂ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਇਨ੍ਹਾਂ ਅੱਤਵਾਦੀਆਂ ਨੇ ਇੱਕ ਫਾਰਮ ਹਾਊਸ ਵਿੱਚ ਮੌਜੂਦ ਇੱਕ ਮਜ਼ਦੂਰ ਦੇ ਘਰ ਭੋਜਨ ਕੀਤਾ ਸੀ। ਇੰਨਾ ਹੀ ਨਹੀਂ ਅੱਤਵਾਦੀਆਂ ਨੇ ਮਜ਼ਦੂਰ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਨਤੀਜੇ ਮਾੜੇ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ-ਜੰਮੂ ਕਸ਼ਮੀਰ ਸਰਹੱਦ 'ਤੇ ਸਥਿਤ ਪਿੰਡ ਕੋਟ ਪੱਟੀਆਂ 'ਚ ਇਨ੍ਹਾਂ ਦੋਵਾਂ ਅੱਤਵਾਦੀਆਂ ਦੀ ਹਰਕਤ ਦੇਖੀ ਗਈ ਸੀ। ਇਨ੍ਹਾਂ ਅੱਤਵਾਦੀਆਂ ਦੇ ਪਾਕਿਸਤਾਨ ਦੀ ਸਰਹੱਦ ਤੋਂ ਭਾਰਤ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਅਲਰਟ 'ਤੇ ਆ ਗਈ ਹੈ ਅਤੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਫਾਰਮ ਹਾਊਸ 'ਤੇ ਮੌਜੂਦ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਨੇ ਕਿਹਾ ਕਿ , ''ਖਾਨਾ ਬਨ ਗਿਆ ਹੈ, ਹਮ ਖਾਣਾ ਯੇ ਖਾਏਂਗੇ, ਕਿਸ ਕੋ ਬਤਾਯਾ ਤੋ ਇਸਕਾ ਅੰਜਨ ਤੁਮਕੋ ਭੁਗਤਾਨਾ ਪੜੇਗਾ ਹਮ ਅਭੀ ਨਦੀ ਕੇ ਕਿਨਾਰੇ ਸੇ ਆ ਰਹੇ ਹੈ''। ਉਨ੍ਹਾਂ ਨੇ ਦੱਸਿਆ ਕਿ ਸ਼ੱਕੀਆਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ, ਪਿੱਠੂ ਬੈਗ ਅਤੇ ਹਥਿਆਰ ਫੜੇ ਹੋਏ ਹਨ।

ਇਸ ਤੋਂ ਪਹਿਲਾਂ 24 ਜੂਨ ਨੂੰ ਸੁਰੱਖਿਆ ਬਲਾਂ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਰਾਜੌਰੀ ਜ਼ਿਲਿਆਂ 'ਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਨ੍ਹਾਂ ਇਲਾਕਿਆਂ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਬਲਾਂ ਨੂੰ ਪਟਨੀਟੋਪ ਦੇ ਕਾਰਲਾ ਇਲਾਕੇ 'ਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

Trending news