Air India News: ਏਅਰ ਇੰਡੀਆ ਦੀ ਇੱਕ ਉਡਾਣ ਦੌਰਾਨ ਇੱਕ ਔਰਤ ਮੁਸਾਫਰ ਨੂੰ ਬਿੱਛੂ ਨੇ ਕੱਟ ਲਿਆ। ਇਸ ਮਗਰੋਂ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਜਿਥੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ।
Trending Photos
Air India News: ਪਿਛਲੇ ਮਹੀਨੇ ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਇੱਕ ਔਰਤ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ ਸੀ। ਏਅਰਲਾਈਨ ਨੇ ਸ਼ਨਿੱਚਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਯਾਤਰੀ ਨੂੰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਇੱਕ ਡਾਕਟਰ ਨੇ ਦੇਖਿਆ ਅਤੇ ਬਾਅਦ ਵਿਚ ਹਸਪਤਾਲ ਵਿਚ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਸੀ।
ਏਅਰ ਇੰਡੀਆ ਨੇ ਕਿਹਾ, "23 ਅਪ੍ਰੈਲ, 2023 ਨੂੰ ਉਨ੍ਹਾਂ ਦੀ ਫਲਾਈਟ ਨੰਬਰ AI-630 'ਤੇ ਇੱਕ ਯਾਤਰੀ ਨੂੰ ਬਿੱਛੂ ਦੇ ਕੱਟਣ ਨਾਲ ਇੱਕ ਬਹੁਤ ਹੀ ਦੁਰਲੱਭ ਅਤੇ ਮੰਦਭਾਗਾ ਹਾਦਸਾ ਵਾਪਰਿਆ ਸੀ।" ਏਅਰਲਾਈਨ ਮੁਤਾਬਕ ਇਸ ਤੋਂ ਬਾਅਦ ਪ੍ਰੋਟੋਕੋਲ ਦਾ ਪਾਲਣ ਕੀਤਾ ਗਿਆ ਅਤੇ ਜਹਾਜ਼ ਦੀ ਪੂਰੀ ਜਾਂਚ ਤੋਂ ਬਾਅਦ ਬਿੱਛੂ ਪਾਇਆ ਗਿਆ। ਇਸ ਤੋਂ ਬਾਅਦ ਕੀਟ ਕੰਟਰੋਲ ਦੀ ਪ੍ਰਕਿਰਿਆ ਕੀਤੀ ਗਈ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਕੇਟਰਿੰਗ ਵਿਭਾਗ ਨੂੰ ਕਿਹਾ ਹੈ ਕਿ ਉਹ ਲਾਂਡਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਇਹ ਜਾਂਚ ਕਰਨ ਲਈ ਸਲਾਹ ਦੇਣ ਕਿ ਕੀ ਕੋਈ ਕੀੜਿਆਂ ਦਾ ਸੰਕ੍ਰਮਣ ਤਾਂ ਨਹੀਂ ਹੈ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਉਨ੍ਹਾਂ ਨੂੰ ਸਾਫ਼ ਕਰਨ ਲਈ ਕੀੜਿਆਂ ਨੂੰ ਕੰਟਰੋਲ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Go First Flights Cancelled: GoFirst ਨੇ ਹੁਣ 12 ਮਈ ਤੱਕ ਆਪਣੀਆਂ ਉਡਾਣਾਂ ਕੀਤੀਆਂ ਰੱਦ! ਜਾਣੋ ਕਿਉਂ
ਕਾਬਿਲੇਗੌਰ ਹੈ ਕਿ ਪਿਛਲੇ ਸਾਲ ਸੱਪ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਜਹਾਜ਼ਾਂ 'ਚ ਰੀਂਗਣ ਵਾਲੇ ਜੀਵ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਦਸੰਬਰ 'ਚ ਦੁਬਈ ਹਵਾਈ ਅੱਡੇ ਉਪਰ ਉਤਰਨ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ 'ਚ ਸੱਪ ਮਿਲਿਆ ਸੀ।
ਇਹ ਵੀ ਪੜ੍ਹੋ : Rajouri Encounter News: ਰਾਜੌਰੀ ਮੁਕਾਬਲੇ ਦੌਰਾਨ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ ਪਹੁੰਚਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ