Jagraon News: ਨਸ਼ਾ ਤਸਕਰਾਂ ਖਿਲਾਫ ਆਪਣੀ ਕਾਰਵਾਈ ਨੂੰ ਤੇਜ਼ ਕਰਦਿਆਂ ਜਗਰਾਓਂ ਪੁਲਿਸ ਨੇ ਕੋਠੇ ਸ਼ੇਰਜੰਗ ਇਲਾਕੇ ਦੇ ਦੋ ਨਸ਼ਾ ਤਸਕਰਾਂ ਦੀ ਇੱਕ ਕਰੋੜ 28 ਲੱਖ ਸੱਤ ਹਜ਼ਾਰ 810 ਰੁਪਏ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ।
Trending Photos
Jagraon News(ਰਜਨੀਸ਼ ਬਾਂਸਲ ): ਪੰਜਾਬ ਦੇ ਵਿੱਚ ਨਸ਼ੇ ਉੱਤੇ ਠੱਲ ਪਾਉਣ ਲਈ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਹੀ। ਨਾ ਸਿਰਫ ਉਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ, ਸਗੋਂ ਨਸ਼ੇ ਦੀ ਗੋਰਖ ਧੰਦੇ ਨਾਲ ਬਣਾਈ ਗਈ ਜਾਇਦਾਦਾਂ ਵੀ ਪੁਲਿਸ ਵੱਲੋਂ ਸੀਜ਼ ਕੀਤੀਆਂ ਜਾ ਰਹੀਆਂ ਹਨ। ਜਗਰਾਉਂ ਪੁਲਿਸ ਵਲੋਂ 2 ਨਸ਼ਾ ਤਸਕਰਾਂ ਦੀ 1 ਕਰੋੜ 28 ਲੱਖ ਦੀ ਜਾਇਦਾਦ ਅਟੈਚ ਕੀਤੀ। ਡੀਐਸਪੀ ਜਗਰਾਓਂ ਨੇ ਐਸਐਚਓ ਨਾਲ ਮੌਕੇ ਉੱਤੇ ਨਸ਼ਾ ਤਸਕਰਾਂ ਦੇ ਘਰ ਕੋਠੇ ਸ਼ੇਰਜੰਗ ਜਾ ਕੇ ਪੋਸਟਰ ਲਗਾਏ।
ਨਸ਼ਾ ਤਸਕਰਾਂ ਖਿਲਾਫ ਆਪਣੀ ਕਾਰਵਾਈ ਨੂੰ ਤੇਜ਼ ਕਰਦਿਆਂ ਜਗਰਾਓਂ ਪੁਲਿਸ ਨੇ ਕੋਠੇ ਸ਼ੇਰਜੰਗ ਇਲਾਕੇ ਦੇ ਦੋ ਨਸ਼ਾ ਤਸਕਰਾਂ ਦੀ ਇੱਕ ਕਰੋੜ 28 ਲੱਖ ਸੱਤ ਹਜ਼ਾਰ 810 ਰੁਪਏ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ। ਇਸ ਮੌਕੇ ਜਗਰਾਓ ਦੇ ਡੀਐਸਪੀ ਜਸਜਯੋਤ ਸਿੰਘ ਤੇ ਐਸਐਚਓ ਅਮਰਜੀਤ ਸਿੰਘ ਨੇ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਕੋਠੀਆਂ ਦੇ ਬਾਹਰ ਜਾ ਕੇ ਪ੍ਰਾਪਰਟੀ ਅਟੈਚ ਕਰਨ ਦੇ ਪੋਸਟਰ ਲਗਾਏ।
ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਡੀਐਸਪੀ ਜਗਰਾਓਂ ਜਸਜੋਯਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਉਨਾਂ ਦੇ ਕੀਤੇ ਕੰਮਾਂ ਤੋਂ ਤੌਬਾ ਕਰਵਾਉਣ ਦੇ ਮਕਸਦ ਨੂੰ ਲੈ ਕੇ ਇਹ ਪ੍ਰਾਪਰਟੀਆਂ ਅਟੈਚ ਕੀਤੀਆਂ ਜਾ ਰਹੀਆਂ ਹਨ ਤੇ ਇਸੇ ਲੜੀ ਵਿੱਚ ਅੱਜ ਜਗਰਾਓਂ ਦੇ ਕੋਠੇ ਸ਼ੇਰਜੰਗ ਇਲਾਕੇ ਵਿੱਚ ਦੋ ਨਸ਼ਾ ਤਸਕਰਾਂ ਦੀਆਂ ਕੋਠੀਆਂ ਨੂੰ ਅਟੈਚ ਕੀਤਾ ਗਿਆ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਇਹ ਲੜੀ ਜਾਰੀ ਰਹੇਗੀ।