ਕਿਸਾਨ ਮੋਰਚੇ ਦਾ ਕੇਂਦਰ ਖ਼ਿਲਾਫ਼ ਵੱਡਾ ਧਮਾਕੇਦਾਰ ਐਲਾਨ,ਫਿਰ ਵਧ ਸਕਦਾ ਹੈ ਟਕਰਾਅ

 ਸੰਯੁਕਤ ਕਿਸਾਨ ਮੋਰਚੇ ਨੇ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ 

ਕਿਸਾਨ ਮੋਰਚੇ ਦਾ ਕੇਂਦਰ ਖ਼ਿਲਾਫ਼ ਵੱਡਾ ਧਮਾਕੇਦਾਰ ਐਲਾਨ,ਫਿਰ ਵਧ ਸਕਦਾ ਹੈ ਟਕਰਾਅ
ਸੰਯੁਕਤ ਕਿਸਾਨ ਮੋਰਚੇ ਨੇ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ

ਦਿੱਲੀ :  ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਾਲੇ ਇੱਕ ਵਾਰ ਮੁੜ ਤੋਂ ਟਕਰਾਅ ਵਧ ਸਕਦਾ ਹੈ, ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ਼ ਵੱਡਾ ਐਲਾਨ ਕੀਤਾ ਹੈ, ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਲਿਆ ਹੈ ਕਿ ਉਹ ਮਈ ਵਿੱਚ ਪਾਰਲੀਮੈਂਟ ਤੱਕ ਪੈਦਲ ਮਾਰਚ ਕਰਨਗੇ, ਹਾਲਾਂਕਿ ਕਿਸਾਨ ਮੋਰਚੇ ਵੱਲੋਂ ਤਰੀਕ ਦਾ ਐਲਾਨ ਫਿਲਹਾਲ ਨਹੀਂ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਵੀ ਜਨਵਰੀ ਦੇ ਸੰਯੁਕਤ ਕਿਸਾਨ ਮੋਰਚੇ ਨੇ 1 ਫਰਵਰੀ ਨੂੰ  ਪਾਰਲੀਮੈਂਟ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਪਰ 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੀ ਵਜ੍ਹਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਸੀ, ਕਿਸਾਨ ਯੂਨੀਅਨ ਦੇ ਇਸ ਫ਼ੈਸਲੇ ਤੋਂ ਬਾਅਦ ਇੱਕ ਵਾਰ ਮੁੜ ਤੋਂ ਕੇਂਦਰ ਨਾਲ ਟਕਰਾਅ ਪੈਦਾ ਹੋ ਸਕਦਾ ਹੈ, ਕਿਸਾਨ ਯੂਨੀਅਨ ਨੇ ਇਹ ਫ਼ੈਸਲਾ ਉਸ ਵੇਲੇ ਲਿਆ ਹੈ ਜਦੋਂ ਅਦਾਲਤ ਵਿੱਚ ਦੀਪ ਸਿੱਧੂ ਦੀ ਜ਼ਮਾਨਤ ਤੇ ਸੁਣਵਾਈ ਹੋਣੀ ਹੈ

ਪਹਿਲੇ ਦਿਨ ਤੋਂ ਕਿਸਾਨ ਦਿੱਲੀ ਦੇ ਅੰਦਰ ਦਾਖ਼ਲ ਹੋਕੇ ਪ੍ਰਦਰਸ਼ਨ ਕਰਨਾ ਚਾਉਂਦੇ ਸਨ ਪਰ ਉਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਹੀ ਰੋਕ ਦਿੱਤਾ ਗਿਆ, ਕੋਰੋਨਾ ਇੱਕ ਵਾਰ ਮੁੜ ਤੋਂ ਦਿੱਲੀ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਅਜਿਹੇ ਵਿੱਚ ਜੇਕਰ ਕਿਸਾਨ ਦਿੱਲੀ ਵਿੱਚ ਦਾਖ਼ਲ ਹੁੰਦੇ ਨੇ ਤਾਂ ਸਰਕਾਰ ਇੱਕ ਵਾਰ ਮੁੜ ਤੋਂ ਸੁਪਰੀਮ ਕੋਰਟ ਜਾ ਸਕਦੀ ਹੈ, 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੀ ਵਜ੍ਹਾਂ ਕਰਕੇ ਅਦਾਲਤ ਇਸ 'ਤੇ ਕੀ ਫ਼ੈਸਲਾ ਲਏਗੀ ਇਹ ਵੇਖਣ ਵਾਲੀ ਗੱਲ ਹੋਵੇਗੀ, ਸਿਰਫ਼ ਇੰਨਾਂ ਹੀ ਨਹੀਂ ਸੁਪਰੀਮ ਕੋਰਟ ਵਿੱਚ ਤਿੰਨ ਮੈਂਬਰੀ ਕਮੇਟੀ ਨੇ ਖੇਤੀ ਕਾਨੂੰਨ 'ਤੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ 23 ਅਪ੍ਰੈਲ ਨੂੰ ਚੀਫ਼ ਜਸਟਿਸ ਰਿਟਾਇਰ ਹੋ ਰਹੇ ਨੇ ਇਸ ਤੋਂ ਪਹਿਲਾਂ ਜੇਕਰ ਉਹ ਖੇਤੀ ਕਾਨੂੰਨ 'ਤੇ ਕੋਈ ਫ਼ੈਸਲਾ ਸੁਣਾਉਂਦੇ ਨੇ ਤਾਂ ਕਿਸਾਨ ਅਤੇ ਸਰਕਾਰ ਦੇ ਵਿਚਾਲੇ ਮਾਮਲਾ ਹੋਰ ਭੱਖ ਸਕਦਾ ਹੈ, ਕਿਸਾਨਾਂ ਨੇ ਮਈ ਦਾ ਮਹੀਨੇ ਇਸ ਲਈ ਵੀ ਚੁਣਿਆ ਹੈ ਕਿਉਂਕਿ 5 ਸੂਬਿਆਂ ਦੇ ਨਤੀਜੇ ਆਉਣੇ ਨੇ, ਇੰਨਾਂ ਸੂਬਿਆਂ ਦੇ ਚੋਣ ਨਤੀਜੇ ਕਾਫ਼ੀ ਹੱਦ ਤੱਕ ਕਿਸਾਨ ਅਤੇ ਸਰਕਾਰ ਦੀ ਰਣਨੀਤੀ ਤੈਅ ਕਰਨਗੇ