Chandigarh Weather News: ਦੁਪਹਿਰੇ ਛਾਏ ਕਾਲੇ ਬੱਦਲ, ਅਚਾਨਕ ਹਨੇਰੇ 'ਚ ਡੁੱਬਿਆ ਸਿਟੀਬਿਊਟੀਫੁੱਲ
Advertisement
Article Detail0/zeephh/zeephh1619058

Chandigarh Weather News: ਦੁਪਹਿਰੇ ਛਾਏ ਕਾਲੇ ਬੱਦਲ, ਅਚਾਨਕ ਹਨੇਰੇ 'ਚ ਡੁੱਬਿਆ ਸਿਟੀਬਿਊਟੀਫੁੱਲ

Chandigarh Weather News: ਚੰਡੀਗੜ੍ਹ ਵਿੱਚ ਸੋਮਵਾਰ ਨੂੰ ਅਚਾਨਕ ਸੰਘਣੇ ਬੱਦਲ ਛਾ ਗਏ ਤੇ ਅਚਾਨਕ ਪੂਰੇ ਸ਼ਹਿਰ ਵਿੱਚ ਹਨੇਰਾ ਹੋ ਗਿਆ। ਇਸ ਕਾਰਨ ਵਾਹਨਾਂ ਵਾਲੇ ਲਾਈਟ ਜਗਾ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਦੇਖੇ ਗਏ।

Chandigarh Weather News: ਦੁਪਹਿਰੇ ਛਾਏ ਕਾਲੇ ਬੱਦਲ, ਅਚਾਨਕ ਹਨੇਰੇ 'ਚ ਡੁੱਬਿਆ ਸਿਟੀਬਿਊਟੀਫੁੱਲ

Chandigarh Weather News: ਚੰਡੀਗੜ੍ਹ 'ਚ ਸੋਮਵਾਰ ਦੁਪਹਿਰ 3 ਵਜੇ ਮੌਸਮ ਨੇ ਅਚਾਨਕ ਕਰਵਟ ਲੈ ਲਈ। ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਹਲਕੀ-ਹਲਕੀ ਧੁੱਪ ਨਿਕਲ ਰਹੀ ਸੀ ਪਰ ਬਾਅਦ ਦੁਪਹਿਰੇ ਅਚਾਨਕ ਬੱਦਲਵਾਈ ਹੋ ਗਈ ਅਤੇ ਕੁਝ ਹੀ ਸਮੇਂ ਵਿੱਚ ਸ਼ਹਿਰ ਦੇ ਲਗਭਗ ਸਾਰੇ ਹਿੱਸੇ ਹਨੇਰੇ ਵਿੱਚ ਡੁੱਬ ਗਏ। ਥੋੜ੍ਹੀ ਦੇਰ ਬਾਅਦ ਤੇਜ਼ ਹਵਾਵਾਂ ਨਾਲ ਮੀਂਹ ਸ਼ੁਰੂ ਹੋ ਗਿਆ।

ਸ਼ਾਮ ਤੱਕ ਵੀ ਭਾਰੀ ਮੀਂਹ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਮੌਸਮ ਵਿੱਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਪਿਛਲੇ ਕਈ ਦਿਨ ਪਹਿਲਾਂ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਸੀ। ਸ਼ਨਿੱਚਰਵਾਰ ਨੂੰ ਵੀ ਦਿਨ ਭਰ ਹਲਕੀ ਬਾਰਿਸ਼ ਹੋਈ। ਹਾਲਾਂਕਿ ਐਤਵਾਰ ਨੂੰ ਮੀਂਹ ਨਹੀਂ ਪਿਆ ਸੀ ਤੇ ਤਿੱਖੀ ਧੁੱਪ ਨਿਕਲੀ ਸੀ। ਇਸ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਚੰਡੀਗੜ੍ਹ ਵਿੱਚ ਜ਼ੋਰਦਾਰ ਮੀਂਹ ਪਿਆ। ਪੰਜਾਬ 'ਚ ਕਿਸਾਨਾਂ ਦੀ ਚਿੰਤਾ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਐਤਵਾਰ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋਣ ਕਾਰਨ ਪਾਰਾ 'ਚ 3.8 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। 28.6 ਡਿਗਰੀ ਤਾਪਮਾਨ ਨਾਲ ਚੰਡੀਗੜ੍ਹ ਪੰਜਾਬ ਦਾ ਸਭ ਤੋਂ ਗਰਮ ਰਿਹਾ।

ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ ? ਮਾਮਲਾ ਪਹੁੰਚਿਆ ਹਾਈ ਕੋਰਟ; ਜਾਣੋ ਕੀ ਹੈ ਨਵੀਂ ਅਪਡੇਟ

ਮੌਸਮ ਵਿਭਾਗ ਅਨੁਸਾਰ 20 ਤੇ 21 ਮਾਰਚ ਨੂੰ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਰਾਜ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ। ਇਸ ਤੋਂ ਬਾਅਦ 22 ਮਾਰਚ ਨੂੰ ਪੰਜਾਬ 'ਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹੇਗਾ, ਜਦਕਿ 23 ਮਾਰਚ ਨੂੰ ਮੌਸਮ ਫਿਰ ਤੋਂ ਬਦਲ ਜਾਵੇਗਾ ਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਪਾਰਾ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

ਇਹ ਵੀ ਪੜ੍ਹੋ : Simranjit Singh Mann Twitter: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਹੋਇਆ ਬੰਦ! ਜਾਣੋ ਕਿਉਂ

Trending news