Punjab News: ਕਈ ਸਾਲਾਂ ਤੋਂ ਬਿਨ੍ਹਾਂ ਬਿਜਲੀ ਦੇ ਚੱਲ ਰਿਹਾ ਹੈ ਇਹ ਆਂਗਨਵਾੜੀ ਸੈਂਟਰ! ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ
Advertisement
Article Detail0/zeephh/zeephh1790659

Punjab News: ਕਈ ਸਾਲਾਂ ਤੋਂ ਬਿਨ੍ਹਾਂ ਬਿਜਲੀ ਦੇ ਚੱਲ ਰਿਹਾ ਹੈ ਇਹ ਆਂਗਨਵਾੜੀ ਸੈਂਟਰ! ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ

Punjab News: ਇਹਨਾਂ ਤਸਵੀਰਾਂ ਹਨ ਮੰਡੀ ਗੋਬਿੰਦਗੜ੍ਹ ਦੇ ਮਹੱਲਾ ਇਕਬਾਲ ਨਗਰ ਵਿੱਚ ਸਥਿਤ ਧਰਮਸ਼ਾਲਾ ਵਿਚ ਬਣੇ ਇੱਕ ਆਂਗਣਵਾੜੀ ਸੈਂਟਰ ਦੀਆਂ ਜਿੱਥੇ ਛੋਟੇ- ਛੋਟੇ ਬੱਚੇ ਸੈਂਟਰ ਵਿੱਚ ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਇਸ ਗਰਮੀ ਦੇ ਵਿੱਚ ਬੈਠਣ ਲਈ ਮਜ਼ਬੂਰ ਹਨ। 

 

Punjab News: ਕਈ ਸਾਲਾਂ ਤੋਂ ਬਿਨ੍ਹਾਂ ਬਿਜਲੀ ਦੇ ਚੱਲ ਰਿਹਾ ਹੈ ਇਹ ਆਂਗਨਵਾੜੀ ਸੈਂਟਰ! ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ

Punjab News: ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਦੇ ਲਈ ਸਰਕਾਰਾਂ ਵੱਲੋਂ ਵੱਡੇ- ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਫਿਰ ਵੀ ਕੁਝ ਅਜਿਹੇ ਸਿੱਖਿਆ ਦੇ ਕੇਂਦਰ ਹਨ ਜਿਹਨਾਂ ਵਿੱਚ ਸਹੂਲਤਾਂ ਨਾ ਹੋਣ ਕਾਰਨ ਬੱਚਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਆਂਗਨਵਾੜੀ ਸੈਂਟਰ ਚੱਲ ਰਿਹਾ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਵਿੱਚ, ਜਿੱਥੇ ਕਈ ਸਾਲ ਤੋਂ ਬਿਜਲੀ ਤੇ ਤੋਂ ਬਿਨਾਂ ਹੀ ਬੱਚੇ ਪੜਨ ਲਈ ਆਉਂਦੇ ਹਨ। 

ਇਹਨਾਂ ਤਸਵੀਰਾਂ ਹਨ ਮੰਡੀ ਗੋਬਿੰਦਗੜ੍ਹ ਦੇ ਮਹੱਲਾ ਇਕਬਾਲ ਨਗਰ ਵਿੱਚ ਸਥਿਤ ਧਰਮਸ਼ਾਲਾ ਵਿਚ ਬਣੇ ਇੱਕ ਆਂਗਣਵਾੜੀ ਸੈਂਟਰ ਦੀਆਂ ਜਿੱਥੇ ਛੋਟੇ- ਛੋਟੇ ਬੱਚੇ ਸੈਂਟਰ ਵਿੱਚ ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਇਸ ਗਰਮੀ ਦੇ ਵਿੱਚ ਬੈਠਣ ਲਈ ਮਜ਼ਬੂਰ ਹਨ ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਿੱਥੇ ਇਹ ਬੱਚੇ ਪਿਛਲੇ ਕਈ ਸਾਲਾਂ ਤੋਂ ਗਰਮੀ ਵਿੱਚ ਬੈਠਣ ਲਈ ਮਜ਼ਬੂਰ ਹਨ ਉਥੇ ਹੀ ਬੱਚੇ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਆਂਗਣਵਾੜੀ ਸਕੂਲ ਦੀ ਹਾਲਤ ਬਹੁਤ ਤਰਸਯੋਗ ਸੀ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਨਹੀਂ ਸੀ। ਬੱਚਿਆਂ ਅਤੇ ਸਟਾਫ ਲਈ ਬਣਾਏ ਗਏ ਵਾਸ਼ਰੂਮ ਦੇ ਵਿੱਚ ਵੀ ਪਾਣੀ ਦੀ ਸੁਵਿਧਾ ਉਪਲਬਧ ਨਹੀਂ ਸੀ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਦੀਆਂ ਟੀਮਾਂ ਚੌਕਸ, ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ

ਇਸ ਸਾਰੇ ਮਾਮਲੇ ਬਾਰੇ ਆਂਗਣਵਾੜੀ ਵਿੱਚ ਪੜਾ ਰਹੀ ਟੀਚਰ ਨੇ ਦੱਸਿਆ ਕਿ ਮੈਂ ਪਿਛਲੇ ਸੱਤ ਮਹੀਨਿਆਂ ਤੋਂ ਇਸ ਸਕੂਲ ਵਿੱਚ ਟੀਚਰ ਹਾਂ ਇਸ ਤੋਂ ਪਹਿਲਾਂ ਮੇਰੀ ਮਾਤਾ ਇਸ ਸਕੂਲ ਵਿੱਚ ਟੀਚਰ ਸੀ ਮੇਰੀ ਮਾਤਾ ਦੇ ਸਮੇਂ ਦੌਰਾਨ ਵਿਚ ਸਮੱਸਿਆ ਇਸੇ ਤਰ੍ਹਾਂ ਸੀ ਇਸ ਸਮੱਸਿਆ ਬਾਰੇ ਮੇਰੀ ਮਾਤਾ ਨੇ ਸਬੰਧੀ ਵਿਭਾਗਾਂ ਅਤੇ ਮੌਜੂਦਾ ਐਮਸੀ  ਨੂੰ ਵੀ ਜਾਣੂ ਕਰਵਾਇਆ ਪਰ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹੀ ਮੇਰੀ ਮਾਤਾ ਦੀ ਮੌਤ ਪਿੱਛੋਂ ਇਹ ਨੌਕਰੀ ਮੈਨੂੰ ਮਿਲੀ ਮੈਨੂੰ ਲਗਭਗ ਸੱਤ ਮਹੀਨੇ ਹੋ ਗਏ ਮੈਂ ਵੀ ਇਸ ਸਮੱਸਿਆ ਬਾਰੇ ਵਾਰਡ ਦੇ ਐਮ.ਸੀ ਰਵਨੀਤ ਬਿੱਟੂ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਉਨ੍ਹਾਂ ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ ਅੱਤ ਦੀ ਗਰਮੀ ਨੂੰ ਦੇਖਦਿਆਂ ਹੋਇਆ ਬੱਚਿਆਂ ਦੇ ਮਾਤਾ ਪਿਤਾ ਵਲੋਂ ਬੱਚਿਆਂ ਨੂੰ ਸਕੂਲ ਘੱਟ ਭੇਜਿਆ ਜਾਂਦਾ ਹੈ ਕਿਉਂਕਿ ਲਾਇਟ ਦੀ ਸਮੱਸਿਆ ਕਾਰਨ ਪੱਖੇ ਵੀ ਨਹੀਂ ਚੱਲਦੇ ਨਾ ਹੀ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਬਣੇ ਵੋਸ਼ਰੂਮ ਦੇ ਵਿੱਚ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ।

ਉਥੇ ਹੀ ਵਾਰਡ ਦੇ ਮੌਜੂਦਾ ਐਮਸੀ ਰਵਨੀਤ ਕੁਮਾਰ ਬਿੱਟੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਇਹ ਸਕੂਲ ਕਮੇਟੀ ਦੇ ਅੰਡਰ ਨਹੀਂ ਹੈ ਸਕੂਲ ਇੱਕ ਧਰਮਸ਼ਾਲਾ ਵਿੱਚ ਖੋਲ੍ਹਿਆ ਹੋਇਆ ਹੈ ਜੋ ਕਿ ਨਗਰ ਕੌਂਸਲ ਦੇ ਅਧੀਨ ਨਹੀ ਹੈ ਇਸ ਬਾਰੇ ਨਗਰ ਕੌਂਸਲ ਵਿੱਚ ਮਤਾ ਪਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਮਤਾ ਪਾਸ ਹੋਣ ਤੋਂ ਬਾਅਦ ਸਕੂਲ ਦੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Mohali news: ਡੇਰਾਬੱਸੀ ਦੇ ਇਸ ਪਿੰਡ ਖਜੂਰ ਨੇੜੇ ਘੱਗਰ ਦਰਿਆ ਉਫ਼ਾਨ 'ਤੇ, ਲੋਕ ਪਰੇਸ਼ਾਨ

(ਜਗਮੀਤ ਸਿੰਘ ਦੀ ਰਿਪੋਰਟ)

Trending news