ਸ਼ਰਾਬਕਾਂਡ: ਮ੍ਰਿਤਕਾਂ ਦੇ ਜਿੰਮੇਵਾਰ ਲੋਕਾਂ 'ਤੇ 302 IPC ਦੇ ਤਹਿਤ ਹੱਤਿਆ ਦਾ ਮਾਮਲਾ ਹੋਵੇ ਦਰਜ-ਕੈਪਟਨ

ਉਹਨਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਅਫਸਰ ਜਾਂ ਰਾਜਨੀਤਿਕ ਆਗੂ ਦੇ ਤਾਰ ਜੁੜੇ ਮਿਲੇ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਸ਼ਰਾਬਕਾਂਡ: ਮ੍ਰਿਤਕਾਂ ਦੇ ਜਿੰਮੇਵਾਰ ਲੋਕਾਂ 'ਤੇ 302 IPC ਦੇ ਤਹਿਤ ਹੱਤਿਆ ਦਾ ਮਾਮਲਾ ਹੋਵੇ ਦਰਜ-ਕੈਪਟਨ
ਸ਼ਰਾਬਕਾਂਡ: ਮ੍ਰਿਤਕਾਂ ਦੇ ਜਿੰਮੇਵਾਰ ਲੋਕਾਂ 'ਤੇ 302 IPC ਦੇ ਤਹਿਤ ਹੱਤਿਆ ਦਾ ਮਾਮਲਾ ਹੋਵੇ ਦਰਜ-ਕੈਪਟਨ

ਜਗਦੀਪ ਸੰਧੂ/ਚੰਡੀਗੜ੍ਹ:ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ DGP ਨੇ ਆਦੇਸ਼ ਜਾਰੀ ਕੀਤੇ ਹਨ ਕਿ ਇਸ ਸ਼ਰਾਬਕਾਂਡ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਸ ਦੇ ਲਈ ਜਿੰਮੇਵਾਰ ਲੋਕਾਂ 'ਤੇ 302 IPC ਦੇ ਤਹਿਤ ਕਲਤ ਦਾ ਮਾਮਲਾ ਦਰਜ ਹੋਵੇ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਅਫਸਰ ਜਾਂ ਰਾਜਨੀਤਿਕ ਆਗੂ ਦੇ ਤਾਰ ਜੁੜੇ ਮਿਲੇ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਜ਼ਿਕਰਯੋਗ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਝਾ ਖੇਤਰ ਤਰਨਤਾਰਨ ਅੰਮ੍ਰਿਤਸਰ ਅਤੇ ਬਟਾਲਾ 114 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ  ਪੰਜਾਬ ਦੀ ਸਿਆਸਤ 'ਚ ਭੁਚਾਲ ਆ ਗਿਆ। ਵਿਰੋਧੀ ਪਾਰਟੀਆਂ ਨੇ ਕਾਂਗਰਸ ਸਰਕਾਰ 'ਤੇ ਤੰਜ ਕਸੇ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਪੁਲਿਸ ਵਿਭਾਗ ਨੇ ਇਸ ਮਾਮਲੇ 'ਚ 40 ਤੋਂ ਵਧੇਰੇ ਗ੍ਰਿਫਤਾਰੀਆਂ ਕੀਤੀਆਂ ਹਨ ਤੇ ਕਈਆਂ ਦੀ ਭਾਲ ਜਾਰੀ ਹੈ। 

Watch Live Tv-