Amritsar News: ਖਿਡਾਰੀਆਂ ਨੂੰ ਜਾਅਲੀ ਸਰਟੀਫਿਕੇਟ ਵੰਡਣ ਵਾਲੇ ਗਿਰੋਹ ਦਾ ਸਰਗਨਾ ਅਭਿਲਾਸ਼ ਕੁਮਾਰ ਕਾਬੂ
Advertisement
Article Detail0/zeephh/zeephh2340188

Amritsar News: ਖਿਡਾਰੀਆਂ ਨੂੰ ਜਾਅਲੀ ਸਰਟੀਫਿਕੇਟ ਵੰਡਣ ਵਾਲੇ ਗਿਰੋਹ ਦਾ ਸਰਗਨਾ ਅਭਿਲਾਸ਼ ਕੁਮਾਰ ਕਾਬੂ

Amritsar News: ਅਭਿਲਾਸ਼ ਇਸੇ ਸੰਸਥਾ ਤੋਂ ਫੁੱਟਬਾਲ, ਕਬੱਡੀ, ਕਰਾਟੇ, ਬਾਸਕਟਬਾਲ, ਯੋਗਾ, ਖੋ-ਖੋ, ਸ਼ਾਰਟ ਪੁਟ, ਬਾਕਸਿੰਗ, ਵਾਲੀਬਾਲ, ਅਥਲੈਟਿਕ, ਰਾਸਾ ਕਾਸ਼ੀ ਆਦਿ ਖੇਡਾਂ ਦੇ ਸਟੇਟ, ਨੈਸ਼ਨਲ, ਇੰਡੋ ਨੇਪਾਲ ਇੰਟਰ ਨੈਸ਼ਨਲ ਚੈਂਪੀਅਨਸ਼ਿਪ ਦੇ ਸਰਟੀਫਿਕੇਟ ਦਿੰਦਾ ਸੀ।

Amritsar News: ਖਿਡਾਰੀਆਂ ਨੂੰ ਜਾਅਲੀ ਸਰਟੀਫਿਕੇਟ ਵੰਡਣ ਵਾਲੇ ਗਿਰੋਹ ਦਾ ਸਰਗਨਾ ਅਭਿਲਾਸ਼ ਕੁਮਾਰ ਕਾਬੂ

Amritsar News(ਪਰਮਬੀਰ ਔਲਖ): ਅੰਮ੍ਰਿਤਸਰ ਪੁਲਿਸ ਨੇ ਨੌਕਰੀਆਂ ਵਿੱਚ ਸਪੋਰਟਸ ਕੋਟੇ ਦਾ ਝਾਂਸਾ ਦੇ ਕੇ ਗੈਰ ਮਾਨਤਾ ਪ੍ਰਾਪਤ ਅਦਾਰਿਆਂ ਦੇ ਸਰਟੀਫਿਕੇਟ ਵੰਡ ਕੇ ਪੈਸੇ ਇਕੱਠੇ ਕਰਨ ਵਾਲੇ ਇੱਕ ਗਿਰੋਹ ਦੇ ਮੁਖੀ ਅਭਿਲਾਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪੰਜਾਬ ਵਿੱਚ ਹੀ ਨਹੀਂ ਬਲਕਿ 10 ਤੋਂ ਵੱਧ ਸੂਬਿਆਂ ਵਿੱਚ ਆਪਣਾ ਨੈੱਟਵਰਕ ਫੈਲਾਇਆ ਹੋਇਆ ਸੀ, ਜੋ ਜ਼ਿਲ੍ਹਾ, ਸੂਬਾ, ਅੰਤਰਰਾਜੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨੌਜਵਾਨਾਂ ਨੂੰ ਸਰਟੀਫਿਕੇਟ ਵੰਡਦਾ ਸੀ।

ਅੰਮ੍ਰਿਤਸਰ ਦੇ ਰਹਿਣ ਵਾਲੇ ਪੀੜਤ ਅਮਿਤ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੇ ਉਸ ਤੋਂ 1.50 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਸੀ। ਜਿਸ ਵਿੱਚ ਉਸ ਨੂੰ ਸਰਟੀਫਿਕੇਟ ਵੀ ਦਿੱਤਾ ਅਤੇ ਫੈਡਰੇਸ਼ਨ ਵਿੱਚ ਉੱਚ ਅਹੁਦੇ ’ਤੇ ਬਿਠਾਉਣ ਦਾ ਵਾਅਦਾ ਵੀ ਕੀਤਾ। ਫਿਲਹਾਲ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਉਸ ਦੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।ਪੀੜਤ ਅਮਿਤ ਕੁਮਾਰ ਨੇ ਦੱਸਿਆ ਕਿ ਅਭਿਲਾਸ਼ ਕੁਮਾਰ ਨੇ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (ਇੰਡੀਆ) ਦੇ ਨਾਂ 'ਤੇ ਖੇਡ ਸੰਸਥਾ ਬਣਾਈ ਹੋਈ ਸੀ।

ਇਸ ਸੰਗਠਨ ਦੀਆਂ ਜੜ੍ਹਾਂ ਦੇਸ਼ ਦੇ 15 ਰਾਜਾਂ ਵਿੱਚ ਫੈਲੀਆਂ ਹੋਈਆਂ ਹਨ। ਉਨ੍ਹਾਂ ਦਾ ਕੰਮ ਖਿਡਾਰੀਆਂ ਤੋਂ ਪੈਸੇ ਲੈਣਾ ਅਤੇ ਸਰਟੀਫਿਕੇਟ ਦੇਣਾ ਸੀ। ਅਭਿਲਾਸ਼ ਇਸੇ ਸੰਸਥਾ ਤੋਂ ਫੁੱਟਬਾਲ, ਕਬੱਡੀ, ਕਰਾਟੇ, ਬਾਸਕਟਬਾਲ, ਯੋਗਾ, ਖੋ-ਖੋ, ਸ਼ਾਰਟ ਪੁਟ, ਬਾਕਸਿੰਗ, ਵਾਲੀਬਾਲ, ਅਥਲੈਟਿਕ, ਟੱਗ ਆਫ ਵਾਰ ਆਦਿ ਖੇਡਾਂ ਦੇ ਸਟੇਟ, ਨੈਸ਼ਨਲ, ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਸਰਟੀਫਿਕੇਟ ਦਿੰਦਾ ਸੀ।

ਅਭਿਲਾਸ਼ ਨੇ ਖਿਡਾਰੀਆਂ ਨੂੰ ਫਸਾਉਣ ਲਈ ਇੱਕ ਗਿਰੋਹ ਬਣਾਇਆ ਹੋਇਆ ਸੀ। ਉਸ ਦਾ ਗਿਰੋਹ ਉਨ੍ਹਾਂ ਖਿਡਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਜੋ ਖੇਡ ਵਿੱਚ ਕਮਜ਼ੋਰ ਹੁੰਦੇ ਸਨ ਅਤੇ ਪੈਸੇ ਖਰਚਣ ਦੇ ਲਈ ਮਜ਼ਬੂਤ ਹੋਣ। ਇਹ ਲੋਕ ਵਟਸਐਪ ਅਤੇ ਫੇਸਬੁੱਕ ਰਾਹੀਂ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਦੇ ਸਨ।

ਅਭਿਲਾਸ਼ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (ਇੰਡੀਆ) ਦੇ ਨਾਮ 'ਤੇ ਗੋਆ ਵਿੱਚ ਰਾਸ਼ਟਰੀ ਟੂਰਨਾਮੈਂਟ ਅਤੇ ਨੇਪਾਲ ਵਿੱਚ ਇੰਡੋ-ਨੇਪਾਲ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਆਯੋਜਨ ਕਰਦਾ ਹੈ। ਫਿਲਹਾਲ ਥਾਣਾ ਸਦਰ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਗਿਰੋਹ ਦੇ ਹੋਰ ਮੈਂਬਰ ਵੀ ਕਾਬੂ ਕੀਤੇ ਜਾ ਸਕਦੇ ਹਨ।

Trending news