Amritsar News: ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ 'ਤੇ ਉਤਰਿਆ
Advertisement
Article Detail0/zeephh/zeephh2362739

Amritsar News: ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ 'ਤੇ ਉਤਰਿਆ

Amritsar News: ਜੇਕਰ ਫਿਰ ਵੀ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 25,000 ਰੁਪਏ ਜੁਰਮਾਨਾ ਹੋ ਸਕਦਾ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ 3 ਸਾਲ ਦੀ ਕੈਦ ਵੀ ਹੋ ਸਕਦੀ ਹੈ।

 

Amritsar News: ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ 'ਤੇ ਉਤਰਿਆ

Amritsar News(ਭਰਤ ਸ਼ਰਮਾ): ਦੇਸ਼ ਭਰ ਵਿੱਚ ਅੱਜ ਤੋਂ ਮੋਟਰ ਵਹੀਕਲ ਐਕਟ ਦੇ ਨਵੇਂ ਕਾਨੂੰਨ ਲਾਗੂ ਹੋ ਗਏ ਹਨ। ਜਿਸ ਨੂੰ ਲੈ ਕੇ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ 'ਤੇ ਉਤਰਿਆ ਹੋਇਆ ਹੈ। ਅੰਮ੍ਰਿਤਸਰ ਟਰੈਫਿਕ ਦੇ ਏਸੀਪੀ ਵਰਿੰਦਰ ਕੁਮਾਰ ਆਪਣੀ ਟੀਮ ਦੇ ਨਾਲ ਐਲੀਵੇਟਿਡ ਰੋਡ ਦੇ ਉੱਤੇ ਰਡਾਰ ਲਗਾ ਕੇ ਖੜੇ ਹੋਏ ਬਾਹਰੋਂ ਆਉਣ ਵਾਲੀਆਂ ਗੱਡੀਆਂ ਤੇ ਬਾਹਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਸਪੀਡ ਦੀ ਕੀਤੀ ਜਾ ਰਹੀ ਹੈ।

ਚੈਕਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਵਰਿੰਦਰ ਕੁਮਾਰ ਟਰੈਫਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਨਵੇਂ ਕਾਨੂੰਨ ਦੀਆਂ ਪਾਲਣਾ ਨੂੰ ਲੈ ਕੇ ਅੱਜ ਅਸੀਂ ਸੜਕਾਂ ਦੇ ਉਤਰੇ ਹਾਂ। ਉਹਨਾਂ ਕਿਹਾ ਕਿ ਅੱਜ ਐਲੀਵੇਟਡ ਰੋਡ ਦੇ ਉੱਤੇ ਸਾਡੇ ਵੱਲੋਂ ਰਿਡਾਰ ਲਗਾਈ ਗਈ ਜਿਸ ਨੂੰ ਦੂਰਬੀਨ ਵੀ ਕਿਹਾ ਜਾਂਦਾ ਹੈ। ਇਸ ਵਿੱਚ ਪਤਾ ਲੱਗਦਾ ਹੈ ਕਿ ਜਿਹੜੀ ਗੱਡੀ 50 ਤੋਂ ਵੱਧ ਸਪੀਡ ਤੇ ਚੱਲ ਰਹੀ ਹੈ ਉਹ ਇਸ ਵਿੱਚ ਕੈਦ ਹੋ ਜਾਂਦੀ ਹੈ ਅਤੇ ਅਸੀਂ ਉਸਨੂੰ ਰੋਕ ਕੇ ਉਸਦਾ ਚਲਾਨ ਕੱਟਦੇ ਹਾਂ ਅਤੇ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਤੇਜ਼ ਰਫਤਾਰ ਗੱਡੀ ਨਾ ਚਲਾਓ ਇਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਵੀ ਹੈ।

ਇਸ ਦੇ ਨਾਲ ਹੀ ਜਿਹੜੇ ਲੋਕ ਹੈਲਮਟ ਜਾਂ ਸੀਟ ਬੈਲਟ ਨਹੀਂ ਲਗਾਉਂਦੇ ਜਾਂ ਜਿੰਨਾਂ ਗੱਡੀਆਂ ਉੱਤੇ ਕਾਲੀਆਂ ਫਿਲਮਾਂ ਲੱਗੀਆਂ ਹਨ ਉਹਨਾਂ ਗੱਡੀਆਂ ਦੇ ਵਿੱਚ ਚਲਾਨ ਕੱਟੇ ਜਾ ਰਹੇ ਹਨ। ਉੱਥੇ ਹੀ ਉਹਨਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਟੂ ਵੀਹਲਰ ਜਾਂ ਫੋਰ ਵੀਹਲਰ ਚਲਾ ਰਹੇ ਹਨ। ਅੱਜ ਉਹਨਾਂ ਨੂੰ ਪਹਿਲੇ ਦਿਨ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਮਝਾਇਆ ਜਾ ਰਿਹਾ ਹੈ। ਅਸੀਂ ਉਹਨਾਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਹਾਂ ਤੁਸੀਂ ਆਪਣੇ 18 ਸਾਲ ਤੋਂ ਘੱਟ ਬੱਚਿਆਂ ਨੂੰ ਟੂ ਵੀਹਲਰ ਜਾਂ ਫੋਰ ਵੀਹਲਰ ਨਾ ਦੇਵੋਂ ਜੇਕਰ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਾਹਨ ਚਲਾਉਦਾ ਫੜ੍ਹਿਆ ਗਿਆ ਤਾਂ ਉਸ ਦਾ ਕਾਨੂੰਨ ਮੁਤਾਬਕ ਚਲਾਨ ਕੱਟਾਂਗੇ ਅਤੇ ਜੋ ਬਣਦੀ ਸਜ਼ਾ ਉਹ ਵੀ ਦਵਾਂਗੇ। 

Trending news