Punjab BJP News: ਭਾਜਪਾ ਪੰਜਾਬ ਵੱਲੋਂ ਇਸ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੌਜੂਦ ਰਹੇ।
Trending Photos
Punjab BJP News: ਅੱਜ ਭਾਜਪਾ ਪੰਜਾਬ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ "ਮੈਂਬਰਸ਼ਿਪ ਅਭਿਆਨ" ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਬਕਾ ਮੁੱਖ ਮੰਤਰੀ ਗੁਜਰਾਤ ਤੇ ਪੰਜਾਬ ਪ੍ਰਭਾਰੀ ਵਿਜੇ ਰੁਪਾਨੀ, ਰਾਸ਼ਟਰੀ ਸੰਗਠਨ ਮਹਾਂਮੰਤਰੀ ਬੀ.ਐੱਲ. ਸੰਤੋਸ਼, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸੀਨੀਅਰ ਆਗੂ ਜਗਮੋਹਨ ਰਾਜੂ, ਸੀਨੀਅਰ ਆਗੂ ਰਾਜਿੰਦਰ ਮੋਹਨ ਛੀਨਾ, ਸੀਨੀਅਰ ਆਗੂ ਵਿਕਰਮ ਸਿੰਘ ਚੀਮਾ, ਸੀਨੀਅਰ ਆਗੂ ਅਨਿਲ ਸਰੀਨ, ਮੈਂਬਰਸ਼ਿਪ ਅਭਿਆਨ ਦੇ ਰਾਸ਼ਟਰੀ ਜੋਨਲ ਪ੍ਰਭਾਰੀ ਮੈਡਮ ਡਾ. ਰੇਖਾ ਵਰਮਾ, ਪੰਜਾਬ ਸਹਿ- ਪ੍ਰਭਾਰੀ ਤੇ ਵਿਧਾਇਕ ਆਰ.ਐੱਸ.ਪੁਰਾ ਜੰਮੂ ਨਰਿੰਦਰ ਰੈਣਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੀਨੀਅਰ ਆਗੂ ਰਾਕੇਸ਼ ਰਾਠੌਰ, ਮਹਿਲਾ ਮੋਰਚਾ ਦੇ ਪ੍ਰਧਾਨ ਜੈ ਇੰਦਰ ਕੌਰ , ਸੀਨੀਅਰ ਆਗੂ ਜਤਿੰਦਰ ਮਿੱਤਲ, ਸੀਨੀਅਰ ਆਗੂ ਪਰਮਿੰਦਰ ਬਰਾੜ ਅਤੇ ਸੀਨੀਅਰ ਆਗੂ ਜੀਵਨ ਗਰਗ ਮੌਜੂਦ ਸਨ।