Gurmeet Singh Meet Hayer Marriage News: ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ 'ਚ ਬੱਝਣਗੇ, ਜਾਣੋ ਤਾਰੀਕ
Advertisement
Article Detail0/zeephh/zeephh1931254

Gurmeet Singh Meet Hayer Marriage News: ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ 'ਚ ਬੱਝਣਗੇ, ਜਾਣੋ ਤਾਰੀਕ

Gurmeet Singh Meet Hayer Marriage News: ਪੰਜਾਬ ਆਮ ਆਦਮੀ ਪਾਰਟੀ ਦੇ ਗਲਿਆਰੇ ਵਿੱਚ ਮੁੜ ਤੋਂ ਜਲਦ ਸ਼ਹਿਨਾਈ ਗੂੰਜਣ ਦੀ ਖਬਰ ਸਾਹਮਣੇ ਆ ਰਹੀ ਹੈ। 

Gurmeet Singh Meet Hayer Marriage News: ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ 'ਚ ਬੱਝਣਗੇ, ਜਾਣੋ ਤਾਰੀਕ

Gurmeet Singh Meet Hayer Marriage News: ਪੰਜਾਬ ਆਮ ਆਦਮੀ ਪਾਰਟੀ ਦੇ ਗਲਿਆਰੇ ਵਿੱਚ ਮੁੜ ਤੋਂ ਜਲਦ ਸ਼ਹਿਨਾਈ ਗੂੰਜਣ ਦੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਵੰਬਰ ਦੇ ਪਹਿਲੇ ਹਫ਼ਤੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੀਤ ਹੇਅਰ ਡਾ. ਗੁਰਵੀਨ ਕੌਰ ਨਾਲ ਸੱਤ ਨਵੰਬਰ ਨੂੰ ਵਿਆਹ ਕਰਵਾਉਣਗੇ।

ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਉਹ 29 ਅਕਤੂਬਰ ਨੂੰ ਮੇਰਠ ਵਿਚ ਮੰਗਣੀ ਕਰਵਾਉਣਗੇ। 7 ਨਵੰਬਰ ਨੂੰ ਉਹ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਪੇਸ਼ੇ ਤੋਂ ਡਾਕਟਰ ਦੱਸੀ ਜਾ ਰਹੀ ਹੈ। 
ਮਿਲੀ ਜਾਣਕਾਰੀ ਮੁਤਾਬਕ ਮੀਤ ਹੇਅਰ 29 ਅਕਤੂਬਰ ਨੂੰ ਮੇਰਠ 'ਚ ਮੰਗਣੀ ਕਰਨਗੇ। ਜਿਸ ਤੋਂ ਬਾਅਦ ਅਗਲੇ ਮਹੀਨੇ ਉਨ੍ਹਾਂ ਦਾ ਵਿਆਹ ਹੋਵੇਗਾ। ਉਨ੍ਹਾਂ ਦਾ ਵਿਆਹ 7 ਨਵੰਬਰ ਨੂੰ ਮੋਹਾਲੀ 'ਚ ਸਿੱਖ ਮਰਿਆਦਾ ਅਨੁਸਾਰ ਹੋਵੇਗਾ। ਵਿਆਹ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : Punjab Weather News: ਰਾਤ ਨੂੰ ਦਸੰਬਰ ਵਰਗੀ ਠੰਢ, ਡਿੱਗਿਆ ਤਾਪਮਾਨ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ, ਯਾਨੀ ਕਿ ਜਦੋਂ ਤੋਂ 'ਆਪ' ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, 'ਆਪ' ਵਿਧਾਇਕ ਨਰਿੰਦਰ ਕੌਰ ਭਾਰਜ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਆਹ ਕਰਵਾਇਆ ਹੈ।

ਸੱਤਾ ਵਿੱਚ ਆਉਣ ਮਗਰੋਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਕਈ ਨੇਤਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਦੂਜੀ ਵਾਰ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਨਰਿੰਦਰ ਕੌਰ ਭਾਰਜ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਵਿਆਹ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ : Punjab News: ਖੁੱਲ੍ਹੀ ਬਹਿਸ 'ਚ ਹਰ ਪਾਰਟੀ ਨੂੰ ਆਪਣਾ ਪੱਖ ਰੱਖਣ ਲਈ ਮਿਲਣਗੇ 30 ਮਿੰਟ; ਸੀਐਮ ਨੇ ਕੀਤਾ ਖ਼ੁਲਾਸਾ

Trending news