Punjab Collector Rate: ਪੰਜਾਬ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੋਈ ਮਹਿੰਗੀ; 5 ਤੋਂ 10 ਫ਼ੀਸਦੀ ਰੇਟ 'ਚ ਵਾਧਾ
Advertisement
Article Detail0/zeephh/zeephh2434290

Punjab Collector Rate: ਪੰਜਾਬ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੋਈ ਮਹਿੰਗੀ; 5 ਤੋਂ 10 ਫ਼ੀਸਦੀ ਰੇਟ 'ਚ ਵਾਧਾ

Punjab Collector Rate: ਪੰਜਾਬ ਭਰ ਵਿੱਚ ਕੁਲੈਕਟਰ ਰੇਟ ਵੱਧਣ ਕਰਨ ਆਮ ਜਨਤਾ ਲਈ ਜ਼ਮੀਨ ਖ਼ਰੀਦਣਾ ਮਹਿੰਗਾ ਹੋ ਗਿਆ ਹੈ।

Punjab Collector Rate: ਪੰਜਾਬ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੋਈ ਮਹਿੰਗੀ;  5 ਤੋਂ 10 ਫ਼ੀਸਦੀ ਰੇਟ 'ਚ ਵਾਧਾ

Punjab Collector Rate (ਰਮਨ ਖੋਸਲਾ): ਪੰਜਾਬ ਭਰ ਵਿੱਚ ਕੁਲੈਕਟਰ ਰੇਟ ਵੱਧਣ ਕਰਨ ਆਮ ਜਨਤਾ ਲਈ ਜ਼ਮੀਨ ਖ਼ਰੀਦਣਾ ਮਹਿੰਗਾ ਹੋ ਗਿਆ ਹੈ। ਹੁਸ਼ਿਆਰਪੁਰ ਦੇ ਤਲਵਾੜਾ ਸਿਟੀ ਸਮੇਤ 97 ਪਿੰਡ ਦੀਆਂ ਜ਼ਮੀਨਾਂ 5 ਤੋਂ 10 ਫ਼ੀਸਦੀ ਰੇਟ ਵਿੱਚ ਇਜ਼ਾਫਾ ਹੋ ਗਿਆ ਹੈ। ਮੱਧ ਵਰਗੀ ਪਰਿਵਾਰਾਂ ਲਈ ਹੁਣ ਜ਼ਮੀਨ ਖਰੀਦਣ ਦਾ ਸੁਪਨਾ ਹੋਰ ਮਹਿੰਗਾ ਹੋ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟ ਵਿੱਚ 5 ਤੋਂ 10 ਫ਼ੀਸਦੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਰਜਿਸਟਰੀ ਕਰਵਾਉਂਦੇ ਸਮੇਂ ਜ਼ਮੀਨ ਦੇ ਡੀਸੀ ਰੇਟ ਉਤੇ ਵਾਧਾ ਕਰਨ ਦੇ ਨਾਲ ਆਮ ਜਨਤਾ ਦੀ ਜੇਬ ਉਤੇ ਬੋਝ ਪੈਣ ਵਾਲਾ ਹੈ ਜਿਸ ਨੂੰ ਲੇ ਕੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਰਾਹਤ ਦੇਣ ਦੀ ਜਗ੍ਹਾ ਕੁਲੈਕਟਰ ਰੇਟ ਵਧਾਉਣ ਨਾਲ ਜੋ ਵਿਆਕਤੀ ਇੱਕ ਲੱਖ ਰਜਿਸਟਰੀ ਦੇ ਲੱਗਣ ਗਏ ਹੁਣ ਉਨ੍ਹਾਂ ਨੂੰ 10 ਪ੍ਰਤੀਸ਼ਤ ਵੱਧ ਦਰ ਨਾਲ ਪੈਸੇ ਦੇਣੇ ਪੈਣਗੇ।

ਇਹ ਵੀ ਪੜ੍ਹੋ : Panchayat Elections: ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਵੇਗੀ ਹੋਰ ਤੇਜ਼

ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਰੇਟਾਂ ਵਿੱਚ ਕੀਤੇ ਵਾਧੇ ਉਤੇ ਮੁੜ ਵਿਚਾਰ ਕਰੇ ਕਿਉਂਕਿ ਪਹਿਲਾ ਹੀ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਥੇ ਹੀ ਤਹਿਸੀਲਦਾਰ ਤਲਵਾੜਾ ਕਸ਼ਿਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੀਸੀ ਹੁਸ਼ਿਆਰਪੁਰ ਪਿਛਲੇ ਮਹੀਨੇ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਤਲਵਾੜਾ ਸਿਟੀ ਦੇ ਨਾਲ 97 ਪਿੰਡਾਂ ਦੇ ਕੁਲੈਕਟਰ ਰੇਟ ਵਿੱਚ 5 ਤੋਂ 10 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਜਿਸ ਨਾਲ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਇਜ਼ਾਫਾ ਹੋਵੇਗਾ।

 ਸੂਤਰਾਂ ਮੁਤਾਬਕ ਸਰਕਾਰ ਦੇ ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਹ ਐਲਾਨ ਦੋ ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਸਾਫ਼ ਤੌਰ ’ਤੇ 10 ਤੋਂ ਲੈ ਕੇ 15 ਫ਼ੀਸਦੀ ਤਕ ਕੁਲੈਕਟਰ ਰੇਟ ਵਧਾਉਣ ਦੀ ਗੱਲ ਆਖੀ ਸੀ। 

ਇਹ ਵੀ ਪੜ੍ਹੋ : Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ

 

Trending news