Gurdaspur News: ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜੀ ਰੋਟੀ ਕਮਾਉਣ ਲਈ ਕਰੀਬ ਪੌਣੇ ਦੋ ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ਵਿੱਚ ਹੈਲਪਰ ਦੇ ਵੀਜਾ ਤੇ ਗਿਆ ਸੀ।
Trending Photos
Gurdaspur News: ਜ਼ਿਲਾ ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਦੇ 22 ਸਾਲਾ ਨੌਜਵਾਨ ਦੀ ਦੁਬਈ ਦੇ ਵਿੱਚ ਕਰੇਨ ਦਾ ਬੂਮ (ਚੀਜ਼ਾਂ ਚੁੱਕਣ ਵਾਲਾ ਹਿੱਸਾ) ਟੁੱਟਣ ਨਾਲ ਹੋਈ ਦਰਦਨਾਕ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜੀ ਰੋਟੀ ਕਮਾਉਣ ਲਈ ਕਰੀਬ ਪੌਣੇ ਦੋ ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ਵਿੱਚ ਹੈਲਪਰ ਦੇ ਵੀਜਾ ਤੇ ਗਿਆ ਸੀ। ਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਉਸ ਦੇ ਨਾਂਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਾਰਜ ਮਸੀਹ ਦੀ ਮੋਬਾਇਲ ਕਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜਖਮੀ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਜਾਰਜ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੇ ਦੇਹ ਵਤਨ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਹ ਦੀਆਂ ਦੋ ਭੈਣਾਂ,ਦੋ ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦਾ ਗੁਜਾਰਾ ਉਸ ਦੇ ਸਿਰ ਤੇ ਚਲਦਾ ਸੀ ਪਰ ਉਸ ਤੇ ਭਰ ਜਵਾਨੀ ਵਿੱਚ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ