Moga News: ਫ਼ੌਜ ਤੋਂ ਸੇਵਾਮੁਕਤ ਹੋਏ ਜਸਵੀਰ ਗਿੱਲ ਪਤਨੀ ਨਾਲ ਮਿਲ ਕੇ ਬੱਚਿਆਂ ਨੂੰ ਦੇ ਰਹੇ ਰੋਇੰਗ ਦੀ ਸਿਖਲਾਈ
Advertisement
Article Detail0/zeephh/zeephh2316596

Moga News: ਫ਼ੌਜ ਤੋਂ ਸੇਵਾਮੁਕਤ ਹੋਏ ਜਸਵੀਰ ਗਿੱਲ ਪਤਨੀ ਨਾਲ ਮਿਲ ਕੇ ਬੱਚਿਆਂ ਨੂੰ ਦੇ ਰਹੇ ਰੋਇੰਗ ਦੀ ਸਿਖਲਾਈ

Moga News:  ਫੌਜ ਤੋਂ ਸੇਵਾਮੁਕਤ ਤੇ ਰੋਇੰਗ ਖੇਡਾਂ ਵਿੱਚ ਏਸ਼ੀਆਈ ਗੋਲਡ ਮੈਡਲ ਜੇਤੂ ਜਸਵੀਰ ਸਿੰਘ ਗਿੱਲ ਤੇ ਉਨ੍ਹਾਂ ਦੀ ਪਤਨੀ ਬੱਚਿਆਂ ਨੂੰ ਰੋਇੰਗ ਦੀ ਕੋਚਿੰਗ ਦੇ ਰਹੇ ਹਨ।

Moga News: ਫ਼ੌਜ ਤੋਂ ਸੇਵਾਮੁਕਤ ਹੋਏ ਜਸਵੀਰ ਗਿੱਲ ਪਤਨੀ ਨਾਲ ਮਿਲ ਕੇ ਬੱਚਿਆਂ ਨੂੰ ਦੇ ਰਹੇ ਰੋਇੰਗ ਦੀ ਸਿਖਲਾਈ

Moga News (ਨਵਦੀਪ ਸਿੰਘ):  ਕੁਝ ਲੋਕਾਂ ਵਿੱਚ ਨੌਜਵਾਨ ਪੀੜ੍ਹੀ ਲਈ ਕੁਝ ਕਰਨ ਦੀ ਤਮੰਨਾ ਹੁੰਦੀ ਹੈ। ਮੋਗਾ ਜ਼ਿਲ੍ਹੇ ਦੇ ਫੌਜ ਤੋਂ ਸੇਵਾਮੁਕਤ ਤੇ ਰੋਇੰਗ ਖੇਡਾਂ ਵਿੱਚ ਏਸ਼ੀਆਈ ਗੋਲਡ ਮੈਡਲ ਜੇਤੂ ਜਸਵੀਰ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਬੱਚਿਆਂ ਨੂੰ ਰੋਇੰਗ ਦੀ ਕੋਚਿੰਗ ਦੇ ਰਹੇ ਹਨ। ਜਸਵੀਰ ਗਿੱਲ ਦੀ ਬਦੌਲਤ ਕਈ ਬੱਚੇ ਵੱਖ-ਵੱਖ ਮੁਕਾਬਲਿਆਂ ਲਈ ਚੁਣੇ ਗਏ ਹਨ।

ਕੁਝ ਨੇ ਏਸ਼ੀਆਈ ਪੱਧਰ ਉਤੇ ਮੈਡਲ ਜਿੱਤੇ ਹਨ। ਉਥੇ ਹੀ ਜਾਣਕਾਰੀ ਦਿੰਦੇ ਹੋਏ ਰੋਇੰਗ ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪਿੰਡ ਵਿੱਚ ਬੱਚਿਆਂ ਦਾ ਟੈਲੇਂਟ ਬਾਹਰ ਨਹੀਂ ਆ ਪਾਉਂਦਾ। ਇਸ ਲਈ ਇਸ ਗੇਮ ਨੂੰ ਲੈ ਉਨ੍ਹਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਕਈ ਵਾਰ ਸਰਕਾਰ ਤੋਂ ਇਸ ਗੇਮ ਲਈ ਗ੍ਰਾਂਟ ਮੰਗੀ ਅਤੇ ਅਲੱਗ-ਅਲੱਗ ਸ਼ਹਿਰਾਂ ਵਿੱਚ ਸੈਂਟਰ ਖੋਲ੍ਹਣ ਦੀ ਅਪੀਲ ਕੀਤੀ ਹੈ ਪਰ ਸਰਕਾਰ ਨੇ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ।

fallback

ਉਨ੍ਹਾਂ ਨੇ ਦੱਸਿਆ ਕਿ ਬੋਟ ਅਤੇ ਚੱਪੂ ਕੀਮਤ ਬਹੁਤ ਜ਼ਿਆਦਾ ਹੈ। ਇਸ ਲਈ ਉਨ੍ਹਾਂ ਨੇ ਐਨਆਰਆਈ ਭਾਈਚਾਰੇ ਤੋਂ ਮਦਦ ਲੈ ਕੇ ਮੋਗਾ ਵਿੱਚ ਇਹ ਕਾਰਜ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬਠਿੰਡਾ ਅਤੇ ਫਿਰੋਜ਼ਪੁਰ ਦਾ ਸੈਂਟਰ ਹੈ। ਉਪਰ ਮਨਜ਼ੂਰੀ ਕਾਰਨ ਲਟਕੇ ਹੋਏ ਹਨ।

ਇਹ ਵੀ ਪੜ੍ਹੋ : Parliament Session: ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਹੰਗਾਮਾ; ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਜਵਾਬ

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਇੱਕ ਮਹਿੰਗੀ ਗੇਮ ਹੈ ਅਤੇ ਸਰਕਾਰੀ ਇਸ ਪਾਸੇ ਧਿਆਨ ਦਵੇ। ਉਨ੍ਹਾਂ ਨੇ ਕਿਹਾ ਕਿ ਪਿਛਲੀ ਏਸ਼ੀਅਨ ਗੇਮਜ਼ ਵਿੱਚ ਵੀ ਅਸੀਂ ਮੈਡਲ ਕੀਤੇ ਹਨ ਅਤੇ ਇਸ ਵਾਰ ਓਲੰਪਿਕ ਵਿੱਚ ਸਾਡੇ ਬੱਚੇ ਜਾ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਰੋਇੰਗ ਨੂੰ ਸਰਕਾਰ ਪ੍ਰਫੁਲੱਤ ਕਰੇ। ਫਿਲਹਾਲ ਉਹ ਆਪਣੇ ਖਰਚੇ ਉਪਰ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਨ। ਜੇਕਰ ਸਰਕਾਰ ਇਸ ਗੇਮ ਨੂੰ ਲੈ ਕੇ ਗ੍ਰਾਂਟ ਜਾਰੀ ਕਰੇ ਤਾਂ ਪੰਜਾਬ ਦੇ ਬੱਚੇ ਮੈਡਲ ਲਿਆ ਕੇ ਸੂਬੇ ਦਾ ਨਾਮ ਰੋਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ : Kapurthala News: ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ, ਮਾਪੇ ਮਦਦ ਲਈ ਸੰਤ ਸੀਚੇਵਾਲ ਨੂੰ ਮਿਲੇ

Trending news