Ludhiana News: ਲੁਧਿਆਣਾ 'ਚ ਰਿਸ਼ਵਤ ਲੈਣ ਵਾਲੇ 13 ਪੁਲਿਸ ਮੁਲਾਜ਼ਮਾਂ ਨੂੰ ਹੋਈ 5-5 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1913805

Ludhiana News: ਲੁਧਿਆਣਾ 'ਚ ਰਿਸ਼ਵਤ ਲੈਣ ਵਾਲੇ 13 ਪੁਲਿਸ ਮੁਲਾਜ਼ਮਾਂ ਨੂੰ ਹੋਈ 5-5 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

Ludhiana News: ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਦੋਸ਼ੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ।

Ludhiana News: ਲੁਧਿਆਣਾ 'ਚ ਰਿਸ਼ਵਤ ਲੈਣ ਵਾਲੇ 13 ਪੁਲਿਸ ਮੁਲਾਜ਼ਮਾਂ ਨੂੰ ਹੋਈ 5-5 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ 13 ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਨੇ 5-5 ਸਾਲ ਦੀ ਸਜ਼ਾ ਸੁਣਾਈ ਹੈ। ਪੁਲਿਸ ਮੁਲਾਜ਼ਮਾਂ 'ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਸਾਲ 2003 ਵਿੱਚ ਸ਼ਿਕਾਇਤਕਰਤਾ ਮਰਹੂਮ ਬਿੱਟੂ ਚਾਵਲਾ ਅਤੇ ਸੁਭਾਸ਼ ਕੈਤੀ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਸਾਰੇ ਮੁਲਜ਼ਮ ਉਸ ਸਮੇਂ ਥਾਣਾ ਡਵੀਜ਼ਨ ਨੰਬਰ 6 ਵਿੱਚ ਤਾਇਨਾਤ ਸਨ।

ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਦੋਸ਼ੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ।

ਇਹ ਵੀ ਪੜ੍ਹੋ: Zirakpur Encounter News: ਜ਼ੀਰਕਪੁਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, 2 ਫਰਾਰ

ਸ਼ਿਕਾਇਤਕਰਤਾ ਸੁਭਾਸ਼ ਕੈਤੀ ਨੇ ਦੱਸਿਆ ਕਿ ਉਸ ਨੇ 14 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਵਾਈ ਸੀ। ਇਸ ਦੌਰਾਨ ਪੁਲਿਸ ਨੇ ਉਸ ਖ਼ਿਲਾਫ਼ ਝੂਠਾ ਕੇਸ ਵੀ ਦਰਜ ਕੀਤਾ ਸੀ। ਹਰੇਕ ਪੁਲਿਸ ਮੁਲਾਜ਼ਮ ’ਤੇ 4 ਤੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸੀ।

ਇੱਥੋਂ ਤੱਕ ਕਿ ਅਦਾਲਤ ਵਿੱਚ ਉਸ ਦੀ ਵੀਡੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਸੁਭਾਸ਼ ਕੈਟੀ ਨੇ ਦੱਸਿਆ ਕਿ ਸਾਲ 2003 ਵਿੱਚ ਉਹ ਅਤੇ ਉਸ ਦੇ ਦੋਸਤ ਸਵ. ਬਿੱਟੂ ਚਾਵਲਾ ਲਾਟਰੀ ਦਾ ਕੰਮ ਕਰਦਾ ਸੀ। ਪੁਲਿਸ ਮੁਲਾਜ਼ਮ ਉਸ ਨੂੰ ਰੋਜ਼ਾਨਾ ਤੰਗ-ਪ੍ਰੇਸ਼ਾਨ ਕਰਦੇ ਸਨ। ਉਹ ਉਨ੍ਹਾਂ ਤੋਂ ਪੈਸੇ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਵੀ ਕਰਦੇ ਸਨ।

ਇਸ ਕਾਰਨ ਉਸ ਨੇ ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਪੈਸੇ ਲਏ ਤਾਂ ਇਸ ਦੀ ਬਾਕਾਇਦਾ ਵੀਡੀਓ ਰਿਕਾਰਡਿੰਗ ਕੀਤੀ ਗਈ। ਹਰ ਪੁਲਿਸ ਮੁਲਾਜ਼ਮ 500 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਦੀ ਰਿਸ਼ਵਤ ਲੈਂਦਾ ਸੀ। ਸੁਭਾਸ਼ ਕੈਟੀ ਨੇ ਦੱਸਿਆ ਕਿ ਏਆਈਜੀ ਰੈਂਕ ਦਾ ਅਧਿਕਾਰੀ ਹੈ। ਜਦੋਂ ਉਸ ਅਧਿਕਾਰੀ ਨੂੰ ਇਸ ਸ਼ਿਕਾਇਤ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਲਟਾ ਉਸ ਨੂੰ ਮੁਲਜ਼ਮ ਬਣਾ ਕੇ ਕੇਸ ਵਿੱਚ ਨਾਮਜ਼ਦ ਕਰ ਲਿਆ। ਉਹ ਏ.ਆਈ.ਜੀ. ਪੱਧਰ ਦਾ ਅਧਿਕਾਰੀ ਅਦਾਲਤ ਵਿੱਚ ਆ ਕੇ ਵਿਰੋਧੀ ਹੋ ਗਿਆ। ਕੈਟੀ ਨੇ ਦੋਸ਼ ਲਾਇਆ ਕਿ ਮੌਜੂਦਾ ਐਸਟੀਐਫ ਇੰਚਾਰਜ ਹਰਬੰਸ ਸਿੰਘ ਨੇ ਸੀਸੀਟੀਵੀ ਰਿਕਾਰਡਿੰਗ ਨਾਲ ਵੀ ਛੇੜਛਾੜ ਕੀਤੀ ਹੈ। ਅੱਜ 20 ਸਾਲਾਂ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ।

Trending news