Fatehgarh Sahib News: ਸਾਬਕਾ MLA ਕੁਲਜੀਤ ਸਿੰਘ ਨਾਗਰਾ ਅਤੇ DSP ਫਤਿਹਗੜ੍ਹ ਸਾਹਿਬ ਵਿਚਾਲੇ ਹੋਈ ਤਿੱਖੀ ਬਹਿਸ
Advertisement
Article Detail0/zeephh/zeephh2354787

Fatehgarh Sahib News: ਸਾਬਕਾ MLA ਕੁਲਜੀਤ ਸਿੰਘ ਨਾਗਰਾ ਅਤੇ DSP ਫਤਿਹਗੜ੍ਹ ਸਾਹਿਬ ਵਿਚਾਲੇ ਹੋਈ ਤਿੱਖੀ ਬਹਿਸ

 Fatehgarh Sahib News: ਡੀਐਸਪੀ ਫਤਿਹਗੜ੍ਹ ਸਾਹਿਬ ਨੇ ਸਾਬਕਾ ਵਿਧਾਇਕ ਨੂੰ ਬਿਨਾ ਪ੍ਰਵਾਨਗੀ ਸਾਊਂਡ ਨਾ ਚਲਾਉਣ ਦੀ ਗੱਲ ਆਖੀ ਤਾਂ ਕੁਲਜੀਤ ਸਿੰਘ ਨਾਗਰਾ ਅਤੇ ਡੀਐਸਪੀ ਵਿਚਕਾਰ ਕਾਫੀ ਬਹਿਸ ਹੋਈ।

 Fatehgarh Sahib News: ਸਾਬਕਾ MLA ਕੁਲਜੀਤ ਸਿੰਘ ਨਾਗਰਾ ਅਤੇ DSP ਫਤਿਹਗੜ੍ਹ ਸਾਹਿਬ ਵਿਚਾਲੇ ਹੋਈ ਤਿੱਖੀ ਬਹਿਸ

 Fatehgarh Sahib News(Jagmeet Singh): ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚਨਾਥਲ ਕਲਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ ਗਿੱਲ ਹੋਏ ਆਮ੍ਹੋ ਸਾਹਮਣੇ ਹੋਏ। ਇਸ ਮੌਕੇ ਦੋਵਾਂ ਦੀ ਤਿੱਖੀ ਬਹਿਸ ਵੀ ਹੋ ਗਈ।  ਦਰਅਸਲ ਜਿਲ੍ਹੇ ਵਿਚ ਪੈਂਦੇ ਪਿੰਡ ਚਨਾਥਲ ਕਲਾ ਦੀ ਕੋਆਪਰੇਟਿਵ ਸੋਸਾਇਟੀ ਸਹਿਕਾਰੀ ਸਭਾ ਦੀ ਚੋਣ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਆਪਣੇ ਸਮਰਥਕਾਂ ਅਤੇ ਪਿੰਡ ਵਾਸੀਆਂ ਨਾਲ ਰੋਡ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।

ਇਸ ਦੌਰਾਨ ਡੀਐਸਪੀ ਫਤਿਹਗੜ੍ਹ ਸਾਹਿਬ ਉਨ੍ਹਾਂ ਨੂੰ ਸਮਝਾਉਣ ਅਤੇ ਬਿਨਾ ਪ੍ਰਵਾਨਗੀ ਸਾਊਂਡ ਨਾ ਚਲਾਉਣ ਦੀ ਗੱਲ ਆਖੀ ਤਾਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਡੀਐਸਪੀ ਵਿਚਕਾਰ ਕਾਫੀ ਬਹਿਸ ਹੋਈ। ਇਸ ਸੰਬਧੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸਾਬਕਾ ਸਰਪੰਚ ਜਗਦੀਪ ਸਿੰਘ ਲੰਬੜਦਾਰ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸੋਸਾਇਟੀ ਦੀ ਚੋਣ ਸਿਆਸੀ ਦਬਾਅ ਹੇਠਾਂ ਇੱਕ ਸ਼ੈਲਰ ਵਿੱਚ ਚੁੱਪ ਚੁਪੀਤੇ ਗੈਰ ਕਾਨੂੰਨੀ ਗਲਤ ਢੰਗ ਨਾਲ ਕਰਵਾਈ ਗਈ ਸੀ। ਜਿਸ ਕਾਰਨ ਦੋਵਾਂ ਪਿੰਡਾਂ ਦੇ ਵਿੱਚ ਰੋਸ ਸੀ ਅਤੇ ਇਸ ਸਬੰਧੀ ਡੀਆਰ ਪਟੀਸ਼ਨ ਦਿੱਤੀ ਗਈ ਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪ੍ਰੰਤੂ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਚੋਣ ਕਰਵਾਉਣ ਤੋਂ ਪਹਿਲਾਂ ਨੋਟੀਫਿਕੇਸ਼ਨ ਲਗਾਇਆ ਜਾਂਦਾ ਅਤੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਜਾਂਦੀ ਹੈ ਪ੍ਰੰਤੂ ਚੋਣ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਇਹ ਚੋਣ ਕਰਵਾਈ ਗਈ। ਜਿਸ ਦੇ ਵਿਰੋਧ ਵਿੱਚ ਦੋਹੇ ਪਿੰਡਾਂ ਦੇ ਲੋਕਾਂ ਵੱਲੋਂ ਜਾਮ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਜਿਨਾਂ ਮੈਂਬਰਾਂ ਦੀ ਚੋਣ ਕਰਵਾਈ ਗਈ ਹੈ। ਉਹਨਾਂ ਵਿੱਚੋਂ ਇੱਕ ਮੈਂਬਰ ਕੋਲ ਜਮੀਨ ਵੀ ਨਹੀਂ ਹੈ। 

ਨਾਗਰਾ ਨੇ ਕਿਹਾ ਕਿ ਪ੍ਰਸ਼ਾਸਨ ਤੇ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਇੱਕ ਦਿਨ ਪਹਿਲਾਂ ਹੀ ਧਰਨਾ ਲਾਉਣ ਵਾਲਿਆਂ ਨੂੰ ਡਰਾਇਆ ਗਿਆ ਕਿ ਜੇਕਰ ਧਰਨਾ ਲਗਾਇਆ ਗਿਆ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਧਰਨਾ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਮਾਈਕ ਵੀ ਖੋਹ ਲਿਆ ਗਿਆ, ਪਰ ਉਹ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਖਿਲਾਫ ਲੜਾਈ ਲੜਨਗੇ।

Trending news