Police Action News: ਪੁਲਿਸ ਨੇ ਪਠਾਨਕੋਟ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਕੀਤਾ ਸੀਲ
Advertisement
Article Detail0/zeephh/zeephh2032965

Police Action News: ਪੁਲਿਸ ਨੇ ਪਠਾਨਕੋਟ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਕੀਤਾ ਸੀਲ

(Ajay Mahajan): ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੇ ਪਠਾਨਕੋਟ ਦੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਹੈ। ਇਹ ਕਾਰਵਾਈ ਡੀ.ਐਸ.ਪੀ ਪਠਾਨਕੋਟ  ਦੀ ਨਿਗਰਾਨੀ ਹੇਠ ਇੰਸਪੈਕਟਰ ਥਾਣਾ ਦੌਲਤਪੁਰ ਵੱਲੋਂ ਕੀਤੀ ਗਈ।

Police Action News:(Ajay Mahajan): ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੇ ਪਠਾਨਕੋਟ ਦੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਹੈ। ਇਹ ਕਾਰਵਾਈ ਡੀ.ਐਸ.ਪੀ ਪਠਾਨਕੋਟ  ਦੀ ਨਿਗਰਾਨੀ ਹੇਠ ਇੰਸਪੈਕਟਰ ਥਾਣਾ ਦੌਲਤਪੁਰ ਵੱਲੋਂ ਕੀਤੀ ਗਈ। ਪਠਾਨਕੋਟ ਪੁਲਿਸ ਦੀਆ ਵੱਖ-ਵੱਖ ਟੀਮਾਂ ਬਣਾ ਕੇ ਜਿੱਥੇ ਨਾਕਾਬੰਦੀ ਕਰ ਕੇ ਸ਼ੱਕੀ ਪੁਰਸ਼ਾਂ ਤੇ ਟਿਕਾਣਿਆਂ ਉੱਤੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਅਤ ਨਾਲ ਹੀ ਨਸ਼ੇ ਵੇਚਣ ਵਾਲੇ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।

ਡੀ.ਐਸ.ਪੀ ਪਠਾਨਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੋਲਤਪੁਰ ਦੇ ਵਿਨੋਦ ਕੁਮਾਰ ਲੌਂਗੀ ਦੇ ਖ਼ਿਲਾਫ਼ ਸਾਲ 2015 ਨੂੰ ਥਾਣਾ ਸੁਜਾਨਪੁਰ ਵਿੱਚ NDPS ਐਕਟ ਤਹਿਤ ਪਰਚਾ ਦਰਜ ਹੋਇਆ ਸੀ । ਜਿਸ ਕੋਲੋ ਪੁਲਿਸ ਨੂੰ ਚੈਕਿੰਗ ਦੌਰਾਨ 600ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਇਸ ਮਾਮਲੇ ਵਿੱਚ ਵਿਨੋਦ ਕੁਮਾਰ ਨੂੰ ਸਜ਼ਾ ਹੋ ਗਈ ਸੀ। ਹੁਣ ਉਸ ਮਾਮਲੇ ਵਿੱਚ ਪੁਲਿਸ ਨੇ ਧਾਰਾ 68 ਦੇ ਤਹਿਤ ਜੋ ਵੀ ਪ੍ਰਾਪਰਟੀ ਦੋਸ਼ੀ ਵੱਲੋਂ ਉਸ ਵੇਲੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਸੀ। ਉਸ ਨੂੰ ਪੁਲਿਸ ਵੱਲੋਂ ਅਟੈਚਮੈਂਟ ਲਈ NDPS ਐਕਟ ਤਹਿਤ ਕੇਸ ਦਰਜ ਕਰ ਕੇ ਕੰਪੀਟੈਂਟ ਅਥਾਰਿਟੀ ਦਿੱਲੀ ਭੇਜਿਆ ਸੀ।

ਇਹ ਵੀ ਪੜ੍ਹੋ: Farmer Protest Against SYL Meeting: ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਆ ਰਹੀ ਕੇਂਦਰੀ ਟੀਮ ਦਾ ਕਿਸਾਨਾਂ ਵੱਲੋਂ ਵਿਰੋਧ, ਮੋਹਾਲੀ ਡਟੀਆਂ ਕਿਸਾਨ ਜਥੇਬੰਦੀਆਂ

ਜਿਸ ਸੰਬੰਧ ਕਾਰਵਾਈ ਦੇ ਲਈ ਆਰਡਰ ਪਠਾਨਕੋਟ ਦੀ ਪੁਲਿਸ ਨੂੰ ਹੋਏ ਸਨ, ਕੰਪੀਟੈਂਟ ਅਥਾਰਿਟੀ ਦੇ ਹੁਕਮਾਂ ਮੁਤਾਬਿਕ ਪੁਲਿਸ ਨੇ ਵਿਨੋਦ ਕੁਮਾਰ ਲੌਂਗੀ ਦੇ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ, ਜਿਸ ਤਹਿਤ ਉਸ ਦੇ ਘਰ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ ਕਿ ਹੁਣ ਇਹ ਪ੍ਰਾਪਰਟੀ ਵਿਨੋਦ ਜਾਂ ਫਿਰ ਉਸ ਦਾ ਪਰਿਵਾਰਕ ਮੈਂਬਰ ਉਦੋਂ ਤੱਕ ਨਹੀਂ ਵੇਚ ਨਹੀਂ ਜਾ ਸਕੇਗਾ ਜਦੋਂ ਤੱਕ ਇਸ ਸੰਬੰਧੀ ਜਾਣਕਾਰੀ ਉਹ ਕੰਪੀਟੈਂਟ ਅਥਾਰਿਟੀ ਨੂੰ ਨਹੀਂ ਦੇਵੇਗਾ ਕਿ ਪ੍ਰਾਪਰਟੀ ਲਈ ਪੈਸੇ ਕਿੱਥੋਂ ਅਤੇ ਕਿਸ ਤਰ੍ਹਾਂ ਆਏ । ਡੀ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਦੀ ਪ੍ਰਾਪਟੀ ਵਿੱਚ ਦੋ ਪਲਾਟ, ਇੱਕ ਮਕਾਨ , ਦੋ ਦੁਕਾਨਾਂ ਅਤੇ ਇੱਕ ਥਾਰ ਗੱਡੀ ਨੂੰ ਵੀ ਪੁਲਿਸ ਨੇ ਅਟੈਚ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: Republic Day Parade: ਜਾਣੋ, ਕਦੋਂ-ਕਦੋਂ 26 ਜਨਵਰੀ ਦੀ ਪਰੇਡ ਚੋਂ ਪੰਜਾਬ ਦੀ ਝਾਂਕੀ ਰਹੀ ਬਾਹਰ ? 

 

 

Trending news