Punjab News: ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਕੰਮ, ਪਿੰਡ ਵਾਸੀਆਂ ਨੇ ਪਾ ਦਿੱਤਾ ਰੌਲਾ
Advertisement
Article Detail0/zeephh/zeephh1818585

Punjab News: ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਕੰਮ, ਪਿੰਡ ਵਾਸੀਆਂ ਨੇ ਪਾ ਦਿੱਤਾ ਰੌਲਾ

Punjab's Sultanpur Lodhi News: ਇਸ ਦੌਰਾਨ ਮੌਕੇ 'ਤੇ ਖੂਬ ਹੰਗਾਮਾ ਹੋਇਆ ਅਤੇ ਪੁਲਿਸ ਵੱਲੋਂ ਔਰਤਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।  

 

 Punjab News: ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਕੰਮ, ਪਿੰਡ ਵਾਸੀਆਂ ਨੇ ਪਾ ਦਿੱਤਾ ਰੌਲਾ

Punjab's Sultanpur Lodhi Black Magic News: ਅਕਸਰ ਸੁਣਨ ਨੂੰ ਮਿਲਦਾ ਹੈ ਕਿ ਮਨੁੱਖ ਵਹਿਮਾਂ ਡਰਾਮਾਂ ਵਿੱਚ ਫਸ ਕੇ ਕੁਝ ਗ਼ਲਤ ਕਰ ਪੈਂਦਾ ਹੈ ਅਤੇ ਇਸ ਕਰਕੇ ਕਈ ਵਾਰ ਉਸ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਰੰਧੀਰਪੁਰ ਤੋਂ ਸਾਹਮਣੇ ਆਇਆ ਜਿੱਥੇ ਦੋ ਔਰਤਾਂ ਵਲੋਂ ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨਘਾਟ ਦੇ ਵਿੱਚ ਕੁਝ ਅਜਿਹਾ ਕੰਮ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ। 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਔਰਤਾਂ ਵੱਲੋਂ ਤੰਤਰ ਵਿੱਦਿਆ ਦੇ ਨਾਲ ਕੋਈ ਜਾਦੂ ਟੂਣਾ ਕੀਤਾ ਜਾ ਰਿਹਾ ਸੀ। ਜਦੋਂ ਇਸ ਬਾਰੇ ਪਿੰਡ ਵਾਲਿਆਂ ਨੂੰ ਭਣਕ ਲੱਗੀ ਤਾਂ ਉਹ ਉਸੇ ਵਕਤ ਉਹਨਾਂ ਦੋਵਾਂ ਮਹਿਲਾਂਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਔਰਤਾਂ ਪਿੰਡ ਦੇ ਸ਼ਮਸ਼ਾਨਘਾਟ ਦੇ ਵਿੱਚ ਸ਼ਾਮ ਦੇ ਹਨੇਰੇ ਵਿੱਚ ਦਾਖਲ ਹੋਈਆਂ ਹਨ ਤੇ ਜਿਨ੍ਹਾਂ ਦੇ ਇਰਾਦੇ ਕੁਝ ਠੀਕ ਨਹੀਂ ਲੱਗ ਰਹੇ ਸਨ। 

ਇਸ ਤੋਂ ਬਾਅਦ ਉਨ੍ਹਾਂ ਵੱਲੋਂ ਔਰਤਾਂ ਦਾ ਪਿੱਛਾ ਕਰ ਸ਼ਮਸ਼ਾਨਘਾਟ ਦੇ ਵਿੱਚ ਟੂਣਾ ਕਰਦੇ ਹੋਏ ਦੇਖਿਆ, ਤਾਂ ਉਹਨਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਸੂਚਨਾ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ 'ਤੇ ਆ ਕੇ ਦੋਵਾਂ ਮਹਿਲਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। 

ਮਹਿਲਾਵਾਂ ਦੇ ਕੋਲ ਇੱਕ ਸਕੂਟਰੀ ਤੇ ਸਕੂਟਰੀ ਦੇ ਨਾਲ ਟੰਗੇ ਹੋਏ ਲਿਫਾਫੇ ਦੇ ਵਿੱਚ ਸ਼ਰਾਬ ਅਤੇ ਕੱਚੇ ਮੀਟ ਵਰਗੀਆਂ ਵਸਤੂਆਂ ਸਨ। ਜਿਸ ਤੋਂ ਪਿੰਡ ਵਾਲਿਆਂ ਨੂੰ ਪੱਕੇ ਤੌਰ ਤੇ ਸ਼ੱਕ ਹੋ ਗਿਆ ਕਿ ਇਹ ਮਹਿਲਾਵਾਂ ਸ਼ਮਸ਼ਾਨਘਾਟ ਦੇ ਵਿੱਚ ਟੂਣਾ ਕਰਨ ਹੀ ਆਈਆਂ ਸਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਲੋਕ ਅੱਜ ਦੇ ਸਮੇਂ ਦੇ ਵਿੱਚ ਚੰਨ ਤੱਕ ਪਹੁੰਚ ਗਏ ਹਨ, ਉੱਥੇ ਹੀ ਅਜਿਹੇ ਲੋਕ ਅੱਜ ਵੀ ਵਹਿਮਾਂ ਡਰਾਮਾਂ ਦੇ ਵਿੱਚ ਫਸ ਕੇ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।

ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਥਾਣਾ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਟੁਰਨਾ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਰਣਧੀਰਪੁਰ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਦੋ ਮਹਿਲਾਵਾਂ ਦੇ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਟੂਣਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਦੋਹਾਂ ਔਰਤਾਂ ਨੂੰ ਕਾਬੂ ਕੀਤਾ ਗਿਆ ਤੇ ਇਸ ਮਾਮਲੇ ਸੰਬੰਧੀ ਉਹਨਾਂ ਦੇ ਨਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Faridkot News: ਚੋਰੀ ਮਾਮਲੇ ਚ ਫੜੇ ਦੋਸ਼ੀ ਨੇ ਪੁਲਿਸ ਕਸਟਡੀ 'ਚ ਲਿਆ ਫਾਹਾ 

(For more news apart from Punjab's Sultanpur Lodhi Black Magic News, stay tuned to Zee PHH)

Trending news