Batala News: ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ-1 ਡੇਰਾ ਰੋਡ ਉਤੇ ਲੰਮੇ ਸਮੇਂ ਤੋਂ ਵਿਦੇਸ਼ ਗਿਆ ਨੌਜਵਾਨ 26 ਸਤੰਬਰ ਨੂੰ ਦੋਹਾ ਕਤਰ ਤੋਂ ਆਪਣੀ ਪਤਨੀ ਨੂੰ ਸਰਪ੍ਰਾਈਸ ਦੇਣ ਲਈ ਪੁੱਜਾ।
Trending Photos
Batala News: ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ-1 ਡੇਰਾ ਰੋਡ ਉਤੇ ਲੰਮੇ ਸਮੇਂ ਤੋਂ ਵਿਦੇਸ਼ ਗਿਆ ਨੌਜਵਾਨ 26 ਸਤੰਬਰ ਨੂੰ ਦੋਹਾ ਕਤਰ ਤੋਂ ਆਪਣੀ ਪਤਨੀ ਨੂੰ ਸਰਪ੍ਰਾਈਸ ਦੇਣ ਲਈ ਪੁੱਜਾ। ਜਦ ਉਹ ਖੁਸ਼ੀ-ਖੁਸ਼ੀ ਵਿੱਚ ਘਰ ਅੰਦਰ ਦਾਖਲ ਹੋਇਆ ਤਾਂ ਅੱਗਿਓਂ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਫੋਨ ਉਤੇ ਗੱਲਾਂ ਕਰ ਰਹੀ ਸੀ।
ਨੌਜਵਾਨ ਗੁਰਮੀਤ ਸਿੰਘ ਪੁੱਤਰ ਸਵ. ਇੰਦਰਜੀਤ ਸਿੰਘ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਫੋਨ ਉਤੇ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਅਤੇ ਪ੍ਰੇਮੀ ਨਾਲ ਫੋਨ ਉਤੇ ਗੱਲ ਕਰਦਿਆਂ ਦੇਖ ਨੌਜਵਾਨ ਨੇ ਪਤਨੀ ਨੂੰ ਬੁਰਾ ਭਲਾ ਕਿਹਾ ਕਿ ਤਾਂ ਪਤਨੀ ਨੇ ਆਪਣੇ ਪ੍ਰੇਮੀ ਨੂੰ ਆਪਣੇ ਪਤੀ ਵੱਲੋਂ ਬੁਰਾ ਭਲਾ ਕਹਿਣ ਬਾਰੇ ਦੱਸਿਆ।
ਪ੍ਰੇਮੀ ਨੇ ਨੌਜਵਾਨ ਨੂੰ ਫੋਨ ਉਤੇ ਮੈਸਿਜ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦਰਮਿਆਨ ਸ਼ਾਮ ਨੂੰ ਹੀ ਪਤਨੀ ਘਰੋਂ ਕਿਤੇ ਚਲੀ ਗਈ ਸੀ ਜਿਸ ਦੀ ਦਰਖਾਸਤ ਥਾਣਾ ਫਤਿਹਗੜ੍ਹ ਚੂੜੀਆਂ ਵਿੱਚ ਦੇ ਦਿੱਤੀ ਸੀ। ਕਾਬਿਲੇਗੌਰ ਹੈ ਕਿ ਸ਼ਿਕਾਇਤਕਰਤਾ ਨੌਜਵਾਨ ਗੁਰਮੀਤ ਸਿੰਘ ਦਾ ਪਾਲਣ ਪੋਸ਼ਣ ਉਸ ਦੇ ਚਾਚੇ ਨੇ ਹੀ ਕੀਤਾ ਸੀ।
ਇਸ ਤੋਂ ਬਾਅਦ ਪਤਨੀ ਕੋਮਲਪ੍ਰੀਤ ਕੌਰ ਦੀਆਂ ਦੋ ਸਹੇਲੀਆਂ ਗੁਆਂਢਣਾਂ ਜਿਨ੍ਹਾਂ ਦਾ ਨਾਲ ਹੀ ਘਰ ਸੀ ਲਗਾਤਾਰ ਚਾਚੇ ਸਹੁਰੇ ਨੂੰ ਪਰੇਸ਼ਾਨ ਕਰਦੀਆਂ ਸਨ। ਇਸ ਮਗਰੋਂ ਚਾਚੇ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਜਿਸ ਉਪਰ ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤ ਨੌਜਵਾਨ ਦੀ ਪਤਨੀ ਅਤੇ ਮ੍ਰਿਤਕ ਦੀ ਨੂੰਹ ਕੋਮਲਪ੍ਰੀਤ ਕੌਰ, ਪ੍ਰੇਮੀ ਗਗਨ, ਗੁਆਂਢਣ ਰਜਨੀ ਅਤੇ ਮਨਦੀਪ ਕੌਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਦ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋਹਾ ਕਤਰ ਤੋਂ ਆਏ ਨੌਜਵਾਨ ਗੁਰਮੀਤ ਸਿੰਘ ਦੇ ਬਿਆਨਾਂ ਉਤੇ ਉਸ ਦੀ ਪਤਨੀ, ਕੋਮਲਪ੍ਰੀਤ ਕੌਰ, ਪ੍ਰੇਮੀ ਗਗਨ, ਗੁਆਂਢਣ ਰਜਨੀ ਅਤੇ ਮਨਦੀਪ ਕੌਰ ਉਪਰ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਾਲ ਪਹਿਲਾਂ ਹੀ ਪੀੜਤ ਨੌਜਵਾਨ ਦੇ ਭਰਾ ਦੀ ਦੁਬਈ 'ਚ ਹੋਈ ਸੀ ਮੌਤ
ਜ਼ਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ ਪਹਿਲਾਂ ਹੀ ਪੀੜਤ ਨੌਜਵਾਨ ਦੇ ਭਰਾ ਸੁਰਜੀਤ ਸਿੰਘ ਦੀ ਦੁਬਈ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ ਸੀ।
ਗੁਰਮੀਤ ਸਿੰਘ ਅਤੇ ਕੋਮਲਪ੍ਰੀਤ ਕੌਰ ਦਾ 5 ਸਾਲ ਦਾ ਛੋਟਾ ਹੈ ਬੱਚਾ
ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 5 ਸਾਲ ਦਾ ਹੈ ਜੋ ਉਸ ਦੀ ਮਾਂ ਘਰ ਛੱਡ ਕੇ ਉਸ ਨੂੰ ਚਲੀ ਗਈ ਹੈ।
ਇਹ ਵੀ ਪੜ੍ਹੋ : CM Bhagwant Mann: ਸਹਿਕਾਰੀ ਬੈਂਕ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ 80 ਫ਼ੀਸਦੀ ਤੱਕ ਸਬਸਿਡੀ 'ਤੇ ਕਰਜ਼ਾ ਦੇਣ ਦੀ ਪੇਸ਼ਕਸ਼