Ghaggar River: ਖਨੌਰੀ ਤੋਂ ਘੱਗਰ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ
Advertisement
Article Detail0/zeephh/zeephh2383342

Ghaggar River: ਖਨੌਰੀ ਤੋਂ ਘੱਗਰ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ

Ghaggar River: ਖਨੌਰੀ ਵਿੱਚ ਬੁੱਧਵਾਰ ਨੂੰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.9 ਉਤੇ ਵਗ ਰਿਹਾ ਸੀ। ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ ਵਹਿ ਰਿਹਾ ਹੈ।

Ghaggar River: ਖਨੌਰੀ ਤੋਂ ਘੱਗਰ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ

Ghaggar River: ਖਨੌਰੀ ਵਿੱਚ ਬੁੱਧਵਾਰ ਨੂੰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.9 ਉਤੇ ਵਗ ਰਿਹਾ ਸੀ। ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ ਵਹਿ ਰਿਹਾ ਹੈ ਕਿਉਂਕਿ ਖ਼ਤਰੇ ਦਾ ਨਿਸ਼ਾਨ 747 ਫੁੱਟ ਹੈ। ਘੱਗਰ ਦਰਿਆ ਨੇ ਖਨੌਰੀ ਮੂਣਕ ਇਲਾਕੇ ਵਿੱਚ ਪਿਛਲੇ ਸਾਲ ਤਬਾਹੀ ਮਚਾਈ ਸੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਕੈਬਨਿਟ ਦੀ ਮੀਟਿੰਗ ਜਲਦ ਹੋਵੇਗੀ ਸ਼ੁਰੂ, ਇੱਥੇ ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ

ਇਸ ਸਾਲ ਵੀ ਹਿਮਾਚਲ ਚ ਭਾਰੀ ਬਾਰਿਸ਼ ਦੇ ਚਲਦਿਆਂ ਘੱਗਰ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ। ਜੇ ਅੱਜ ਸਵੇਰੇ 10 ਵਜੇ ਦੀ ਗੱਲ ਕਰੀਏ ਤਾਂ ਘੱਗਰ ਦਾ ਪੱਧਰ 743.9 ਹੋ ਗਿਆ ਹੈ। ਜਦ ਕਿ ਘੱਗਰ ਦਾ ਖਤਰਾ ਇਹਦਾ ਨਿਸ਼ਾਨ 747 ਫੁੱਟ ਉਤੇ ਹੈ ਪਰ ਪਿਛਲੇ ਸਾਲ 751 ਉਤੇ ਪੁੱਜ ਕੇ ਟੁੱਟ ਗਿਆ ਸੀ।

ਕਾਬਿਲੇਗੌਰ ਹੈ ਕੀ ਬੀਤੇ ਦਿਨ ਪਹਾੜੀ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਰਸਾਤ ਅਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਵਹਿਣ ਵਾਲੀਆਂ ਨਦੀਆਂ ਦੇ ਉੱਪਰਲੇ ਹਿੱਸੇ ਨੂੰ ਦੇਖਦਿਆਂ ਡਰੇਨੇਜ ਵਿਭਾਗ ਨੇ ਘੱਗਰ, ਟਾਂਗਰੀ ਅਤੇ ਮਾਰਕੰਡਾ ਨਦੀ ਦੇ ਕਿਨਾਰਿਆਂ ਅਤੇ ਬੰਨ੍ਹਾਂ ਤੋਂ ਦੂਰ ਰਹਿਣ ਲਈ ਐਡਵਾਇਜ਼ਰੀ ਤੇ ਚਿਤਾਵਨੀ ਜਾਰੀ ਕੀਤੀ ਹੈ।

ਡਰੇਨੇਜ ਵਿਭਾਗਪਟਿਆਲਾ ਦੇ ਐਕਸੀਅਨ ਨੇ ਦੱਸਿਆ ਸੀ ਕਿ 11 ਅਗਸਤ ਨੂੰ ਸ਼ਾਮ 5 ਵਜੇ ਦੇ ਕਰੀਬ ਇਨ੍ਹਾਂ ਨਦੀਆਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਰ ਕਿਉਂਕਿ ਅਗਲੇ 4-5 ਦਿਨਾਂ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ , ਇਹ ਐਡਵਾਈਜ਼ਰੀ ਸ਼ੰਭੂ, ਘਨੌਰ, ਰਾਜਪੁਰਾ, ਸਨੌਰ, ਦੇਵੀਗੜ੍ਹ, ਪੱਤਣ, ਸ਼ੁਤਰਾਣਾ ਖੇਤਰਾਂ ਵਿੱਚ ਘੱਗਰ ਦਰਿਆ ਦੇ ਨਾਲ ਲੱਗਦੇ ਖੇਤਰਾਂ ਲਈ ਮਹੱਤਵਪੂਰਨ ਹੈ। 

ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਜਿਹੀ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦੇਣ ਸਗੋਂ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਜਾਰੀ ਕੀਤੀ ਗਈ ਸੂਚਨਾ 'ਤੇ ਹੀ ਵਿਸ਼ਵਾਸ ਕਰਨ ਕਿਉਂਕਿ ਲੋਕਾਂ ਨੂੰ ਸਮੇਂ-ਸਮੇਂ 'ਤੇ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : Independence Day 2024: PM ਮੋਦੀ ਨੇ 4 ਹਜ਼ਾਰ ਮਹਿਮਾਨਾਂ ਨੂੰ ਦਿੱਤਾ ਸੱਦਾ, ਕੌਣ- ਕੌਣ ਹੋਵੇਗਾ ਸ਼ਾਮਿਲ, ਦੇਖੋ ਪੂਰੀ ਲਿਸਟ

Trending news