WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਫਾਈਨਲ ਜਿੱਤਣ ਵਾਲੀ ਆਸਟ੍ਰੇਲੀਆਈ ਟੀਮ ਉਤੇ ਪੈਸਿਆਂ ਦੀ ਬਰਸਾਤ ਹੋਈ।
Trending Photos
WTC Final 2023: ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ ਆਸਟ੍ਰੇਲੀਆ ਤੋਂ 209 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੰਡਨ ਦੇ ਓਵਲ ਮੈਦਾਨ 'ਤੇ ਖੇਡੇ ਗਏ ਮੈਚ ਦੇ ਪੰਜਵੇਂ ਦਿਨ ਭਾਰਤ ਨੂੰ ਜਿੱਤ ਲਈ ਕੁੱਲ 280 ਦੌੜਾਂ ਦੀ ਲੋੜ ਸੀ ਪਰ ਬਾਕੀ ਦੀਆਂ ਸੱਤ ਵਿਕਟਾਂ ਲੰਚ ਤੋਂ ਪਹਿਲਾਂ ਹੀ ਡਿੱਗ ਗਈਆਂ।
ਇਸ ਹਾਰ ਨਾਲ ਭਾਰਤੀ ਟੀਮ ਦਾ ਡਬਲਯੂਟੀਸੀ ਖਿਤਾਬ ਜਿੱਤਣ ਦਾ ਸੁਪਨਾ ਫਿਰ ਚਕਨਾਚੂਰ ਹੋ ਗਿਆ ਹੈ। ਸਾਲ 2021 ਵਿੱਚ ਸਾਊਥੈਂਪਟਨ ਵਿੱਚ ਖੇਡੇ ਗਏ WTC ਦੇ ਪਹਿਲੇ ਸੀਜ਼ਨ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ ਸੀ। ਉਸ ਮੈਚ ਵਿੱਚ ਕਪਤਾਨੀ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ ਦੇ ਹੱਥ ਵਿੱਚ ਸੀ। ਦੂਜੇ ਪਾਸੇ ਆਸਟ੍ਰੇਲੀਆ ਨੇ ਪਹਿਲੀ ਵਾਰ ਡਬਲਯੂ.ਟੀ.ਸੀ. ਦਾ ਖਿਤਾਬ ਜਿੱਤਿਆ ਹੈ।
WTC ਵਿੱਚ ਸ਼ਾਮਲ ਟੀਮਾਂ ਲਈ ICC ਵੱਲੋਂ ਪਹਿਲਾਂ ਹੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ। ਆਈਸੀਸੀ ਨੇ 9 ਟੀਮਾਂ ਵਿੱਚ 31 ਕਰੋੜ ਤੋਂ ਵੱਧ ਦੀ ਇਨਾਮੀ ਰਾਸ਼ੀ ਵੰਡੀ ਹੈ। ਜੇਤੂ ਟੀਮ ਆਸਟ੍ਰੇਲੀਆ ਨੂੰ 1.5 ਮਿਲੀਅਨ ਡਾਲਰ (ਕਰੀਬ 13.2 ਕਰੋੜ ਰੁਪਏ) ਮਿਲੇ ਹਨ। ਇਸ ਦੇ ਨਾਲ ਹੀ ਉਪ ਜੇਤੂ ਰਹੀ ਟੀਮ ਇੰਡੀਆ ਨੂੰ ਇਨਾਮੀ ਰਾਸ਼ੀ ਵਜੋਂ 8 ਲੱਖ ਡਾਲਰ (ਕਰੀਬ 6.5 ਕਰੋੜ ਰੁਪਏ) ਮਿਲੇ ਹਨ।
ਦੂਜੇ ਪਾਸੇ, ਦੱਖਣੀ ਅਫਰੀਕਾ ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਟੇਬਲ ਵਿੱਚ ਤੀਜੇ ਸਥਾਨ 'ਤੇ ਰਹਿਣ ਲਈ 450,000 ਡਾਲਰ (ਲਗਭਗ 3.72 ਕਰੋੜ ਰੁਪਏ) ਮਿਲੇ ਹਨ। ਇਸ ਦੇ ਨਾਲ ਹੀ ਚੌਥੇ ਸਥਾਨ 'ਤੇ ਆਏ ਇੰਗਲੈਂਡ ਨੂੰ 350,000 ਡਾਲਰ (ਕਰੀਬ 2.89 ਕਰੋੜ ਰੁਪਏ) ਮਿਲੇ ਹਨ।
ਜਦਕਿ ਪੰਜਵੇਂ ਨੰਬਰ 'ਤੇ ਰਹੀ ਸ਼੍ਰੀਲੰਕਾ ਦੀ ਟੀਮ ਨੂੰ ਲਗਭਗ 1.65 ਕਰੋੜ ਰੁਪਏ (200,000 ਡਾਲਰ) ਮਿਲੇ। ਇਸ ਤੋਂ ਇਲਾਵਾ WTC ਵਿੱਚ ਨੰਬਰ-6 'ਤੇ ਨਿਊਜ਼ੀਲੈਂਡ, 7ਵੇਂ ਨੰਬਰ 'ਤੇ ਪਾਕਿਸਤਾਨ, ਅੱਠਵੇਂ ਨੰਬਰ 'ਤੇ ਵੈਸਟਇੰਡੀਜ਼ ਅਤੇ ਨੌਵੇਂ ਨੰਬਰ 'ਤੇ ਬੰਗਲਾਦੇਸ਼ ਨੂੰ ਸਿਰਫ 82 ਲੱਖ ਰੁਪਏ ($100,000) ਮਿਲੇ ਹਨ।
WTC ਇਨਾਮੀ ਰਾਸ਼ੀ
1. ਆਸਟ੍ਰੇਲੀਆ - 13.2 ਕਰੋੜ ਰੁਪਏ
2. ਭਾਰਤ - 6.5 ਕਰੋੜ ਰੁਪਏ
3. ਦੱਖਣੀ ਅਫਰੀਕਾ - 3.72 ਕਰੋੜ ਰੁਪਏ
4. ਇੰਗਲੈਂਡ - 2.89 ਕਰੋੜ ਰੁਪਏ
5. ਸ੍ਰੀਲੰਕਾ - 1.65 ਕਰੋੜ ਰੁਪਏ
6. ਨਿਊਜ਼ੀਲੈਂਡ - 82 ਲੱਖ ਰੁਪਏ
7. ਪਾਕਿਸਤਾਨ - 82 ਲੱਖ ਰੁਪਏ
8. ਵੈਸਟਇੰਡੀਜ਼ - 82 ਲੱਖ ਰੁਪਏ
9. ਬੰਗਲਾਦੇਸ਼ - 82 ਲੱਖ ਰੁਪਏ
ਇਹ ਵੀ ਪੜ੍ਹੋ : Sidhu Moose Wala Birth Anniversary: ਬੇਟੇ ਦੇ ਜਨਮ ਦਿਨ 'ਤੇ ਕੇਕ ਕੱਟ ਭਾਵੁਕ ਹੋਏ ਸਿੱਧੂ ਦੇ ਮਾਪੇ, ਵੇਖੋ ਤਸਵੀਰਾਂ