Chandigarh News: ਚੰਡੀਗੜ੍ਹ ਵਿੱਚ ਗਿਣਤੀ ਕੇਂਦਰ ਦਾ ਮੁੱਖ ਚੋਣ ਅਧਿਕਾਰੀ ਵੱਲੋਂ ਨਿਰੀਖਣ; ਸੁਰੱਖਿਆ ਦੇ ਇੰਤਜ਼ਾਮਾਂ ਦਾ ਲਿਆ ਜਾਇਜ਼ਾ
Advertisement
Article Detail0/zeephh/zeephh2276472

Chandigarh News: ਚੰਡੀਗੜ੍ਹ ਵਿੱਚ ਗਿਣਤੀ ਕੇਂਦਰ ਦਾ ਮੁੱਖ ਚੋਣ ਅਧਿਕਾਰੀ ਵੱਲੋਂ ਨਿਰੀਖਣ; ਸੁਰੱਖਿਆ ਦੇ ਇੰਤਜ਼ਾਮਾਂ ਦਾ ਲਿਆ ਜਾਇਜ਼ਾ

Chandigarh News: ਚੰਡੀਗੜ੍ਹ ਸੰਸਦੀ ਖੇਤਰ ਲਈ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀਸੀਈਟੀ) ਸੈਕਟਰ-26 ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।

Chandigarh News: ਚੰਡੀਗੜ੍ਹ ਵਿੱਚ ਗਿਣਤੀ ਕੇਂਦਰ ਦਾ ਮੁੱਖ ਚੋਣ ਅਧਿਕਾਰੀ ਵੱਲੋਂ ਨਿਰੀਖਣ; ਸੁਰੱਖਿਆ ਦੇ ਇੰਤਜ਼ਾਮਾਂ ਦਾ ਲਿਆ ਜਾਇਜ਼ਾ

Chandigarh News (ਪਵਿੱਤ ਕੌਰ):  ਚੰਡੀਗੜ੍ਹ ਸੰਸਦੀ ਖੇਤਰ ਲਈ ਮੁੱਖ ਚੋਣ ਅਧਿਕਾਰੀ ਡਾ. ਵਿਜੇ ਨਾਮਦੇਵਰਾਵ ਜਾਦੇ ਨੇ ਪੁਸ਼ਟੀ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰਕਿਰਿਆ ਮੁਤਾਬਕ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀਸੀਈਟੀ) ਸੈਕਟਰ-26 ਵਿੱਚ ਹੋਵੇਗੀ।

ਸੀਸੀਈਟੀ ਕੰਪਲੈਕਸ ਦੇ ਅੰਦਰ ਗਿਣਤੀ ਪ੍ਰਕਿਰਿਆ ਲਈ ਦੋ ਹਾਲ ਨਿਸ਼ਚਿਤ ਕੀਤੇ ਗਏ ਹਨ, ਜਿਸ ਵਿੱਚ ਕੁਲ 42 ਮਤਗਣਨਾ ਟੇਬਲ ਹਨ। ਇਸ ਸੈਟਅੱਪ ਨੂੰ ਮਤਗਣਨਾ ਪ੍ਰਕਿਰਿਆ ਨੂੰ ਇੰਚਾਰਜ ਢੰਗ ਨਾਲ ਸੰਭਾਲਣ ਲਈ ਰਣਨੀਤੀ ਰੂਪ ਨਾਲ ਡਿਜ਼ਾਇਨ ਕੀਤਾ ਗਿਆ ਹੈ, ਜਿਸ ਵਿੱਚ 15 ਰਾਊਂਡ ਦੀ ਮਤਗਣਨਾ ਹੋਣ ਦੀ ਉਮੀਦ ਹੈ।

ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਗਿਣਤੀ ਕੇਂਦਰ ਵਿੱਚ ਤਿਆਰੀਆਂ ਦਾ ਨਿਰੀਖਣ ਕੀਤਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੇਂਦਰ ਵਿੱਚ ਗਿਣਤੀ ਸੁਚਾਰੂ ਰੂਪ ਨਾਲ ਨੇਪਰੇ ਚੜ੍ਹ ਸਕੇਗੀ। ਹਰੇਕ ਹਾਲ ਪਾਰਦਰਸ਼ੀ ਤੇ ਸਹੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਪ੍ਰਬੰਧ ਸਹੀ ਹਨ।

ਨਿਯਮਤ ਗਿਣਤੀ ਟੇਬਲਾਂ ਤੋਂ ਇਲਾਵਾ, ਇਲੈਕਟ੍ਰਾਨਿਕਲੀ ਟ੍ਰਾਂਸਮਿਟਿਡ ਪੋਸਟਲ ਬੈਲਟ ਸਿਸਟਮ (ਈਟੀਪੀਬੀਐਸ), ਪੋਸਟਲ ਬੈਲਟ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ETPBS ਬੈਲਟ ਪੇਪਰਾਂ ਦੀ ਗਿਣਤੀ ਲਈ ਛੇ ਟੇਬਲ ਵਿਸ਼ੇਸ਼ ਤੌਰ 'ਤੇ ਅਲਾਟ ਕੀਤੇ ਗਏ ਹਨ, ਤਾਂ ਜੋ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਪੋਸਟਲ ਬੈਲਟ ਦੀ ਕੁਸ਼ਲਅਤੇ ਸੁਰੱਖਿਅਤ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।

ਪੋਸਟਲ ਬੈਲਟ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ, ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ, ਉਸ ਤੋਂ ਬਾਅਦ ਸਵੇਰੇ 8:30 ਵਜੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਗਿਣਤੀ ਕੇਂਦਰ ਦੀ ਸਥਿਤੀ ਬਾਰੇ ਪੂਰੀ ਤਰ੍ਹਾਂ ਯਕੀਨੀ ਬਣਾਈ ਗਈ ਤੇ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਪ੍ਰਭਾਵੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀਸੀਈਟੀ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕਾਊਂਟਿੰਗ ਟੀਮ, ਏਜੰਟਾਂ ਅਤੇ ਉਮੀਦਵਾਰਾਂ ਲਈ ਬੈਠਣ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਥੇ ਇੱਕ ਮੀਡੀਆ ਸੈਂਟਰ ਇੱਕ ਸੰਚਾਰ ਕਮਰਾ ਅਤੇ ਨਿਰੀਖਕ ਲਈ ਇੱਕ ਕਮਰਾ ਹੋਵੇਗਾ। ਗਿਣਤੀ ਪ੍ਰਕਿਰਿਆ ਦੀ ਸੁਰੱਖਿਆ ਬਣਾਈ ਰੱਖਣ ਲਈ ਗਿਣਤੀ ਚੈਂਬਰ ਦੇ ਅੰਦਰ ਕੋਈ ਵੀ ਮੋਬਾਈਲ ਫੋਨ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸਾਂ, ਜਿਵੇਂ ਕਿ ਸਮਾਰਟਵਾਚਾਂ, ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : Sheetal Angural Resigned: ਸਪੀਕਰ ਕੁਲਤਾਰ ਸੰਧਵਾ ਨੇ ਸ਼ੀਤਲ ਅੰਗੂਰਾਲ ਨੇ ਅਸਤੀਫਾ ਕੀਤਾ ਮਨਜ਼ੂਰ!

 

Trending news