Chandigarh News: ਅੱਜ ਤੋਂ ਨਹੀਂ ਬਣਨਗੇ ਪਾਸਪੋਰਟ! ਅਗਲੇ ਕਈ ਦਿਨ ਠੱਪ ਰਹਿਣਗੀਆਂ ਸੇਵਾਵਾਂ
Advertisement
Article Detail0/zeephh/zeephh2404934

Chandigarh News: ਅੱਜ ਤੋਂ ਨਹੀਂ ਬਣਨਗੇ ਪਾਸਪੋਰਟ! ਅਗਲੇ ਕਈ ਦਿਨ ਠੱਪ ਰਹਿਣਗੀਆਂ ਸੇਵਾਵਾਂ

Chandigarh News: 29 ਅਗਸਤ ਤੋਂ 2 ਸਤੰਬਰ ਤੱਕ ਪਾਸਪੋਰਟ ਬਣਾਉਣ ਦਾ ਕੰਮ ਨਹੀਂ ਹੋਵੇਗਾ। ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ’ਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਰਹਿਣਗੇ। 

Chandigarh News: ਅੱਜ ਤੋਂ ਨਹੀਂ ਬਣਨਗੇ ਪਾਸਪੋਰਟ! ਅਗਲੇ ਕਈ ਦਿਨ ਠੱਪ ਰਹਿਣਗੀਆਂ ਸੇਵਾਵਾਂ

Chandigarh News: ਅਗਲੇ ਪੰਜ ਦਿਨਾਂ ਤੱਕ ਪਾਸਪੋਰਟ ਨਹੀਂ ਬਣ ਸਕਣਗੇ। 29 ਅਗਸਤ ਤੋਂ 2 ਸਤੰਬਰ ਤੱਕ ਪਾਸਪੋਰਟ ਬਣਾਉਣ ਦਾ ਕੰਮ ਨਹੀਂ ਹੋਵੇਗਾ। ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ’ਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਰਹਿਣਗੇ। ਤਕਨੀਕੀ ਰੱਖ-ਰਖਾਅ ਕਾਰਨ ਸਹੂਲਤ ਪੰਜ ਦਿਨਾਂ ਲਈ ਉਪਲਬਧ ਨਹੀਂ ਹੋਵੇਗੀ। ਇਹ ਜਾਣਕਾਰੀ ਪਾਸਪੋਰਟ ਵਿਭਾਗ ਨੇ ਦਿੱਤੀ ਹੈ।

ਇਸ ਦੌਰਾਨ ਆਮ ਲੋਕਾਂ ਤੋਂ ਇਲਾਵਾ ਸਾਰੇ ਐੱਮ.ਈ.ਏ., ਆਰ.ਪੀ.ਓ, ਬੀ.ਓ.ਆਈ., ਆਈ.ਐੱਸ.ਪੀ., ਡੀ.ਓ.ਪੀ. ਤੇ ਪੁਲਸ ਅਧਿਕਾਰੀਆਂ ਲਈ ਸਿਸਟਮ ਉਪਲਬਧ ਨਹੀਂ ਹੋਵੇਗਾ। 30 ਅਗਸਤ ਲਈ ਪਹਿਲਾਂ ਤੋਂ ਹੀ ਬੁੱਕ ਅਰਜ਼ੀਆਂ ਨੂੰ ਮੁੜ-ਨਿਰਧਾਰਿਤ ਕੀਤਾ ਜਾਵੇਗਾ ਤੇ ਬਿਨੈਕਾਰਾਂ ਨੂੰ ਵੱਖਰੇ ਤੌਰ ’ਤੇ ਸੂਚਿਤ ਕੀਤਾ ਜਾਵੇਗਾ।

Trending news