Patiala News: ਇੱਕ ਸਮੋਸੇ ਨੂੰ ਲੈ ਕੇ ਨੌਜਵਾਨਾਂ ਨੇ ਦੁਕਾਨਦਾਰ ਦੀ ਕੀਤੀ ਕੁੱਟਮਾਰ !
Advertisement
Article Detail0/zeephh/zeephh2055337

Patiala News: ਇੱਕ ਸਮੋਸੇ ਨੂੰ ਲੈ ਕੇ ਨੌਜਵਾਨਾਂ ਨੇ ਦੁਕਾਨਦਾਰ ਦੀ ਕੀਤੀ ਕੁੱਟਮਾਰ !

Patiala News: ਦੁਕਾਨ 'ਤੇ ਕੁਝ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਖਾਣ ਦੇ ਲਈ ਸਮੋਸਿਆਂ ਦੀ ਮੰਗ ਕੀਤੀ ਜਾਂਦੀ ਹੈ। ਪਰ ਜਦੋਂ ਦੁਕਾਨਦਾਰ ਉਹਨਾਂ ਤੋਂ ਪੈਸੇ ਦੀ ਮੰਗ ਕਰਦਾ ਤਾਂ ਉਹ ਨੌਜਵਾਨ ਉਸ ਦੁਕਾਨਦਾਰ ਅਤੇ ਉਸ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡਿਆਂ ਦੇ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਹਨ।

Patiala News: ਇੱਕ ਸਮੋਸੇ ਨੂੰ ਲੈ ਕੇ ਨੌਜਵਾਨਾਂ ਨੇ ਦੁਕਾਨਦਾਰ ਦੀ ਕੀਤੀ ਕੁੱਟਮਾਰ !

Patiala News: (BALINDER SINGH); ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿੱਚ ਇੱਕ ਸਮੋਸੇ ਨੂੰ ਲੈ ਕੇ ਦੁਕਾਨਦਾਰ ਦੀ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਦੁਕਾਨ 'ਤੇ ਕੁਝ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਖਾਣ ਦੇ ਲਈ ਸਮੋਸਿਆਂ ਦੀ ਮੰਗ ਕੀਤੀ ਜਾਂਦੀ ਹੈ। ਪਰ ਜਦੋਂ ਦੁਕਾਨਦਾਰ ਉਹਨਾਂ ਤੋਂ ਪੈਸੇ ਦੀ ਮੰਗ ਕਰਦਾ ਤਾਂ ਉਹ ਨੌਜਵਾਨ ਉਸ ਦੁਕਾਨਦਾਰ ਅਤੇ ਉਸ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡਿਆਂ ਦੇ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਹਨ।

ਦੁਕਾਨਦਾਰ ਦੇ ਦੱਸਣ ਦੇ ਮੁਤਾਬਿਕ ਜਦੋਂ ਸਮੋਸੇ ਖਾਣ ਤੋਂ ਬਾਅਦ ਉਹ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਨੌਜਵਾਨ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਉੱਪਰ ਹਮਲਾ ਕਰ ਦਿੰਦੇ ਹਨ।ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਤਲਵਾਰਾਂ ਤੱਕ ਚਲਾਈਆਂ ਗਈ। ਹਮਲੇ ਵਿੱਚ ਦੁਕਾਨ ਤੇ ਮੌਜੂਦ ਇੱਕ ਔਰਤ ਵੀ ਜਖਮੀ ਹੋ ਗਈ। ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: Swachh Survekshan Awards 2023: ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਉੱਤਰੀ ਭਾਰਤ ਦਾ "ਸਵੱਛ ਸ਼ਹਿਰ" ਪੁਰਸਕਾਰ ਜਿੱਤਿਆ

ਉਧਰ ਪੁਲਿਸ ਦਾ ਕਹਿਣਾ ਹੈ ਸਾਨੂੰ ਸੂਚਨਾ ਮਿਲੀ ਸੀ ਕਿ ਦੁਕਾਨਦਾਰ ਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾ ਕਰਨ ਵਾਲਿਆ ਦੀ ਪਛਾਣ ਕੀਤਾ ਜਾ ਸਕੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਤਿੰਨ ਬੰਦੇ ਜ਼ਖਮੀ ਹੋਏ ਹਨ ਅਤੇ ਜਿਸ ਦੇ ਸਿਰ ਉੱਤੇ ਸੱਟਾਂ ਲੱਗੀਆਂ ਨੇ ਅਤੇ ਇੱਕ ਔਰਤ ਵੀ ਜ਼ਖਮੀ ਹੋਈ ਹੈ। ਪਟਿਆਲਾ ਦੇ ਇਸ ਬੱਸ ਸਟੈਂਡ 'ਤੇ ਅੱਜ ਤੋਂ ਤਿੰਨ ਦਿਨ ਪਹਿਲਾਂ ਗੋਲੀਆਂ ਵੀ ਚੱਲੀਆਂ ਸਨ, ਜੋ  ਪ੍ਰਸ਼ਾਸਨ ਅਤੇ ਪੁਲਿਸ ਉੱਤੇ ਕਈ ਸਵਾਲ ਚੁੱਕਦਾ ਹੈ।

ਇਹ ਵੀ ਪੜ੍ਹੋ: Punjab Roadways News:  ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਫੈਸਲਾ ਜਲਦ- ਲਾਲਜੀਤ ਸਿੰਘ ਭੁੱਲਰ

Trending news