Tanmanjit Singh Dhesi: ਢੇਸੀ ਨੇ ਸਲੋਹ ਦੇ ਵੇਕਸਹੈਮ ਕੋਰਟ ਕੌਂਸਲ ਦੀਆਂ ਚੋਣਾਂ ਵਿੱਚ ਲੇਬਰ ਕੌਂਸਲਰਾਂ ਦੀ ਹੂੰਝਾ ਫੇਰੂ ਜਿੱਤ 'ਤੇ ਦਿੱਤੀ ਵਧਾਈ
Advertisement
Article Detail0/zeephh/zeephh2356090

Tanmanjit Singh Dhesi: ਢੇਸੀ ਨੇ ਸਲੋਹ ਦੇ ਵੇਕਸਹੈਮ ਕੋਰਟ ਕੌਂਸਲ ਦੀਆਂ ਚੋਣਾਂ ਵਿੱਚ ਲੇਬਰ ਕੌਂਸਲਰਾਂ ਦੀ ਹੂੰਝਾ ਫੇਰੂ ਜਿੱਤ 'ਤੇ ਦਿੱਤੀ ਵਧਾਈ

Tanmanjit Singh Dhesi: ਢੇਸੀ ਨੇ ਇੰਨਾਂ ਕੌਂਸਲਰਾਂ ਵੱਲੋਂ ਪੈਰਿਸ਼ ਕੌਂਸਲ ਹਲਕੇ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਉਨ੍ਹਾਂ ਦੀ ਯੋਗਤਾ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ, "ਇਹ ਜਿੱਤ ਭਾਈਚਾਰੇ ਵੱਲੋਂ ਪਾਰਟੀ ਉਮੀਦਵਾਰਾਂ 'ਤੇ ਕੀਤੇ ਗਏ ਭਰੋਸੇ ਦਾ ਪ੍ਰਮਾਣ ਹੈ। 

Tanmanjit Singh Dhesi: ਢੇਸੀ ਨੇ ਸਲੋਹ ਦੇ ਵੇਕਸਹੈਮ ਕੋਰਟ ਕੌਂਸਲ ਦੀਆਂ ਚੋਣਾਂ ਵਿੱਚ ਲੇਬਰ ਕੌਂਸਲਰਾਂ ਦੀ ਹੂੰਝਾ ਫੇਰੂ ਜਿੱਤ 'ਤੇ ਦਿੱਤੀ ਵਧਾਈ

Tanmanjit Singh Dhesi: ਯੂ.ਕੇ. ਦੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੇਕਸਹੈਮ ਕੋਰਟ ਪੈਰਿਸ਼ ਕੌਂਸਲ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ਵਾਲੇ ਲੇਬਰ ਪਾਰਟੀ ਦੇ ਪੰਜ ਉਮੀਦਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ।

ਇੱਕ ਬਿਆਨ ਵਿੱਚ, ਢੇਸੀ ਨੇ ਲੇਬਰ ਪਾਰਟੀ ਦੀ ਇਸ ਹਲਕੇ ਤੋਂ ਹੋਈ ਤਾਜ਼ਾ ਪ੍ਰਾਪਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਇਹ ਜਿੱਤ ਪ੍ਰਾਪਤ ਕਰਨ ਵਾਲੇ ਸਾਡੇ ਸਮਰਪਿਤ ਲੇਬਰ ਕੌਂਸਲਰਾਂ ਵਿੱਚ ਮੁਹੰਮਦ ਨਾਸਿਰ ਜਾਵੇਦ, ਕਵਲਜੀਤ ਕੌਰ, ਮਨਦੀਪ ਕੌਰ, ਗੁਰਚਰਨ ਸਿੰਘ ਅਤੇ ਸ਼ਕੀਲਾ ਯਾਸਮੀਨ ਹਨ ਜਿੰਨ੍ਹਾਂ ਦੀ ਇਸ ਹਲਕੇ ਦੇ ਭਾਈਚਾਰੇ ਦੀ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦੇਖਦਿਆਂ ਵੇਕਸਹੈਮ ਕੋਰਟ ਦੇ ਵੋਟਰਾਂ ਨੇ ਚੁਣਿਆ ਹੈ।"

ਜ਼ਿਕਰਯੋਗ ਹੈ ਕਿ ਇਸ ਮਹੀਨੇ ਹੋਈਆਂ ਰਾਸ਼ਟਰੀ ਚੋਣਾਂ ਦੌਰਾਨ ਸਲੋਹ ਸੰਸਦੀ ਹਲਕੇ ਤੋਂ ਤਨਮਨਜੀਤ ਢੇਸੀ ਦੀ ਜਿੱਤ ਤੋਂ ਬਾਅਦ, ਇਹ ਚੋਣ ਨਤੀਜੇ ਲੇਬਰ ਪਾਰਟੀ ਲਈ ਇੱਕ ਸ਼ਾਨਦਾਰ ਨਿਰਣਾਇਕ ਜਿੱਤ ਨੂੰ ਦਰਸਾਉਂਦੇ ਹਨ ਕਿਉਂਕਿ ਸਾਰੇ ਪੰਜ ਚੁਣੇ ਹੋਏ ਕੌਂਸਲਰ ਲੇਬਰ ਦੀ ਨੁਮਾਇੰਦਗੀ ਕਰਦੇ ਹਨ।

ਇਹ ਵੀ ਪੜ੍ਹੋ:  HC On Living Relationship: ਹਾਈਕੋਰਟ ਨੇ ਲਿਵ-ਇਨ ਜੋੜਿਆਂ ਲਈ ਸੁਰੱਖਿਆ 'ਨਜਾਇਜ਼ ਸਬੰਧਾਂ' ਲਈ ਇੱਕ ਸਪੱਸ਼ਟ ਸਹਿਮਤੀ ਆਖਿਆ

ਢੇਸੀ ਨੇ ਇੰਨਾਂ ਕੌਂਸਲਰਾਂ ਵੱਲੋਂ ਪੈਰਿਸ਼ ਕੌਂਸਲ ਹਲਕੇ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਉਨ੍ਹਾਂ ਦੀ ਯੋਗਤਾ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ, "ਇਹ ਜਿੱਤ ਭਾਈਚਾਰੇ ਵੱਲੋਂ ਪਾਰਟੀ ਉਮੀਦਵਾਰਾਂ 'ਤੇ ਕੀਤੇ ਗਏ ਭਰੋਸੇ ਦਾ ਪ੍ਰਮਾਣ ਹੈ। ਇਸ ਹਲਕੇ ਨੂੰ ਸੁਧਾਰਨ ਲਈ ਕਾਫੀ ਕੰਮ ਕਰਨਾ ਬਾਕੀ ਹੈ, ਅਤੇ ਮੈਂ ਇਨ੍ਹਾਂ ਕੌਂਸਲਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਪ੍ਰਤੀ ਪੂਰਨ ਆਸ਼ਾਵਾਦੀ ਹਾਂ।"

ਇਹ ਵੀ ਦੇਖੋ: Batala Encounter: ਗੱਡੀ 'ਚ ਭੱਜ ਰਿਹਾ ਸੀ ਗੈਂਗਸਟਰ, ਅੱਗਿਓਂ ਘੇਰ ਲਿਆ ਪੁਲਿਸ ਨੇ ਵੇਖੋ ਮੌਕੇ 'ਤੇ ਕਿੰਝ ਕੀਤਾ ਐਨਕਾਊਂਟਰ

Trending news