Mohali News: ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰ 9 ਲਗਜ਼ਰੀ ਕਾਰਾਂ ਸਮੇਤ ਕਾਬੂ
Advertisement
Article Detail0/zeephh/zeephh2354461

Mohali News: ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰ 9 ਲਗਜ਼ਰੀ ਕਾਰਾਂ ਸਮੇਤ ਕਾਬੂ

Mohali News:  ਆਰੋਪੀ ਅਮਿਤ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨਾਂ ਦੇ ਗਿਰੋਹ ਦਾ ਮੁੱਖ ਸਰਗਨਾ ਖਿਹੇਤੋ ਅਦੋਮੀ ਵਾਸੀ ਦਿਮਾਪੁਰ ਨਾਗਾਲੈਂਡ ਨਾਮ ਦਾ ਵਿਅਕਤੀ ਹੈ ਜੋ ਹੁਣ ਤੱਕ ਤਕਰੀਬਨ 400 ਤੋਂ ਉੱਪਰ ਚੋਰੀ ਦੀਆਂ ਕਾਰਾਂ ਨੂੰ ਇੰਟਰਨੈਸ਼ਨਲ ਬਾਰਡਰ ਕ੍ਰਾਸ ਕਰਵਾ ਕੇ ਸਪਲਾਈ ਕਰ ਚੁੱਕੇ ਹਨ। 

Mohali News: ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰ 9 ਲਗਜ਼ਰੀ ਕਾਰਾਂ ਸਮੇਤ ਕਾਬੂ

Mohali News: ਮੋਹਾਲੀ ਪੁਲਿਸ ਨੇ ਇੱਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ 9 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਰਮੇਸ਼ ਪੁੱਤਰ ਜਲੇ ਵਾਸੀ ਜ਼ਿਲ੍ਹਾ ਰੋਹਤਕ ਹਰਿਆਣਾ ਅਤੇ  ਅਮਿਤ ਪੁੱਤਰ ਕਰਨ ਸਿੰਘ ਵਾਸੀ ਜ਼ਿਲ੍ਹਾ ਰੋਹਤਕ, ਹਰਿਆਣਾ ਵਜੋਂ ਹੋਈ ਹੈ।

ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇੱਕ ਮੁਕਦਮੇ ਦੀ ਤਫਤੀਸ਼ ਪਹਿਲਾ ਰਮੇਸ਼ ਵਾਸੀ ਰੋਹਤਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਪੁੱਛ ਗਿੱਛ ਦੌਰਾਨ ਗਿਰੋਹ ਦੇ ਸਰਗਣਾ ਅਮਿਤ ਵਾਸੀ ਰੋਹਤਕ ਦਾ ਨਾਮ ਦੱਸਿਆ ਜੋ ਕਿ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ ਅਤੇ ਸਪੈਸ਼ਲ ਸੈਲ ਵੱਲੋਂ ਉਸ ਨੂੰ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਪੁੱਛਗਿੱਛ ਦੌਰਾਨ ਆਰੋਪੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਰਾਜਾਂ ਦੀ ਐਕਸੀਡੈਂਟਲ ਗੱਡੀਆਂ ਖਰੀਦ ਕੇ ਉਹਨਾਂ ਦੇ ਪੇਪਰ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਗੱਡੀਆਂ ਨੂੰ ਡਿਸਮੈਟਲ ਕਰ ਦਿੰਦੇ ਸਨ। ਉਸ ਤੋਂ ਬਾਅਦ ਉਸੇ ਮਾਡਲ ਮਾਰਕਾ ਅਤੇ ਰੰਗ ਦੀ ਲਗਜ਼ਰੀ ਕਾਰਾਂ ਚੋਰੀ ਕਰਕੇ ਉਹਨਾਂ ਦੇ ਇੰਜਨ ਅਤੇ ਚੈਸੀ ਨੰਬਰਾਂ ਨੂੰ ਟੈਂਪਰ ਕਰਨ ਉਪਰੰਤ ਵਿਦੇਸ਼ ਜਿਵੇਂ ਕਿ ਮਿਆਮਾਰ ਆਦਿ ਦੇਸ਼ਾਂ ਵਿੱਚ ਵੇਚ ਦਿੰਦੇ ਸਨ।

ਆਰੋਪੀ ਅਮਿਤ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨਾਂ ਦੇ ਗਿਰੋਹ ਦਾ ਮੁੱਖ ਸਰਗਨਾ ਖਿਹੇਤੋ ਅਦੋਮੀ ਵਾਸੀ ਦਿਮਾਪੁਰ ਨਾਗਾਲੈਂਡ ਨਾਮ ਦਾ ਵਿਅਕਤੀ ਹੈ ਜੋ ਹੁਣ ਤੱਕ ਤਕਰੀਬਨ 400 ਤੋਂ ਉੱਪਰ ਚੋਰੀ ਦੀਆਂ ਕਾਰਾਂ ਨੂੰ ਇੰਟਰਨੈਸ਼ਨਲ ਬਾਰਡਰ ਕ੍ਰਾਸ ਕਰਵਾ ਕੇ ਸਪਲਾਈ ਕਰ ਚੁੱਕੇ ਹਨ। ਵੱਖ ਵੱਖ ਇਲਾਕਿਆਂ ਵਿੱਚ 77 ਦੇ ਕਰੀਬ ਲਗਜ਼ਰੀ ਕਾਰਾ ਐਡਨਟੀਫਾਈ ਕੀਤੀਆ ਜਾ ਚੁੱਕੀਆਂ ਹਨ। ਜੋ ਗ੍ਰਿਫਤਾਰੀ ਦੌਰਾਨ ਰਮੇਸ਼ ਅਤੇ ਅਮਿਤ ਤੋਂ ਕੁੱਲ ਨੌ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ। ਜਿਸ ਵਿੱਚ 5 ਫਾਰਚਿਊਨਰ ਕਾਰ, ਇੰਨੋਵਾ ਕ੍ਰਿਸਟਾ ਕਾਰ 2, ਕ੍ਰਰੇਟਾ ਕਾਰ 1 ਅਤੇ ਇੱਕ ਬ੍ਰਰੀਜ਼ਾ ਕਾਰ ਬਰਾਮਦ ਕੀਤੀ ਹੈ।

Trending news