Amritsar News: ਅੰਮ੍ਰਿਤਸਰ ਵਿੱਚ ਰੰਗਲਾ ਪੰਜਾਬ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਤੋਂ ਰਣਜੀਤ ਐਵਨਿਊ ਦੇ ਦੁਸਹਿਰਾ ਗਰਾਊਂਡ ਵਿੱਚ ਫੂਡਸਤਾਨ ਤੇ ਸ਼ਾਪਿੰਗ ਫੈਸਟੀਵਲ ਦਾ ਆਗਾਜ਼ ਹੋ ਚੁੱਕਾ ਹੈ।
Trending Photos
Amritsar News (ਭਰਤ ਸ਼ਰਮਾ): ਬੀਤੇ ਦਿਨ ਤੋਂ ਅੰਮ੍ਰਿਤਸਰ ਵਿੱਚ ਰੰਗਲਾ ਪੰਜਾਬ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਤੋਂ ਰਣਜੀਤ ਐਵਨਿਊ ਦੇ ਦੁਸਹਿਰਾ ਗਰਾਊਂਡ ਵਿੱਚ ਫੂਡਸਤਾਨ ਤੇ ਸ਼ਾਪਿੰਗ ਫੈਸਟੀਵਲ ਦਾ ਆਗਾਜ਼ ਹੋ ਚੁੱਕਾ ਹੈ। 100 ਤੋਂ ਵੱਧ ਫੂਡ ਦੇ ਸਟਾਲ ਤੇ ਸ਼ਾਪਿੰਗ ਦੇ ਸਟਾਲ ਲਗਾਏ ਗਏ ਹਨ।
ਪ੍ਰੋਗਰਾਮ ਦਾ ਆਨੰਦ ਮਾਣਦੇ ਹੋਏ ਲੋਕਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ। ਇਸ ਨਾਲ ਅਸੀਂ ਆਪਣੇ ਪੁਰਾਣਾ ਸੱਭਿਆਚਾਰ ਦੇ ਨਾਲ ਰੀਤੀ ਰਿਵਾਜਾਂ ਦੇ ਨਾਲ ਜੁੜੇ ਰਹਾਂਗੇ। ਆਮ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਸਰਕਾਰ ਨੂੰ ਲਗਾਤਾਰ ਕਰਨੇ ਚਾਹੀਦੇ ਹਨ ਅਤੇ ਅੰਮ੍ਰਿਤਸਰ ਵਾਂਗ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਸਰਕਾਰ ਨੂੰ ਕਰਵਾਉਣੇ ਚਾਹੀਦੇ ਹਨ।
ਆਮ ਲੋਕਾਂ ਨੇ ਇਹ ਵੀ ਕਿਹਾ ਕਿ ਲੋਕ ਜ਼ਰੂਰ ਘੱਟ ਵੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇੱਥੇ ਪਹੁੰਚਣ ਅਤੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਣ।
ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵੱਲੋਂ 23 ਫਰਵਰੀ ਤੋਂ ਲੈ ਕੇ 29 ਫਰਵਰੀ ਤੱਕ ਰੰਗਲਾ ਪੰਜਾਬ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬ ਦੇ ਮੁਟਿਆਰਾਂ ਨੇ ਗਿੱਧਾ ਪਾਇਆ। ਮੁਟਿਆਰਾਂ ਨੇ ਆਮ ਲੋਕਾਂ ਨੂੰ ਕੀਤੀ ਅਪੀਲ ਪੰਜਾਬ ਦੇ ਵਿਰਸੇ ਤੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜੁੜਨ ਦੀ, BBKDAV ਕਾਲਜ ਦੀ ਟੀਮ ਵੱਲੋਂ ਮੇਲੇ ਵਿੱਚ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਇਹ ਵੀ ਪੜ੍ਹੋ : AAP-Congress Alliance:ਦਿੱਲੀ 'ਚ ਹੋਇਆ ਸਮਝੌਤਾ; ਪੰਜਾਬ 'ਚ 'ਆਪ' ਤੇ ਕਾਂਗਰਸ ਅਲੱਗ-ਅਲੱਗ ਲੜਨਗੇ ਚੋਣਾਂ
ਅਧਿਆਪਕ ਨੇ ਕਿਹਾ ਕਿ ਉਹ ਪਿਛਲੇ 16 ਸਾਲ ਤੋਂ ਮੁਟਿਆਰਾਂ ਨੂੰ ਗਿੱਧਾ ਸਿਖਾ ਰਹੀ ਹੈ। ਇਸ ਤਰ੍ਹਾਂ ਦੇ ਸਮਾਗਮ ਅਕਸਰ ਹੀ ਨੌਜਵਾਨ ਗੱਭਰੂ ਤੇ ਮੁਟਿਆਰਾਂ ਨੂੰ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਦੇ ਨਾਲ ਜੋੜ ਕੇ ਰੱਖਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ। ਦੂਜੇ ਪਾਸੇ ਮੁਟਿਆਰਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਤੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜੁੜਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : Sarwan Singh Pandher News: ਅੱਜ ਕੱਢਾਂਗੇ ਕੈਂਡਲ ਮਾਰਚ, ਕਿਸਾਨ ਆਗੂ ਸਿੰਘ ਪੰਧੇਰ ਨੇ ਅੱਗੇ ਦੇ ਅੰਦੋਲਨ ਬਾਰੇ ਦੱਸੀ ਪੂਰੀ ਰਣਨੀਤੀ